PRTC: ਸਰਕਾਰੀ ਬੱਸਾਂ ‘ਚ ਸਫ਼ਰ ਕਰਨ ਵਾਲੇ ਪੜ੍ਹ ਲੈਣ ਇਹ ਖਬਰ, ਅੱਜ ਤੇ ਕੱਲ੍ਹ ਦੋ ਦਿਨ…

PRTC

PRTC: ਇਸੇ ਕ੍ਰਮ ‘ਚ 12 ਮਾਰਚ ਨੂੰ ਰਾਤ 12 ਵਜੇ ਤੋਂ ਬਾਅਦ ਬੱਸਾਂ ਡਿਪੂਆਂ ਤੋਂ ਬਾਹਰ ਨਹੀਂ ਭੇਜੀਆਂ ਜਾਣਗੀਆਂ। 13 ਮਾਰਚ ਨੂੰ ਪੂਰਨ ਤੌਰ ‘ਤੇ ਬੱਸਾਂ ਦਾ ਚੱਕਾ ਜਾਮ ਰਹੇਗਾ।

ਕੱਚੇ ਕਰਮਚਾਰੀਆਂ ਨੂੰ ਪੱਕਾ ਕਰਨ, ਬਰਾਬਰ ਤਨਖ਼ਾਹ ਤੇ ਨਿਯਮਾਂ ‘ਚ ਬਦਲਾਅ ਵਰਗੀਆਂ ਮੰਗਾਂ ਨੂੰ ਲੈ ਕੇ ਪਨਬੱਸ ਪੀ. ਆਰ. ਟੀ. ਸੀ. ਠੇਕਾ ਕਰਮਚਾਰੀ ਯੂਨੀਅਨ ਨੇ ਸੰਘਰਸ਼ ਦਾ ਬਿਗੁਲ ਵਜਾ ਦਿੱਤਾ ਹੈ। ਇਸ ਕਾਰਨ 13 ਮਾਰਚ ਨੂੰ ਸਰਕਾਰੀ ਬੱਸਾਂ ਦਾ ਚੱਕਾ ਜਾਮ ਰਹੇਗਾ ਜਦਕਿ ਆਵਾਜਾਈ 12 ਮਾਰਚ ਯਾਨੀ ਅੱਜ ਦੁਪਹਿਰ ਤੋਂ ਪ੍ਰਭਾਵਿਤ ਹੋਣੀ ਸ਼ੁਰੂ ਹੋ ਜਾਵੇਗੀ।

ਯੂਨੀਅਨ ਦੇ ਪ੍ਰਧਾਨ ਤੇ ਜਨਰਲ ਸਕੱਤਰ ਨੇ ਦੱਸਿਆ ਕਿ 12 ਮਾਰਚ ਦੁਪਹਿਰ 12 ਵਜੇ ਤੋਂ ਬਾਅਦ ਲੰਮੇ ਰੂਟ ਲਈ ਬੱਸਾਂ ਦੀ ਆਵਾਜਾਈ ਨੂੰ ਬੰਦ ਕਰ ਦਿੱਤਾ ਜਾਵੇਗਾ ਤੇ ਡਿਪੂਆਂ ਤੋਂ ਬਾਹਰ ਗਈਆਂ ਬੱਸਾਂ ਨੂੰ ਵਾਪਸ ਬੁਲਾਉਣਾ ਸ਼ੁਰੂ ਕਰ ਦਿੱਤਾ ਜਾਵੇਗਾ। ਇਸੇ ਕ੍ਰਮ ‘ਚ 12 ਮਾਰਚ ਨੂੰ ਰਾਤ 12 ਵਜੇ ਤੋਂ ਬਾਅਦ ਬੱਸਾਂ ਡਿਪੂਆਂ ਤੋਂ ਬਾਹਰ ਨਹੀਂ ਭੇਜੀਆਂ ਜਾਣਗੀਆਂ। 13 ਮਾਰਚ ਨੂੰ ਪੂਰਨ ਤੌਰ ‘ਤੇ ਬੱਸਾਂ ਦਾ ਚੱਕਾ ਜਾਮ ਰਹੇਗਾ।

ਜਨਰਲ ਸਕੱਤਰ ਨੇ ਦੱਸਿਆ ਕਿ 13 ਮਾਰਚ ਨੂੰ ਪਨਬੱਸ ਪੀ. ਆਰ. ਟੀ. ਸੀ. ਸਮੇਤ ਸਹਿਯੋਗੀ ਯੂਨੀਅਨਾਂ ਦੇ ਕਰਮਚਾਰੀ ਇਕਜੁਟ ਹੋ ਕੇ ਮੋਹਾਲੀ ਤੋਂ ਰੈਲੀ ਦੇ ਰੂਪ ‘ਚ ਚੰਡੀਗੜ੍ਹ ਜਾ ਕੇ ਵਿਧਾਨ ਸਭਾ ਦਾ ਘਿਰਾਓ ਕਰਦਿਆਂ ਰੋਸ ਜਤਾਉਣਗੀਆਂ, ਉਥੇ ਹੀ ਵਿਧਾਨ ਸਭਾ ਦੇ ਬਾਹਰ ਰੋਸ ਧਰਨਾ ਦਿੱਤਾ ਜਾਵੇਗਾ।

ਉਨ੍ਹਾਂ ਨੇ ਕਿਹਾ ਕਿ ਵਿਭਾਗ ਵਲੋਂ ਲਾਈਆਂ ਜਾਣ ਵਾਲੀਆਂ ਕੰਡੀਸ਼ਨਾਂ ਤੇ ਲਗਾਤਾਰ ਹੋ ਰਹੀ ਰਿਪੋਰਟ ਸਬੰਧੀ ਨਿਯਮਾਂ ‘ਚ ਬਦਲਾਅ ਕਰਨ ਦੀ ਮੰਗ ਨੂੰ ਪ੍ਰਮੁੱਖਤਾ ਨਾਲ ਉਠਾਇਆ ਜਾ ਰਿਹਾ ਹੈ ਪਰ ਇਸ ‘ਤੇ ਵਿਭਾਗ ਵਲੋਂ ਬਣਦਾ ਐਕਸ਼ਨ ਨਹੀਂ ਲਿਆ ਜਾ ਰਿਹਾ, ਜਿਸ ਕਾਰਨ ਯੂਨੀਅਨ ‘ਚ ਰੋਸ ਵੱਧ ਰਿਹਾ ਹੈ।

ਆਮ ਲੋਕ ਹੋਣਗੇ ਖੱਜਲ ਖੁਆਰ

ਇਸ ਮੌਕੇ ਬੋਲਦਿਆਂ ਪਨਬੱਸ ਅਤੇ ਪੀ.ਆਰ.ਟੀ.ਸੀ. ਆਗੂਆਂ ਨੇ ਕਿਹਾ ਕਿ ਸਰਕਾਰ ਆਪਣੇ ਵਾਅਦਿਆਂ ਤੋਂ ਪਿੱਛੇ ਹਟ ਗਈ ਹੈ ਅਤੇ ਉਨ੍ਹਾਂ ਨਾਲ ਕੀਤੇ ਵਾਅਦਿਆਂ ਨੂੰ ਤੋੜ-ਮਰੋੜ ਕੇ ਲਾਗੂ ਕੀਤਾ ਜਾ ਰਿਹਾ ਹੈ।

With Thanks Reference to: https://punjab.news18.com/news/punjab/those-who-travel-in-government-buses-prtc-punjab-roadways-should-read-this-news-today-and-tomorrow-two-days-absh-546702.html and https://www.ptcnews.tv/news-in-punjabi/punjab-government-buses-will-remain-on-march-12-and-13-march-across-punjab-4323631

Spread the love