ਆਸਟਰੇਲੀਆ ਨੇ ਵਿਦਿਆਰਥੀਆਂ ਦੇ ਦਾਖਲੇ ਤੋਂ ਪਾਬੰਦੀ ਹਟਾਈ

2021_11$largeimg_953237150

ਆਸਟਰੇਲੀਆ ਨੇ ਪੂਰੀ ਤਰ੍ਹਾਂ ਟੀਕਾਕਰਨ ਵਾਲੇ ਯੋਗ ਵੀਜ਼ਾਧਾਰਕਾਂ ਨੂੰ ਪਹਿਲੀ ਦਸੰਬਰ ਤੋਂ ਯਾਤਰਾ ਛੋਟ ਲਈ ਅਰਜ਼ੀ ਦਿੱਤੇ ਬਿਨਾਂ ਆਸਟਰੇਲੀਆ ਆਉਣ ਦੀ ਖੁੱਲ੍ਹ ਦੇ ਦਿੱਤੀ ਹੈ। ਸਰਕਾਰ ਦਾ ਇਹ ਕਦਮ ਸੈਲਾਨੀਆਂ, ਬੈਕਪੈਕਰਾਂ, ਹੁਨਰਮੰਦ ਪਰਵਾਸੀਆਂ ਅਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਆਸਟਰੇਲੀਆ ਵਿਚ ਹੁਣ ਗਰਮੀਆਂ ਦੀ ਰੁੱਤ ’ਚ ਉਡਾਣ ਦੇ ਦਰਵਾਜ਼ੇ ਖੋਲ੍ਹੇਗਾ। ਪਰ ਵਿਜ਼ਟਰ ਵੀਜ਼ਿਆਂ ਲਈ ਫਿਲਹਾਲ ਪਾਬੰਦੀਆਂ ਜਾਰੀ ਰਹਿਣਗੀਆਂ। ਵਿਦਿਆਰਥੀ ਜਿਸ ਵੀ ਸੂਬੇ ’ਚ ਆਉਣਗੇ ਉਥੋਂ ਦੀਆਂ ਸਥਾਨਕ ਇਕਾਂਤਵਾਸ ਸ਼ਰਤਾਂ ਨੂੰ ਪੂਰਾ ਕਰਨਾ ਲਾਜ਼ਮੀ ਹੋਵੇਗਾ। ਪਿਛਲੇ ਕਰੀਬ 21 ਮਹੀਨੇ ਤੋਂ ਆਸਟਰੇਲੀਆ ਨੇ ਆਪਣੀਆਂ ਸਰਹੱਦਾਂ ਕੌਮਾਂਤਰੀ ਆਰਜ਼ੀ ਵੀਜ਼ਿਆਂ ਲਈ ਬੰਦ ਕੀਤੀਆਂ ਹੋਈਆਂ ਹਨ ਅਤੇ ਇੱਥੋਂ ਦੇ ਵਿਦਿਅਕ ਅਦਾਰਿਆਂ ’ਚ ਦਾਖਲਾ ਲੈ ਚੁੱਕੇ ਪਾੜ੍ਹਿਆਂ ਨੂੰ ਆਨਲਾਈਨ ਆਪਣੀ ਪੜ੍ਹਾਈ ਕਰਨੀ ਪੈ ਰਹੀ ਹੈ ਇਸ ਦੇ ਬਾਵਜੂਦ ਕਾਲਜ ਆਦਿ ਫੀਸਾਂ ਵਸੂਲ ਰਹੇ ਸਨ ਅੱਜ ਦਾ ਇਹ ਐਲਾਨ ਉਨ੍ਹਾਂ ਵਿਦਿਆਰਥੀਆਂ ਲਈ ਵੀ ਵੱਡੀ ਰਾਹਤ ਹੈ ਜੋ ਪਾਬੰਦੀਆਂ ਤੋਂ ਪਹਿਲਾਂ ਆਪਣੇ ਘਰਾਂ ਨੂੰ ਗਏ ਸਨ ਪਰ ਲੰਮੇ ਸਮੇਂ ਤੋਂ ਵਾਪਿਸ ਨਹੀਂ ਸੀ ਆ ਸਕੇ। ਇਨ੍ਹਾਂ ਪਾਬੰਦੀਆਂ ਨਾਲ ਮੁਲਕ ’ਚ ਕਾਮਿਆਂ ਦੀ ਵੱਡੀ ਕਿੱਲਤ ਵੀ ਪੈਦਾ ਹੋ ਗਈ ਸੀ ਜਿਸ ਕਾਰਨ ਵਪਾਰਕ ਅਦਾਰੇ ਸਰਕਾਰ ਨੂੰ ਸਰਹੱਦ ਖੋਲ੍ਹਣ ਲਈ ਗੁਹਾਰ ਲਗਾ ਰਹੇ ਸਨ।

ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਆਪਣੇ ਐਲਾਨ ’ਚ ਹੋਰ ਕਿਹਾ ਕਿ ਜਪਾਨੀ ਅਤੇ ਕੋਰਿਆਈ ਨਾਗਰਿਕ ਜਿਨ੍ਹਾਂ ਨੂੰ ਡਬਲ ਡੋਜ਼ ਲੱਗੀ ਹੈ, ਉਹ ਵੀ ਇਸੇ ਤਰੀਕੇ ਬਿਨਾਂ ਕੁਆਰੰਟੀਨ ਦੇ ਆਸਟਰੇਲੀਆ ਦਾ ਦੌਰਾ ਕਰ ਸਕਦੇ ਹਨ। ਇਨ੍ਹਾਂ 28 ਯੋਗ ਵੀਜ਼ਾਧਾਰਕਾਂ ਦੀ ਪੂਰੀ ਸੂਚੀ ‘ਹੋਮ ਅਫੇਅਰਜ਼’ ਦੀ ਵੈੱਬਸਾਈਟ ’ਤੇ ਉਪਲੱਬਧ ਹੈ।

With Thanks Refrence to: https://www.punjabitribuneonline.com/news/world/australia-lifts-student-ban-114993

Spread the love