ਪੰਜਾਬ ਦੀ ਬਿਹਤਰੀ ਲਈ ਆਖਿਰੀ ਦਮ ਤੱਕ ਲੜਾਂਗਾ, ‘ਅਸੂਲਾਂ ‘ਤੇ ਆਂਚ ਆਏ ਤੋ ਟਕਰਾਨਾ ਜ਼ਰੂਰੀ ਹੈ,ਜ਼ਿੰਦਾ ਹੋ ਤਾ ਜ਼ਿੰਦਾ ਨਜ਼ਰ ਆਨਾ ਜ਼ਰੂਰੀ’:ਨਵਜੋਤ ਸਿੰਘ ਸਿੱਧੂ

0
Capture-266

ਨਵਜੋਤ ਸਿੰਘ ਸਿੱਧੂ ਦੇ ਅਸਤੀਫੇ ਤੋਂ ਬਾਅਦ ਚੰਨੀ ਮੰਤਰੀ ਮੰਡਲ ਦੀ ਪਹਿਲੀ ਮੀਟਿੰਗ ਪੰਜਾਬ ਵਿੱਚ ਹੋਣ ਜਾ ਰਹੀ ਹੈ। ਕੈਬਨਿਟ ਮੀਟਿੰਗ ‘ਤੇ ਨਜ਼ਰ ਹੈ ਕਿਉਂਕਿ ਇਹ ਵੇਖਿਆ ਜਾਵੇਗਾ ਕਿ ਕੈਬਨਿਟ ਮੀਟਿੰਗ ਵਿੱਚ ਕਿੰਨੇ ਮੰਤਰੀ ਸ਼ਾਮਲ ਹੁੰਦੇ ਹਨ।ਮੀਟਿੰਗ ਤੋਂ ਬਾਅਦ ਸੀਐਮ ਚੰਨੀ ਦੁਪਹਿਰ 12.30 ਵਜੇ ਪ੍ਰੈਸ ਕਾਨਫਰੰਸ ਵੀ ਕਰਨ ਜਾ ਰਹੇ ਹਨ। ਇਸ ਦੌਰਾਨ, ਸਿੱਧੂ ਟਵਿੱਟਰ ‘ਤੇ ਬਿਆਨ ਜਾਰੀ ਕਰ ਰਹੇ ਹਨ ਕਿ ਉਹ ਸੱਚ ਦੀ ਲੜਾਈ ਲੜ ਰਹੇ ਹਨ ਅਤੇ ਉਨ੍ਹਾਂ ਦੀ ਲੜਾਈ ਉਨ੍ਹਾਂ ਦੇ ਆਖਰੀ ਸਾਹਾਂ ਤੱਕ ਜਾਰੀ ਰਹੇਗੀ।

ਸਿੱਧੂ ਨੇ ਆਪਣੇ ਵੀਡੀਓ ਸੰਦੇਸ਼ ਵਿੱਚ ਕਿਹਾ, “ਮੇਰੀ 17 ਸਾਲਾਂ ਦੀ ਰਾਜਨੀਤਕ ਯਾਤਰਾ ਇੱਕ ਮਕਸਦ ਲਈ ਰਹੀ ਹੈ। ਪੰਜਾਬ ਦੇ ਲੋਕਾਂ ਦਾ ਜੀਵਨ ਸੁਧਾਰਨਾ ਅਤੇ ਮੁੱਦਿਆਂ ਦੀ ਰਾਜਨੀਤੀ ‘ਤੇ ਖੜ੍ਹੇ ਹੋਣਾ ਮੇਰਾ ਧਰਮ ਹੈ।ਮੇਰੀ ਅੱਜ ਤੱਕ ਕਦੇ ਕਿਸੇ ਨਾਲ ਕੋਈ ਨਿੱਜੀ ਲੜਾਈ ਨਹੀਂ ਹੋਈ।ਮੈਂ ਨਾ ਤਾਂ ਹਾਈਕਮਾਨ ਨੂੰ ਗੁੰਮਰਾਹ ਕਰ ਸਕਦਾ ਹਾਂ ਅਤੇ ਨਾ ਹੀ ਇਸ ਨੂੰ ਗੁਮਰਾਹ ਕਰਨ ਦੀ ਇਜਾਜ਼ਤ ਦੇ ਸਕਦਾ ਹਾਂ।ਮੈਂ ਨਿਆਂ ਲਈ ਲੜਨ, ਪੰਜਾਬ ਦੇ ਲੋਕਾਂ ਦੇ ਜੀਵਨ ਨੂੰ ਬਿਹਤਰ ਬਣਾਉਣ ਲਈ ਕੁਝ ਵੀ ਕੁਰਬਾਨ ਕਰ ਦਿਆਂਗਾ। ਮੈਨੂੰ ਇਸਦੇ ਲਈ ਕੁਝ ਸੋਚਣ ਦੀ ਜ਼ਰੂਰਤ ਨਹੀਂ ਹੈ।

ਸਿੱਧੂ ਨੇ ਕਿਹਾ ਕਿ, 6 ਸਾਲ ਪਹਿਲਾਂ ਜਿਨ੍ਹਾਂ ਨੇ ਬਾਦਲਾਂ ਨੂੰ ਕਲੀਨ ਚਿੱਟਾਂ ਦਿੱਤੀਆਂ।ਉਨਾਂ੍ਹ ਨੂੰ ਇਨਸਾਫ ਦਾ ਜਿੰਮਾ ਸੌਂਪੀਆਂ ਜਿਨ੍ਹਾਂ ਨੇ ਬਲੈਂਕੇਟ ਬੇਲਾਂ ਦਿੱਤੀਆਂ ਉਹ ਐਡਵੋਕੇਟ ਜਨਰਲ ਨੇ।ਮੈਂ ਹਾਈਕਮਾਨ ਨੂੰ ਗੁੰਮਰਾਹ ਕਰ ਸਕਦਾ ਨਾ ਹੋਣ ਦੇ ਸਕਦਾ।ਇਨ੍ਹਾਂ ਲੋਕਾਂ ਨੇ ਮਾਂ ਦੀਆਂ ਕੁੱਖਾਂ ਰੋਲਣ ਵਾਲਿਆਂ ਨੂੰ ਸੁਰੱਖਿਆ ਦਿੱਤੀ।ਉਨਾਂ੍ਹ ਨੂੰ ਪਹਿਰੇਦਾਰ ਬਣਾਇਆ।ੳੇੁਨ੍ਹਾਂ ਨੇ ਕਿਹਾ ਮੈਂ ਲੜਾਂਗਾ।ਉਨ੍ਹਾਂ ਨੇ ਸ਼ਾਇਰਾਨਾ ਅੰਦਾਜ਼ ‘ਚ ਕਿਹਾ ਕਿ ‘ਅਸੂਲਾਂ ‘ਤੇ ਆਂਚ ਆਏ ਤੋ ਟਕਰਾਨਾ ਜ਼ਰੂਰੀ ਹੈ, ਜ਼ਿੰਦਾ ਹੋ ਤਾ ਜ਼ਿੰਦਾ ਨਜ਼ਰ ਆਨਾ ਜ਼ਰੂਰੀ ਹੈ।

With Thanks, Reference to: https://propunjabtv.com/i-will-fight-till-the-last-for-the-betterment-of-punjab/

Spread the love

Leave a Reply