ਬਾਲ ਦਿਵਸ ਨਹਿਰੂ ਦੀ ਥਾਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਤ ਹੋਵੇ; ਭਾਜਪਾ ਨੇ PM ਮੋਦੀ ਨੂੰ ਲਿਖੀ ਚਿੱਠੀ
ਭਾਜਪਾ ਆਗੂ ਵੱਲੋਂ ਲਿਖੀ ਚਿੱਠੀ ਵਿੱਚ ਕਿਹਾ ਗਿਆ ਹੈ ਕਿ ਇਹ ਵੀ ਨਹੀਂ ਪਤਾ ਹੈ ਕਿ ਨਹਿਰੂ ਜੀ ਨੂੰ ਚਾਚਾ ਕਦੋਂ ਤੋਂ ਕਿਹਾ ਜਾਣ ਲੱਗਿਆ? ਜੇਕਰ ਬਾਲ ਦਿਵਸ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਨੂੰ ਸਮਰਪਤ ਮਨਾਇਆ ਜਾਵੇ ਤਾਂ ਬਹੁਤ ਚੰਗਾ ਹੋਵੇ।
ਚੰਡੀਗੜ੍ਹ: ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੇ ਜਨਮ ਦਿਨ ਨੂੰ ਸਮਰਪਤ ਮਨਾਏ ਜਾਂਦੇ ਬਾਲ ਦਿਵਸ ਨੂੰ ਲੈ ਕੇ ਭਾਜਪਾ ਨੇ ਪ੍ਰਧਾਨ ਮੰਤਰੀ ਨੂੰ ਇੱਕ ਚਿੱਠੀ ਲਿਖੀ ਹੈ। ਪੰਜਾਬ ਭਾਜਪਾ ਨੇ ਪ੍ਰਧਾਨ ਮੰਤਰੀ ਨੂੰ ਲਿਖੀ ਚਿੱਠੀ ਵਿੱਚ ਬਾਲ ਦਿਵਸ ਦੀ ਥਾਂ ‘ਤੇ ਇਸ ਦਿਹਾੜੇ ਨੂੰ ਚਾਰ ਸਾਹਿਬ਼ਜ਼ਾਦਿਆਂ ਨੂੰ ਸਮਰਪਤ ਕਰਨ ਦੀ ਮੰਗ ਕੀਤੀ ਹੈ।ਪ੍ਰਧਾਨ ਭਾਜਪਾ ਦੇ ਆਗੂ ਜੀਵਨ ਗੁਪਤਾ ਨੇ ਪ੍ਰਧਾਨ ਮੰਤਰੀ ਨੂੰ ਲਿਖੀ ਚਿੱਠੀ ਵਿੱਚ ਮੰਗ ਕੀਤੀ ਕਿ ਬਾਲ ਦਿਵਸ ਦੀ ਤਰੀਕ ਬਦਲੀ ਜਾਵੇ ਅਤੇ ਇਸ ਦਿਨ ਨੂੰ ਚਾਰ ਸਾਹਿਬਜ਼ਾਦਿਆਂ ਦੀ ਯਾਦ ਨੂੰ ਸਮਰਪਤ ਮਨਾਇਆ ਜਾਵੇ।ਜ਼ਿਕਰਯੋਗ ਹੈ ਕਿ ਬਾਲ ਦਿਵਸ, ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੀ ਯਾਦ ਨੂੰ ਸਮਰਪਤ 14 ਨਵੰਬਰ ਨੂੰ ਮਨਾਇਆ ਜਾਂਦਾ ਹੈ।
ਭਾਜਪਾ ਆਗੂ ਵੱਲੋਂ ਲਿਖੀ ਚਿੱਠੀ ਵਿੱਚ ਕਿਹਾ ਗਿਆ ਹੈ ਕਿ ਇਹ ਵੀ ਨਹੀਂ ਪਤਾ ਹੈ ਕਿ ਨਹਿਰੂ ਜੀ ਨੂੰ ਚਾਚਾ ਕਦੋਂ ਤੋਂ ਕਿਹਾ ਜਾਣ ਲੱਗਿਆ। ਇਸਦਾ ਨਾ ਤਾਂ ਕੋਈ ਸਬੂਤ ਹੈ ਅਤੇ ਨਾ ਹੀ ਇਸਦੇ ਰੁਝਾਨ ਵਿੱਚ ਆਉਣ ਦਾ ਸਮਾਂ ਪਤਾ ਹੈ। ਉਨ੍ਹਾਂ ਕਿਹਾ ਕਿ ਹਰ ਦਿਹਾੜੇ ਦਾ ਕੋਈ ਮਹੱਤਵ ਹੁੰਦਾ ਹੈ ਅਤੇ ਕੋਈ ਪ੍ਰੇਰਣਾ ਵੀ ਦਿੰਦਾ ਹੈ। ਜੇਕਰ ਬਾਲ ਦਿਵਸ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਨੂੰ ਸਮਰਪਤ ਮਨਾਇਆ ਜਾਵੇ ਤਾਂ ਬਹੁਤ ਚੰਗਾ ਹੋਵੇ। ਇਸ ਨਾਲ ਸਾਡੀ ਨੌਜਵਾਨ ਪੀੜ੍ਹੀ ਨੂੰ ਮਹਾਨ ਇਤਿਹਾਸ ਦੇ ਨਾਲ ਦੇਸ਼ ਧਰਮ ਦੀ ਰੱਖਿਆ ਦੀ ਪ੍ਰੇਰਣਾ ਵੀ ਮਿਲੇਗੀ।
ਜੀਵਨ ਗੁਪਤਾ ਨੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਕਿ ਅਜਿਹੇ ਮਹੱਤਵਪੂਰਨ ਦਿਹਾੜੇ ਨੂੰ ਕਿਸੇ ਰਾਜਨੀਤੀ ਤੋਂ ਪ੍ਰੇਰਣ ਹੋਣ ਤੋਂ ਦੂਰ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਸ ਅਪੀਲ ਨੂੰ ਛੇਤੀ ਤੋਂ ਛੇਤੀ ਮਨਜੂਰ ਕੀਤਾ ਜਾਵੇ। ਇਹ ਹੀ ਸ੍ਰੀ ਗੁਰੂ ਸਿੰਘ ਜੀ ਅਤੇ ਸਾਹਿਬਜ਼ਾਦਿਆਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।ਹਾਲਾਂਕਿ ਇਹ ਮੰਗ ਕੋਈ ਨਵੀਂ ਨਹੀਂ ਕੀਤੀ ਗਈ ਹੈ, ਪਹਿਲਾਂ ਵੀ ਹੋਰਨਾਂ ਪਾਰਟੀਆਂ ਵੱਲੋਂ ਇਹ ਮੰਗ ਕੀਤੀ ਗਈ ਹੈ, ਪਰੰਤੂ ਹੁਣ ਭਾਜਪਾ ਨੇ ਇਹ ਮੰਗ ਰੱਖਦਿਆਂ ਪ੍ਰਧਾਨ ਮੰਤਰੀ ਕੋਲੋਂ ਇਸ ਦਿਨ ਨੂੰ ਚਾਰ ਸਾਹਿਬਜ਼ਾਦਿਆਂ ਨੂੰ ਸਮਰਪਤ ਕਰਨ ਲਈ ਕਿਹਾ ਹੈ।
With Thanks Refrence to: https://punjab.news18.com/news/punjab/chandigarh-childrens-day-should-be-dedicated-to-martyrdom-of-sahibzada-instead-of-nehru-bjp-writes-letter-to-pm-modi-ks-273885.html