ਕੈਨੇਡਾ ਦੇ ਵੈਨਕੂਵਰ ਵਿੱਚ ਗੋਲੀਬਾਰੀ ਦੌਰਾਨ ਗੈਂਗਸਟਰ ਮਨਿੰਦਰ ਧਾਲੀਵਾਲ ਤੇ ਉਸ ਦਾ ਦੋਸਤ ਹਲਾਕ

2022_7$largeimg_1908199571

ਕੈਨੇਡਾ ਦੇ ਵੈਨਕੂਵਰ ਸ਼ਹਿਰ ਵਿੱਚ ਗੈਂਗਵਾਰ ਦੇ ਚਲਦਿਆਂ ਹੋਈ ਗੋਲੀਬਾਰੀ ਵਿੱਚ ਗੈਂਗਸਟਰ ਮਨਿੰਦਰ ਧਾਲੀਵਾਲ ਤੇ ਉਸ ਦਾ ਦੋਸਤ ਸਤਿੰਦਰ ਗਿੱਲ ਹਲਾਕ ਹੋ ਗੲੇੇ। ਇਹ ਦਾਅਵਾ ‘ਵੈਨਕੂਵਰ ਸਨ’ ਦੀ ਰਿਪੋਰਟ ਵਿੱਚ ਕੀਤਾ ਗਿਆ ਹੈ। ਰਿਪੋਰਟ ਮੁਤਾਬਕ ਧਾਲੀਵਾਲ ਬ੍ਰਦਰਜ਼ ਕੀਪਰਜ਼ ਗਰੋਹ ਨਾਲ ਸਬੰਧ ਰੱਖਦਾ ਸੀ।  ਰਿਪੋਰਟ ਵਿੱਚ ਕਿਹਾ ਗਿਆ ਕਿ ਵੈਨਕੂਵਰ ਦੇ ਪਿੰਡ ਵਿਸਲਰ ਦੇ ਐਨ ਵਿਚਾਲੇ ਹੋਟਲ ਸਨਡਾਇਲ ਨੇੜੇ ਜਦੋਂ ਗੋਲੀਆਂ ਚੱਲੀਆਂ ਉਦੋਂ ਮਨਿੰਦਰ ਧਾਲੀਵਾਲ (29) ਨਾਲ ਉਸ ਦਾ ਦੋਸਤ ਸਤਿੰਦਰ ਗਿੱਲ ਵੀ ਮੌਜੂਦ ਸੀ। ਗਿੱਲ ਗਰੋਹ ਵਿੱਚ ਸ਼ਾਮਲ ਨਹੀਂ ਸੀ।’’ ਗੋਲੀਬਾਰੀ ਦੌਰਾਨ ਧਾਲੀਵਾਲ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦੋਂਕਿ ਗਿੱਲ ਨੇ ਹਸਪਤਾਲ ਜਾ ਕੇ ਜ਼ਖ਼ਮਾਂ ਦੀ ਤਾਬ ਨਾ ਝਲਦਿਆਂ ਦਮ ਤੋੜਿਆ। ਕੇਸ ਦੀ ਤਫ਼ਤੀਸ਼ ਕਰ ਰਹੀ ਟੀਮ ਨੇ ਕਿਹਾ ਕਿ ਗੋਲੀਬਾਰੀ ਦੋ ਧੜਿਆਂ ਦੀ ਗੈਂਗਵਾਰ ਦਾ ਸਿੱਟਾ ਹੈ।

ਸਤਿੰਦਰ ਗਿੱਲ ਜੋ ਆਪਣੇ ਪਰਿਵਾਰ ਦੀ ਕੰਕਰੀਟ ਕੰਪਨੀ ਨਾਲ ਕੰਮ ਕਰਦਾ ਸੀ, ਆਪਣਾ ਜਨਮ ਦਿਨ ਮਨਾਉਣ ਗਿਆ ਸੀ। ਗਿੱਲ ਦਾ ਗਿਰੋਹ ਨਾਲ ਕੋਈ ਸਬੰਧ ਨਹੀਂ ਸੀ। ਮਨਿੰਦਰ ਧਾਲੀਵਾਲ, ਬਰਿੰਦਰ ਧਾਲੀਵਾਲ ਅਤੇ ਹਰਬ ਧਾਲੀਵਾਲ ਸਾਰੇ ਬ੍ਰਦਰਜ਼ ਕੀਪਰ ਗਰੁੱਪ ਦੇ ਗੁਰਗੇ ਮੰਨੇ ਜਾਂਦੇ ਸਨ। ਹੁਣ ਤੱਕ ਦੋ ਭਰਾ ਗੈਂਗਵਾਰ ਵਿੱਚ ਮਾਰੇ ਜਾ ਚੁੱਕੇ ਹਨ। ਬਰਿੰਦਰ ਧਾਲੀਵਾਲ ਸਭ ਤੋਂ ਵੱਡਾ ਹੈ।

With Thanks Refrence to: https://www.punjabitribuneonline.com/news/world/gangster-maninder-dhaliwal-and-his-friend-were-killed-during-the-shooting-in-vancouver-canada-167709PTC-News(https://www.ptcnews.tv/gang-war-in-canada-gangster-maninder-dhaliwal-and-friend-halak)

Spread the love