ਸਿੱਧੂ ਮੂਸੇਵਾਲਾ ਕਤਲ ਕਾਂਡ: ਪੁਲੀਸ ਨੇ ਛੇਵਾਂ ਸ਼ੂਟਰ ਦੀਪਕ ਮੁੰਡੀ ਭਾਰਤ-ਨੇਪਾਲ ਸਰਹੱਦ ਤੋਂ ਗ੍ਰਿਫ਼ਤਾਰ ਕੀਤਾ

2022_9$largeimg_678761805

ਸਿੱਧੂ ਮੂਸੇਵਾਲਾ ਕਤਲ ਕਾਂਡ ਵਿਚ ਪੁਲੀਸ ਤੋਂ ਹੁਣ ਤੱਕ ਬਚੇ ਛੇਵੇਂ ਸ਼ੂਟਰ ਦੀਪਕ ਮੁੰਡੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਮੁੰਡੀ ਦੇ ਨਾਲ ਉਸ ਦੇ ਦੋ ਸਾਥੀਆਂ ਕਪਿਲ ਪੰਡਿਤ ਤੇ ਰਜਿੰਦਰ ਨੂੰ ਵੀ ਕਾਬੂ ਕੀਤਾ ਗਿਆ ਹੈ। ਮਾਨਸਾ ਦੇ ਸੀਨੀਅਰ ਕਪਤਾਨ ਪੁਲੀਸ ਗੌਰਵ ਤੂਰਾ ਨੇ ਪੰਜਾਬ ਪੁਲੀਸ ਦੇ ਮੁਖੀ ਗੌਰਵ ਯਾਦਵ ਦੇ ਹਵਾਲੇ ਨਾਲ ਇਸ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਮੁਖੀ ਨੇ ਇਸ ਦੀ ਜਾਣਕਾਰੀ ਟਵਿੱਟਰ ਰਾਹੀਂ ਵੀ ਸਾਂਝੀ ਕੀਤੀ ਗਈ ਹੈ। ਉਸ ਨੂੰ ਭਾਰਤ-ਨੇਪਾਲ ਸਰਹੱਦ ਨੇੜਿਓਂ ਸਿਲੀਗੁੜੀ ਦੇ ਕੋਲੋਂ ਭਾਨ ਸਾਹਿਬ ਤੋਂ ਫੜਿਆ ਗਿਆ ਹੈ। ਉਸ ਨੂੰ ਦਿੱਲੀ ਪੁਲੀਸ ਦੇ ਸਪੈਸ਼ਲ ਸੈੱਲ ਅਤੇ ਪੰਜਾਬ ਪੁਲੀਸ ਐਂਟੀ ਗੈਂਗਸਟਰ ਟਾਸਕ ਫੋਰਸ ਦੀ ਸਾਂਝੀ ਕਾਰਵਾਈ ਦੌਰਾਨ ਕਾਬੂ ਕੀਤਾ ਗਿਆ। ਐੱਸਐੱਸਪੀ ਨੇ ਦੱਸਿਆ ਕਿ ਉਸ ਨੂੰ ਛੇਤੀ ਮਾਨਸਾ ਲਿਆਂਦਾ ਜਾਵੇਗਾ।

With Thanks Refrence to: https://www.punjabitribuneonline.com/news/punjab/%E0%A8%B8%E0%A8%BF%E0%A9%B1%E0%A8%A7%E0%A9%82-%E0%A8%AE%E0%A9%82%E0%A8%B8%E0%A9%87%E0%A8%B5%E0%A8%BE%E0%A8%B2%E0%A8%BE-%E0%A8%95%E0%A8%A4%E0%A8%B2-%E0%A8%95%E0%A8%BE%E0%A8%82%E0%A8%A1-%E0%A8%AA%E0%A9%81%E0%A8%B2%E0%A9%80%E0%A8%B8-%E0%A8%A8%E0%A9%87-%E0%A8%9B%E0%A9%87%E0%A8%B5%E0%A8%BE%E0%A8%82-%E0%A8%B8%E0%A8%BC%E0%A9%82%E0%A8%9F%E0%A8%B0-%E0%A8%A6%E0%A9%80%E0%A8%AA%E0%A8%95-%E0%A8%AE%E0%A9%81%E0%A9%B0%E0%A8%A1%E0%A9%80-%E0%A8%AD%E0%A8%BE%E0%A8%B0%E0%A8%A4-%E0%A8%A8%E0%A9%87%E0%A8%AA%E0%A8%BE%E0%A8%B2-%E0%A8%B8%E0%A8%B0%E0%A8%B9%E0%A9%B1%E0%A8%A6-%E0%A8%A4%E0%A9%8B%E0%A8%82-%E0%A8%97%E0%A9%8D%E0%A8%B0%E0%A8%BF%E0%A8%AB%E0%A8%BC%E0%A8%A4%E0%A8%BE%E0%A8%B0-%E0%A8%95%E0%A9%80%E0%A8%A4%E0%A8%BE-177985

Spread the love