ਮਨੀ ਲਾਂਡਰਿੰਗ ਮਾਮਲਾ: ਜੈਕਲੀਨ ਫਰਨਾਂਡੀਜ਼ ਨੂੰ ਮੁੰਬਈ ਹਵਾਈ ਅੱਡੇ ‘ਤੇ ED ਨੇ ਲਿਆ ਹਿਰਾਸਤ ‘ਚ

ed

ਮੁੰਬਈ: ਜੈਕਲੀਨ ਫਰਨਾਂਡੀਜ਼ ਨੂੰ ਮੁੰਬਈ ਏਅਰਪੋਰਟ ‘ਤੇ ਵਿਦੇਸ਼ ਜਾਣ ਤੋਂ ਰੋਕ ਦਿੱਤਾ ਗਿਆ। ਇਨਫੋਰਸਮੈਂਟ ਡਾਇਰੈਕਟੋਰੇਟ (ED) ਦੇ ਲੁੱਕ ਆਊਟ ਨੋਟਿਸ (LOC) ਕਾਰਨ ਏਅਰਪੋਰਟ ਸਟਾਫ ਨੇ ਜੈਕਲੀਨ ਫਰਨਾਂਡੀਜ਼ ਨੂੰ ਵਿਦੇਸ਼ ਜਾਣ ਤੋਂ ਰੋਕ ਦਿੱਤਾ। ਇਸ ਤੋਂ ਬਾਅਦ ਇਹ ਜਾਣਕਾਰੀ ਈਡੀ ਨੂੰ ਦਿੱਤੀ ਗਈ, ਜਿਸ ਤੋਂ ਬਾਅਦ ਈਡੀ ਦੀ ਟੀਮ ਨੇ ਜੈਕਲੀਨ ਤੋਂ ਪੁੱਛਗਿੱਛ ਕੀਤੀ।

ਦੱਸ ਦੇਈਏ ਕਿ ਬਾਲੀਵੁੱਡ ਅਭਿਨੇਤਰੀ ਜੈਕਲੀਨ ਫਰਨਾਂਡੀਜ਼ (Jacqueline Fernandez) ਦਾ ਨਾਂਅ ਮਨੀ ਲਾਂਡਰਿੰਗ ਦੇ ਇੱਕ ਮਾਮਲੇ ਵਿੱਚ ਸ਼ਾਮਲ ਹੈ। ਇਸ ਮਾਮਲੇ ਵਿੱਚ ਈਡੀ ਦੀ ਟੀਮ ਨੇ ਉਸ ਤੋਂ ਪੁੱਛਗਿੱਛ ਵੀ ਕੀਤੀ ਹੈ। ਹਾਲ ਹੀ ‘ਚ ਜੈਕਲੀਨ ਨੇ ਈਡੀ ਦੇ ਸਾਹਮਣੇ ਆਪਣਾ ਬਿਆਨ ਦਰਜ ਕਰਵਾਇਆ ਸੀ।

ਜੈਕਲੀਨ ਇਸ ਮਾਮਲੇ ਦੀ ਗਵਾਹ ਹੈ

ਸੁਕੇਸ਼ ਚੰਦਰਸ਼ੇਖਰ ਦੇ 200 ਕਰੋੜ ਦੀ ਫਿਰੌਤੀ ਦੇ ਮਾਮਲੇ ‘ਚ ਜੈਕਲੀਨ ਫਰਨਾਂਡੀਜ਼ ਦਾ ਬਿਆਨ ਮਨੀ ਲਾਂਡਰਿੰਗ ਰੋਕੂ ਕਾਨੂੰਨ (PMLA) ਤਹਿਤ ਦਰਜ ਕੀਤਾ ਗਿਆ ਸੀ। ਜੈਕਲੀਨ ਇਸ ਮਾਮਲੇ ਦੀ ਗਵਾਹ ਹੈ। ਏਜੰਸੀ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਕੀ ਠੱਗ ਸੁਕੇਸ਼ ਚੰਦਰਸ਼ੇਖਰ ਅਤੇ ਜੈਕਲੀਨ ਵਿਚਕਾਰ ਕੋਈ ਵਿੱਤੀ ਲੈਣ-ਦੇਣ ਤਾਂ ਨਹੀਂ ਹੋਇਆ।

Da-bangg ਕੰਸਰਟ ਦਾ ਹਿੱਸਾ ਹੈ ਜੈਕਲੀਨ

ਇਸ ਦੌਰਾਨ ਈਡੀ ਨੇ ਜੈਕਲੀਨ ਲਈ ਲੁੱਕ ਆਊਟ ਸਰਕੂਲਰ ਜਾਰੀ ਕੀਤਾ ਸੀ, ਜਿਸ ਮੁਤਾਬਕ ਉਹ ਮੁੰਬਈ ਛੱਡ ਕੇ ਕਿਤੇ ਵੀ ਨਹੀਂ ਜਾ ਸਕਦੀ ਸੀ। ਅਜਿਹੇ ‘ਚ ਅੱਜ ਜਦੋਂ ਉਹ ਮੁੰਬਈ ਤੋਂ ਵਿਦੇਸ਼ ਜਾ ਰਹੀ ਸੀ ਤਾਂ ਏਅਰਪੋਰਟ ਸਟਾਫ ਨੇ ਉਸ ਨੂੰ ਰੋਕ ਲਿਆ। ਦੱਸ ਦੇਈਏ ਕਿ ਜੈਕਲੀਨ 10 ਦਸੰਬਰ ਨੂੰ ਰਿਆਦ ‘ਚ ਹੋਣ ਵਾਲੇ ‘ਦਾ-ਬੈਂਗ’ ਕੰਸਰਟ ‘ਚ ਹਿੱਸਾ ਲੈਣ ਵਾਲੀ ਟੀਮ ਦਾ ਹਿੱਸਾ ਹੈ, ਇਸ ਕੰਸਰਟ ਦੇ ਸਿਲਸਿਲੇ ‘ਚ ਉਹ ਦੇਸ਼ ਤੋਂ ਬਾਹਰ ਜਾਣ ਦੀ ਤਿਆਰੀ ਕਰ ਸਕਦੀ ਹੈ।

ਸੁਕੇਸ਼ ਚੰਦਰਸ਼ੇਖਰ ਖਿਲਾਫ 20 ਤੋਂ ਵੱਧ ਮਾਮਲੇ ਦਰਜ ਹਨ

ਦਿੱਲੀ ਦੀ ਰੋਹਿਣੀ ਜੇਲ ‘ਚ ਬੰਦ ਸੁਕੇਸ਼ ਚੰਦਰਸ਼ੇਖਰ (Sukesh Chandarshakher) ‘ਤੇ ਇਕ ਸਾਲ ‘ਚ ਇਕ ਕਾਰੋਬਾਰੀ ਤੋਂ 200 ਕਰੋੜ ਰੁਪਏ ਦੀ ਫਿਰੌਤੀ ਦਾ ਦੋਸ਼ ਹੈ। ਉਸ ਵਿਰੁੱਧ 20 ਤੋਂ ਵੱਧ ਜਬਰੀ ਵਸੂਲੀ ਦੇ ਕੇਸ ਦਰਜ ਹਨ ਅਤੇ ਉਹ ਜੇਲ੍ਹ ਦੇ ਅੰਦਰੋਂ ਰੈਕੇਟ ਚਲਾਉਂਦਾ ਹੈ। ਮੂਲ ਰੂਪ ਤੋਂ ਸ਼੍ਰੀਲੰਕਾ ਦੀ ਰਹਿਣ ਵਾਲੀ ਜੈਕਲੀਨ ਨੂੰ ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਦੇ ਕਰੀਬੀ ਮੰਨਿਆ ਜਾਂਦਾ ਹੈ। ਜੈਕਲੀਨ ਦੇ ਪਿਤਾ ਸ਼੍ਰੀਲੰਕਾ ਤੋਂ ਹਨ, ਜਦਕਿ ਮਾਂ ਮਲੇਸ਼ੀਆ ਤੋਂ ਹੈ। ਜੈਕਲੀਨ ਦੇ ਪਿਤਾ ਇੱਕ ਸੰਗੀਤਕਾਰ ਹਨ ਅਤੇ ਮਾਂ ਇੱਕ ਏਅਰ ਹੋਸਟੈੱਸ ਸੀ। ਜੈਕਲੀਨ 4 ਭੈਣ-ਭਰਾਵਾਂ ਵਿੱਚੋਂ ਸਭ ਤੋਂ ਛੋਟੀ ਹੈ। ਜੈਕਲੀਨ ਦੀ ਇੱਕ ਵੱਡੀ ਭੈਣ ਅਤੇ ਦੋ ਵੱਡੇ ਭਰਾ ਹਨ।

With Thanks Refrence to: https://punjab.news18.com/news/entertainment/entertainment-money-laundering-case-jacqueline-fernandez-detained-at-mumbai-airport-before-leaving-for-abroad-detained-ks-281085.html

Spread the love