ਬਰਗਾੜੀ ਕਾਂਡ ’ਚ ਦੂਜੀ ਸਪਲੀਮੈਂਟਰੀ ਚਾਰਜਸ਼ੀਟ ਦਾਖ਼ਲ, ਸਾਬਕਾ CM ਸਣੇ 8 ਜਣਿਆਂ ’ਤੇ ਆਰੋਪ

bargadi kand

ਦੱਸ ਦੇਈਏ ਕਿ ਕੋਟਕਪੂਰਾ ਕਾਂਡ ਮਾਮਲੇ ’ਚ ਐੱਫ਼. ਆਈ. ਆਰ. 129/18 ਅਤੇ 192/15 ਦਰਜ ਹਨ। ਮਾਮਲੇ ’ਚ ADGP ਐਲਕੇ ਯਾਦਵ ਅਤੇ ਐੱਸ. ਐੱਸ. ਪੀ. ਬਠਿੰਡਾ ਗੁਲਨੀਤ ਸਿੰਘ ਖੁਰਾਨਾ ਦੀ ਅਗਵਾਈ ਵਾਲੀ ਜਾਂਚ ਕਮੇਟੀ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਅਕਾਲ ਚਲਾਣੇ ਤੋਂ ਪਹਿਲਾਂ 2400 ਪੰਨਿਆਂ ਦਾ ਚਲਾਣ ਪੇਸ਼ ਕਰ ਚੁੱਕੀ ਹੈ।

ਪੰਜਾਬ ਦੇ ਬਹੁਚਰਚਿਤ ਮਾਮਲੇ ਫ਼ਰੀਦਕੋਟ ਦੇ ਬਰਗਾੜੀ ਬੇਅਦਬੀ ਕਾਂਡ ’ਚ ਜੁੜੇ ਕੋਟਕਪੂਰਾ ਗੋਲੀਕਾਂਡ ’ਚ ਐੱਸ. ਆਈ. ਟੀ. (SIT) ਨੇ ਸਪਲੀਮੈਂਟਰੀ ਚਲਾਣ ਪੇਸ਼ ਕੀਤਾ। ਏ. ਡੀ. ਜੀ. ਪੀ. ਐਲਕੇ ਯਾਦਵ ਦੀ ਅਗਵਾਈ ਵਾਲੀ ਸਪੈਸ਼ਲ ਜਾਂਚ ਕਮੇਟੀ ਨੇ ਅਦਾਲਤ ’ਚ 2500 ਪੰਨਿਆਂ ਦਾ ਚਲਾਣ ਪੇਸ਼ ਕੀਤਾ ਹੈ। ਹਾਲਾਂਕਿ ਐੱਸ. ਆਈ. ਟੀ. ਵਲੋਂ ਇਸ ਮੁੱਦੇ ’ਚ ਮੁੱਖ ਚਲਾਣ 24 ਫ਼ਰਵਰੀ, 2023 ਨੂੰ ਪੇਸ਼ ਕੀਤਾ ਗਿਆ ਸੀ। ਇਸ ਬਾਅਦ 25 ਅਪ੍ਰੈਲ ਨੂੰ ਪਹਿਲਾ ਸਪਲੀਮੈਂਟਰੀ ਚਲਾਣ ਪੇਸ਼ ਕੀਤਾ ਗਿਆ ਅਤੇ ਹੁਣ ਦੂਸਰਾ ਸਪਲੀਮੈਂਟਰੀ ਚਲਾਣ 28 ਅਗਸਤ ਨੂੰ ਪੇਸ਼ ਕੀਤਾ ਗਿਆ ਹੈ।

ਦੱਸ ਦੇਈਏ ਕਿ ਕੋਟਕਪੂਰਾ ਗੋਲੀਕਾਂਡ ਮਾਮਲੇ ’ਚ ਐੱਫ਼. ਆਈ. ਆਰ. 129/18 ਅਤੇ 192/15 ਦਰਜ ਹਨ। ਮਾਮਲੇ ’ਚ ADGP ਐਲਕੇ ਯਾਦਵ ਅਤੇ ਐੱਸ. ਐੱਸ. ਪੀ. ਬਠਿੰਡਾ ਗੁਲਨੀਤ ਸਿੰਘ ਖੁਰਾਨਾ ਦੀ ਅਗਵਾਈ ਵਾਲੀ ਜਾਂਚ ਕਮੇਟੀ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਅਕਾਲ ਚਲਾਣੇ ਤੋਂ ਪਹਿਲਾਂ 2400 ਪੰਨਿਆਂ ਦਾ ਚਲਾਣ ਪੇਸ਼ ਕਰ ਚੁੱਕੀ ਹੈ। ਇਸ ਤੋਂ ਪਹਿਲਾਂ 24 ਫਰਵਰੀ, 2022 ਨੂੰ ਫ਼ਰੀਦਕੋਟ ਅਦਾਲਤ ’ਚ 7 ਹਜ਼ਾਰ ਪੰਨਿਆਂ ਦੀ ਚਾਰਜਸ਼ੀਟ ਦਾਖ਼ਲ ਕੀਤੀ ਗਈ ਸੀ।

ਚਲਾਣ ’ਚ SIT ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਤਤਕਾਲੀਨ ਡੀ. ਜੀ. ਪੀ. ਸੁਮੇਧ ਸਿੰਘ ਸੈਣੀ, ਤਤਕਾਲੀਨ ਆਈ. ਜੀ. ਪਰਮਰਾਜ ਸਿੰਘ ਉਮਰਾਨੰਗਲ, ਐੱਸ. ਐੱਸ. ਪੀ. ਚਰਨਜੀਤ ਸ਼ਰਮਾ, ਫ਼ਰੀਦਕੋਟ ਸੁਖਮੰਦਰ ਸਿੰਘ ਮਾਨ, ਡੀ. ਆਈ. ਜੀ. ਫਿਰੋਜ਼ਪੁਰ ਅਮਰ ਸਿੰਘ ਚਾਹਲ ਅਤੇ ਤਤਕਾਲੀਨ ਐੱਸ. ਐੱਚ. ਓ. ਸਿਟੀ ਕੋਟਕਪੁਰਾ ਗੁਰਦੀਪ ਸਿੰਘ ਨੂੰ ਆਰੋਪੀ ਬਣਾਇਆ ਗਿਆ ਹੈ। ਇਸ ਗੋਲੀ ਕਾਂਡ ’ਚ ਤਤਕਾਲੀਨ ਡੀ. ਜੀ. ਪੀ. ਸੁਮੇਧ ਸਿੰਘ ਸੈਣੀ ਅਤੇ ਸਾਬਕਾ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਮੁੱਖ ਸਾਜਿਸ਼ਕਰਤਾ ਦੱਸੇ ਗਏ ਹਨ। ਜਦਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ’ਤੇ ਸਾਜਿਸ਼ ਨੂੰ ਅੰਜਾਮ ਦੇਣ ਵਾਲਿਆਂ ਦੀ ਮਦਦ ਕਰਨ ਦਾ ਆਰੋਪ ਹੈ। ਤਤਕਾਲੀਨ IG ਉਮਰਾਨੰਗਲ, DIG ਫਿਰੋਜ਼ਪੁਰ ਅਮਰ ਸਿੰਘ ਚਾਹਲ ਅਤੇ SSP ਮੋਗਾ ਚਰਨਜੀਤ ਸ਼ਰਮਾ ’ਤੇ ਸਾਜਿਸ਼ ਨੂੰ ਅੰਜਾਮ ਦੇਣ ਦਾ ਆਰੋਪ ਲੱਗੇ ਹਨ।

With Thanks Reference to: https://punjab.news18.com/news/faridkot/supplementry-challan-filed-in-faridkot-bargari-goli-kand-hdb-456210.html

Spread the love