ਨਵਜੋਤ ਸਿੱਧੂ ਦਾ ਪੈਰੋਲ ਨਾ ਲੈਣ ਦਾ ਫ਼ੈਸਲਾ ਰਿਹਾਈ ’ਚ ਹੋਵੇਗਾ ਮਦਦਗਾਰ

2022_12$largeimg_1008736954

ਪਟਿਆਲਾ ਜੇਲ੍ਹ ’ਚ ਬੰਦ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਨੂੰ ਅਗੇਤੀ ਰਿਹਾਈ ਲਈ ਪੈਰੋਲ ਦਾ ਵੀ ਤਿਆਗ ਕਰਨਾ ਪਿਆ। ਹੁਣ ਉਹ 26 ਜਨਵਰੀ 2023 ਨੂੰ ‘ਗਣਤੰਤਰ ਦਿਵਸ’ ਮੌਕੇ ਆਜ਼ਾਦੀ ਦੇ ਅੰਮ੍ਰਿਤ ਮਹਾਉਤਸਵ ਦੇ ਅਧੀਨ ਭਾਰਤ ਸਰਕਾਰ ਵੱਲੋਂ ਕੈਦੀਆਂ ਨੂੰ ਅਗੇਤੀ ਰਿਹਾਈ ਦੀ ਸੁਵਿਧਾ ਦੇਣ ’ਤੇ ਆਧਾਰਿਤ ਸਜ਼ਾ ਤੋਂ ਕਰੀਬ ਚਾਰ ਮਹੀਨੇ ਪਹਿਲਾਂ ਹੀ ਰਿਹਾਅ ਹੋ ਸਕਦੇ ਹਨ। ਇਸ ਨੀਤੀ ਤਹਿਤ ਉਦੋਂ ਤੱਕ ਉਹ ਆਪਣੀ ਇੱਕ ਸਾਲ ਦੀ ਕੈਦ ਦਾ 68 ਫੀਸਦੀ ਹਿੱਸਾ ਕੱਟਣ ਕਰ ਕੇ ਅਗੇਤੀ ਰਿਹਾਈ ਦੇ ਹੱਕਦਾਰ ਹੋ ਜਾਣਗੇ। ਜਾਣਕਾਰੀ ਅਨੁਸਾਰ ਨਿਯਮਾਂ ਮੁਤਾਬਕ ਮਿਲਣ ਵਾਲੀ ਇਸ ਰਿਹਾਈ ਦਾ ਲਾਭ ਪਾਉਣ ਲਈ 66 ਫ਼ੀਸਦੀ ਸਜ਼ਾ ਭੁਗਤਣੀ ਲਾਜ਼ਮੀ ਹੈ, ਜੇਕਰ ਸਿੱਧੂ ਪੈਰੋਲ ’ਤੇ ਚਲੇ ਜਾਂਦੇ ਤਾਂ ਚਾਰ ਮਹੀਨੇ ਪਹਿਲਾਂ ਰਿਹਾਅ ਹੋਣ ਦਾ ਮੌਕਾ ਖੁੰਝ ਜਾਣਾ ਸੀ। ਜੇਲ੍ਹ ਨਿਯਮਾਂ ਮੁਤਾਬਕ ਆਮ ਕੈਦੀਆਂ ਲਈ ਇੱਕ ਸਾਲ ’ਚ 16 ਹਫ਼ਤਿਆਂ (112 ਦਿਨ) ਦੀ ਪੈਰੋਲ/ਛੁੱਟੀ ਦੀ ਸੁਵਿਧਾ ਹੈ। ਉਂਜ ਕਿਸੇ ਵੀ ਨਵੇਂ ਕੈਦੀ ਲਈ ਪੈਰੋਲ ਚਾਰ ਮਹੀਨਿਆਂ ਦੀ ਕੈਦ ਕੱਟਣ ਮਗਰੋਂ ਹੀ ਮਿਲਦੀ ਹੈ। ਇਸੇ ਤਰ੍ਹਾਂ ਨਵਜੋਤ ਸਿੱਧੂ ਵੀ 20 ਸਤੰਬਰ 2022 ਤੋਂ ਮਗਰੋਂ ਪੈਰੋਲ ’ਤੇ ਜਾਣ ਦੇ ਯੋਗ ਬਣ ਗਏ ਸਨ ਪਰ ਜੇਕਰ ਉਹ ਪੈਰੋਲ ’ਤੇ ਆ ਜਾਂਦੇ ਤਾਂ ਆਜ਼ਾਦੀ ਦੇ ਅੰਮ੍ਰਿਤ ਮਹਾਉਤਸਵ ਦੇ ਅਧੀਨ ਭਾਰਤ ਸਰਕਾਰ ਵੱਲੋਂ ਕੈਦੀਆਂ ਨੂੰ ਅਗੇਤੀ ਰਿਹਾਈ ਦੀ ਸੁਵਿਧਾ ਦੇਣ ’ਤੇ ਆਧਾਰਿਤ ਲਿਆਂਦੀ ਗਈ ਪਾਲਿਸੀ ਵਿਚਲਾ ਸਿੱਧੂ ਦਾ ਹਿਸਾਬ ਕਿਤਾਬ ਵਿਗੜ ਜਾਣਾ ਸੀ। 

With Thanks Reference to: https://www.punjabitribuneonline.com/news/punjab/navjot-sidhu39s-decision-not-to-get-parole-will-be-helpful-in-his-release-196073

Spread the love