ਖ਼ਰਾਬ ਮੌਸਮ ਦੇ ਬਾਵਜੂਦ ਦੇਸ਼ ’ਚ ਕਣਕ ਦੀ ਹੋਵੇਗੀ ਰਿਕਾਰਡ ਪੈਦਾਵਾਰ: ਪੰਜਾਬ ’ਚ ਖ਼ਰੀਦ ਨਿਯਮਾਂ ਵਿੱਚ ਢਿੱਲ ਦੇਣ ਬਾਰੇ ਫ਼ੈਸਲਾ ਛੇਤੀ
ਕੇਂਦਰੀ ਖੁਰਾਕ ਸਕੱਤਰ ਸੰਜੀਵ ਚੋਪੜਾ ਨੇ ਅੱਜ ਕਿਹਾ ਹੈ ਕਿ ਸਰਕਾਰ ਨੂੰ 2022-23 ‘ਚ ਰਿਕਾਰਡ 11.21 ਕਰੋੜ ਟਨ ਕਣਕ ਉਤਪਾਦਨ ਹੋਣ ਦੀ ਉਮੀਦ ਹੈ। ਸਰਕਾਰ ਨੇ 2022-23 ਫਸਲੀ ਸਾਲ (ਜੁਲਾਈ-ਜੂਨ) ਵਿੱਚ 11.21 ਕਰੋੜ ਟਨ ਕਣਕ ਦੇ ਰਿਕਾਰਡ ਉਤਪਾਦਨ ਦਾ ਅਨੁਮਾਨ ਲਗਾਇਆ ਹੈ। ਕੇਂਦਰ ਜਲਦ ਹੀ ਪੰਜਾਬ ਅਤੇ ਹਰਿਆਣਾ ਵਿੱਚ ਕਣਕ ਦੀ ਖਰੀਦ ਲਈ ਗੁਣਵੱਤਾ ਦੇ ਮਿਆਰਾਂ ਵਿੱਚ ਢਿੱਲ ਦੇਣ ਬਾਰੇ ਵਿਚਾਰ ਕਰੇਗਾ। ਸਰਕਾਰੀ ਏਜੰਸੀ ਐੱਫਸੀਆਈ ਅਤੇ ਰਾਜ ਏਜੰਸੀਆਂ ਨੇ ਕਈ ਰਾਜਾਂ ਵਿੱਚ ਖਰੀਦ ਸ਼ੁਰੂ ਕਰ ਦਿੱਤੀ ਹੈ। ਕੇਂਦਰ ਨੇ ਸੋਮਵਾਰ ਨੂੰ ਕਿਹਾ ਸੀ ਕਿ ਵੱਡੇ ਉਤਪਾਦਕ ਰਾਜਾਂ ਵਿੱਚ ਹਾਲ ਹੀ ਵਿੱਚ ਹੋਈ ਬੇਮੌਸਮੀ ਬਾਰਿਸ਼ ਅਤੇ ਗੜਿਆਂ ਕਾਰਨ ਫਸਲ ਨੂੰ 8-10 ਫੀਸਦੀ ਨੁਕਸਾਨ ਹੋਣ ਦਾ ਅਨੁਮਾਨ ਹੈ। ਪਿਛਲੇ ਸਾਲ ਕੁਝ ਰਾਜਾਂ ਵਿੱਚ ਗਰਮੀ ਕਾਰਨ ਕਣਕ ਦਾ ਉਤਪਾਦਨ ਮਾਮੂਲੀ ਤੌਰ ‘ਤੇ ਘਟ ਕੇ 10.77 ਕਰੋੜ ਟਨ ਰਹਿ ਗਿਆ ਸੀ। ਸ੍ਰੀ ਚੋਪੜਾ ਨੇ ਕਿਹਾ ਕਿ ਪਿਛਲੇ ਦੋ ਹਫਤਿਆਂ ‘ਚ ਖਰਾਬ ਮੌਸਮ ਕਾਰਨ ਫਸਲ ਨੂੰ ਕੁਝ ਨੁਕਸਾਨ ਹੋਇਆ ਹੈ। ਸਕੱਤਰ ਨੇ ਕਿਹਾ ਕਿ ਮੱਧ ਪ੍ਰਦੇਸ਼ ਫਸਲ ਵਿੱਚ ਦੀ ਖਰੀਦ ਲਈ ਗੁਣਵੱਤਾ ਦੇ ਮਾਪਦੰਡਾਂ ਵਿੱਚ ਢਿੱਲ ਦਿੱਤੀ ਗਈ ਹੈ।
With Thanks Reference to: https://www.punjabitribuneonline.com/news/agriculture/despite-the-bad-weather-there-will-be-a-record-production-of-wheat-in-the-country-decision-on-relaxation-of-procurement-rules-in-punjab-soon-222701