Rising Punjab 2024 – ਅਸੀਂ ਥਰਮਲ ਪਲਾਂਟ ਖਰੀਦਿਆ, ਮੰਡੀ ਚੋਂ ਕੋਈ ਮੱਝ ਨਹੀਂ : Bhagwant Mann
Rising Punjab 2024: ਸੀਐਮ ਭਗਵੰਤ ਸਿੰਘ ਮਾਨ ਨੇ ਅੱਗੇ ਅਕਾਲੀ ਦਲ ਦੀ ਪੰਜਾਬ ਬਚਾਓ ਯਾਤਰਾ ਉਤੇ ਚੁਟਕੀ ਲੈਂਦਿਆ ਕਿਹਾ ਕਿ ਅਕਾਲੀ ਦਲ ਤੋਂ ਤਾਂ ਬਚਾਉਣਾ ਹੈ ਪੰਜਾਬ ਨੂੰ। ਹਾਲੇ ਤੁਹਾਡੇ ਕੋਲੋਂ ਤਾਂ ਪੰਜਾਬ ਨੂੰ ਬਚਾਇਆ ਹੈ। ਪੰਜਾਬ ਨੂੰ ਕੁਝ ਕਰ ਲੈਣ ਦਿਉ, ਸਰਕਾਰ ਨੂੰ ਕੁਝ ਕਰ ਲੈਣ ਦਿਉ। ਅਸੀਂ 40 ਹਜ਼ਾਰ ਤੋਂ ਵੱਂਧ ਨੌਕਰੀਆਂ ਦਿੱਤੀ ਹੈ।
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਚੰਡੀਗੜ੍ਹ ਵਿਖੇ ਨਿਊਜ਼18 ਦੇ ਰਾਈਜ਼ਿੰਗ ਪੰਜਾਬ ਵਿੱਚ ਸ਼ਿਰਕਤ ਕੀਤੀ। ਇਸ ਮੌਕੇ ਨਿਊਜ 18 ਪੰਜਾਬ- ਹਰਿਆਣਾ ਵੱਲੋਂ ਕਰਵਾਏ ਜਾ ਰਹੇ ਇੱਕ ਵਿਸ਼ੇਸ਼ ਇੰਟਰਐਕਟਿਵ ਸੈਸ਼ਨ-ਰਾਈਜ਼ਿੰਗ ਪੰਜਾਬ 2024 ਵਿੱਚ ਸੂਬੇ ਦੀ ਤਰੱਕੀ ਲਈ ਆਪਣੀ ਕਾਰਜ ਯੋਜਨਾ ਨੂੰ ਸਾਂਝਾ ਕੀਤਾ ਅਤੇ ਸੂਬੇ ਦੀ ਤਰੱਕੀ ਲਈ ਆਪਣੇ ਵਿਜ਼ਨ ਬਾਰੇ ਵਿਸਥਾਰ ਨਾਲ ਗੱਲ ਕੀਤੀ।
ਇਸ ਮੌਕੇ ਸੀ ਐਮ ਭਗਵੰਤ ਸਿੰਘ ਮਾਨ ਨੇ ਕਿਹਾ ਕਿ 1 ਜਨਵਰੀ 2024 ਨੂੰ ਪ੍ਰਾਈਵੇਟ ਥਰਮਲ ਪਲਾਂਟ ਖਰੀਦਿਆ ਹੈ। ਇਸ ਮੌਕੇ ਜਦੋਂ ਉਨ੍ਹਾਂ ਤੋਂ ਸਵਾਲ ਕੀਤਾ ਗਿਆ ਕਿ ਵਿਰੋਧੀ ਆਖ ਰਹੇ ਹਨ। ਇਹ ਤਾਂ ਚਿੱਟਾ ਹਾਥੀ ਖਰੀਦ ਲਿਆ ਹੈ। ਇਸ ਪਲਾਂਟ ਉਤੇ ਕਰਜਾ ਬਹੁਤ ਹੈ, ਉਸ ਨੂੰ ਕੌਣ ਦੇਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਮੁਕਤਸਰ ਦੀ ਮੰਡੀ ਵਿਚੋਂ ਕੋਈ ਮੱਝ ਨਹੀਂ ਖਰੀਦੀ ਹੈ, ਥਰਮਲ ਪਲਾਂਟ ਖਰੀਦਿਆ ਹੈ। ਇਸ ਲਈ ਕੇਂਦਰ ਸਰਕਾਰ ਤੋਂ ਪ੍ਰਵਾਨਗੀ ਲੈਣੀ ਪੈਂਦੀ ਹੈ। ਥਰਮਲ ਪਲਾਂਟ ਦੀ ਬੇਸਿਕ ਕੀਮਤ 1380 ਕਰੋੜ ਸੀ, ਅਸੀਂ 1080 ਕਰੋੜ ਵਿੱਚ ਖਰੀਦਿਆ ਹੈ ਤਾਂ ਕੋਈ ਕਰਜ਼ਾ ਦੇਣ ਗੱਲ ਹੀ ਨਹੀਂ ਬਣਦੀ ਹੈ।
ਸੀ ਐਮ ਭਗਵੰਤ ਸਿੰਘ ਮਾਨ ਨੇ ਅੱਗੇ ਅਕਾਲੀ ਦਲ ਦੀ ਪੰਜਾਬ ਬਚਾਓ ਯਾਤਰਾ ਉਤੇ ਚੁਟਕੀ ਲੈਂਦਿਆ ਕਿਹਾ ਕਿ ਅਕਾਲੀ ਦਲ ਤੋਂ ਤਾਂ ਬਚਾਉਣਾ ਹੈ ਪੰਜਾਬ ਨੂੰ। ਹਾਲੇ ਤੁਹਾਡੇ ਕੋਲੋਂ ਤਾਂ ਪੰਜਾਬ ਨੂੰ ਬਚਾਇਆ ਹੈ। ਪੰਜਾਬ ਨੂੰ ਕੁਝ ਕਰ ਲੈਣ ਦਿਉ, ਸਰਕਾਰ ਨੂੰ ਕੁਝ ਕਰ ਲੈਣ ਦਿਉ। ਉਨ੍ਹਾਂ ਕਿਹਾ ਕਿ 20 ਮਹੀਨੇ ਹੋ ਗਏ ਸਰਕਾਰ ਬਣੀ ਨੂੰ, ਅਸੀਂ 40 ਹਜ਼ਾਰ ਤੋਂ ਵੱਂਧ ਨੌਕਰੀਆਂ ਦਿੱਤੀ ਹੈ। 90 ਫੀਸਦੀ ਬਿਜਲੀ ਦੇ ਘਰ ਬਿਲ ਨਹੀਂ ਆ ਰਹੇ ਹਨ। ਅਸੀਂ ਪੰਜਾਬ ਨੂੰ ਮੁੜ ਕੇ ਪੰਜਾਬ ਬਣਾਉਣਾ ਹੈ, ਕੋਈ ਲੰਡਨ, ਕੈਲੀਫੋਰਨੀਆ ਬਣਾਉਣ ਦੀ ਲੋੜ ਨਹੀਂ।
With Thanks Reference to: https://punjab.news18.com/news/punjab/rising-punjab-2024-we-bought-thermal-plant-there-is-no-cattle-in-the-market-bhagwant-mann-ak-517438.html