Punjab Weather: ਪੰਜਾਬ-ਹਰਿਆਣਾ ‘ਚ ਬਦਲੇਗਾ ਮੌਸਮ, ਬਾਰਿਸ਼ ਦੇ ਨਾਲ ਪੈਣਗੇ ਗੜੇ
Punjab Weather: ਪੰਜਾਬ ‘ਚ ਸ਼ੁੱਕਰਵਾਰ ਨੂੰ ਧੁੱਪ ਨਿਕਲੀ। ਸੂਬੇ ਵਿੱਚ ਮੌਸਮ ਵਿੱਚ ਨਾ ਤਾਂ ਠੰਢ ਹੈ ਅਤੇ ਨਾ ਹੀ ਗਰਮੀ। ਇੱਥੇ ਮੌਸਮ ਸੁਹਾਵਣਾ ਬਣਿਆ ਰਹਿੰਦਾ ਹੈ। ਸੂਬੇ ‘ਚ ਤਾਪਮਾਨ ਵੀ ਵਧ ਗਿਆ ਹੈ। ਹਾਲਾਂਕਿ ਹੁਣ ਜੇਕਰ ਮੌਸਮ ਇੱਕ ਵਾਰ ਫਿਰ ਬਦਲਦਾ ਹੈ ਤਾਂ ਠੰਡ ਪੈ ਸਕਦੀ ਹੈ।
ਚੰਡੀਗੜ੍ਹ- ਪੰਜਾਬ ਤੇ ਹਰਿਆਣਾ ‘ਚ ਮੌਸਮ ਬਦਲਣ ਵਾਲਾ ਹੈ। ਮੌਸਮ ਵਿਭਾਗ ਨੇ ਸੂਬੇ ਵਿੱਚ ਔਰੇਂਜ ਅਲਰਟ ਜਾਰੀ ਕੀਤਾ ਹੈ। ਇਹ ਅਲਰਟ ਅੱਠ ਜ਼ਿਲ੍ਹਿਆਂ ਲਈ ਰਹੇਗਾ। ਨਾਲ ਹੀ ਬਾਕੀ ਜ਼ਿਲ੍ਹਿਆਂ ਵਿੱਚ ਵੀ ਯੈਲੋ ਅਲਰਟ ਰਹੇਗਾ। ਇਸ ਦੇ ਨਾਲ ਹੀ ਪੰਜਾਬ ‘ਚ ਸ਼ੁੱਕਰਵਾਰ ਨੂੰ ਧੁੱਪ ਨਿਕਲੀ। ਸੂਬੇ ਵਿੱਚ ਮੌਸਮ ਵਿੱਚ ਨਾ ਤਾਂ ਠੰਢ ਹੈ ਅਤੇ ਨਾ ਹੀ ਗਰਮੀ। ਇੱਥੇ ਮੌਸਮ ਸੁਹਾਵਣਾ ਬਣਿਆ ਰਹਿੰਦਾ ਹੈ। ਸੂਬੇ ‘ਚ ਤਾਪਮਾਨ ਵੀ ਵਧ ਗਿਆ ਹੈ। ਹਾਲਾਂਕਿ ਹੁਣ ਜੇਕਰ ਮੌਸਮ ਇੱਕ ਵਾਰ ਫਿਰ ਬਦਲਦਾ ਹੈ ਤਾਂ ਠੰਡ ਪੈ ਸਕਦੀ ਹੈ।
ਮੌਸਮ ਵਿਭਾਗ ਦੇ ਚੰਡੀਗੜ੍ਹ ਕੇਂਦਰ ਨੇ ਦੱਸਿਆ ਕਿ ਪੰਜਾਬ, ਚੰਡੀਗੜ੍ਹ, ਪੰਚਕੂਲਾ, ਅੰਬਾਲਾ, ਕੁਰੂਕਸ਼ੇਤਰ, ਕੈਥਲ, ਪਾਣੀਪਤ, ਸੋਨੀਪਤ, ਯਮੁਨਾਨਗਰ ਅਤੇ ਕਰਨਾਲ ਜ਼ਿਲ੍ਹਿਆਂ ਵਿੱਚ 19 ਫਰਵਰੀ ਤੋਂ ਮੌਸਮ ਵਿੱਚ ਤਬਦੀਲੀ ਆਉਣ ਦੀ ਸੰਭਾਵਨਾ ਹੈ। ਇਸ ਦੌਰਾਨ ਮੀਂਹ ਅਤੇ ਗੜੇ ਪੈਣ ਦੀ ਸੰਭਾਵਨਾ ਹੈ। ਦੂਜੇ ਪਾਸੇ ਤੂਫਾਨ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਅੱਗੇ ਵਧੇਗਾ। ਚੰਡੀਗੜ੍ਹ ‘ਚ ਸ਼ੁੱਕਰਵਾਰ ਨੂੰ ਵੱਧ ਤੋਂ ਵੱਧ ਤਾਪਮਾਨ 24 ਡਿਗਰੀ ਅਤੇ ਘੱਟ ਤੋਂ ਘੱਟ 8 ਡਿਗਰੀ ਦੇ ਆਸ-ਪਾਸ ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਅੰਬਾਲਾ ਵਿੱਚ 24.2 ਡਿਗਰੀ, ਹਿਸਾਰ ਵਿੱਚ 25.4 ਅਤੇ ਕਰਨਾਲ ਵਿੱਚ 23.2 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਹੈ। ਪੱਛਮੀ ਗੜਬੜੀ 17 ਫਰਵਰੀ ਤੋਂ ਉੱਤਰੀ ਭਾਰਤ ਵਿੱਚ ਸਰਗਰਮ ਹੋਵੇਗੀ।
ਵੀਰਵਾਰ ਨੂੰ ਫਰੀਦਾਬਾਦ ਸਭ ਤੋਂ ਗਰਮ ਰਿਹਾ ਅਤੇ ਇੱਥੇ ਵੱਧ ਤੋਂ ਵੱਧ ਤਾਪਮਾਨ 26.4 ਡਿਗਰੀ ਦਰਜ ਕੀਤਾ ਗਿਆ। ਜਦੋਂ ਕਿ ਝੱਜਰ ਵਿੱਚ ਸਭ ਤੋਂ ਘੱਟ ਤਾਪਮਾਨ 6.2 ਡਿਗਰੀ ਦਰਜ ਕੀਤਾ ਗਿਆ। ਜ਼ਿਕਰਯੋਗ ਹੈ ਕਿ 8 ਸਾਲ ਬਾਅਦ ਜਨਵਰੀ ਮਹੀਨੇ ‘ਚ ਸਭ ਤੋਂ ਘੱਟ ਬਾਰਿਸ਼ ਹਰਿਆਣਾ ‘ਚ ਦਰਜ ਕੀਤੀ ਗਈ ਸੀ। ਇਸ ਤੋਂ ਪਹਿਲਾਂ 2016 ਵਿੱਚ ਵੀ 99 ਫੀਸਦੀ ਘੱਟ ਮੀਂਹ ਪਿਆ ਸੀ।
ਮੌਸਮ ਵਿਭਾਗ ਮੁਤਾਬਕ ਹਿਮਾਚਲ ਪ੍ਰਦੇਸ਼, ਉਤਰਾਖੰਡ ਅਤੇ ਜੰਮੂ-ਕਸ਼ਮੀਰ ਵਰਗੇ ਪਹਾੜੀ ਰਾਜਾਂ ‘ਚ ਬਰਫਬਾਰੀ ਕਾਰਨ ਮੈਦਾਨੀ ਇਲਾਕਿਆਂ ‘ਚ ਠੰਡ ਮੁੜ ਤੋਂ ਵੱਧ ਸਕਦੀ ਹੈ। ਕਿਉਂਕਿ ਹਾਲੇ ਸਰਦੀ ਦਾ ਮੌਸਮ ਅਜੇ ਖਤਮ ਨਹੀਂ ਹੋਇਆ ਹੈ। ਆਉਣ ਵਾਲੇ ਦਿਨਾਂ ‘ਚ ਤਾਪਮਾਨ ‘ਚ ਗਿਰਾਵਟ ਆ ਸਕਦੀ ਹੈ, ਕਿਉਂਕਿ ਮੈਦਾਨੀ ਇਲਾਕਿਆਂ ‘ਚ ਮੀਂਹ ਤੋਂ ਪਹਿਲਾਂ ਪਹਾੜੀ ਇਲਾਕਿਆਂ ‘ਚ ਬਰਫਬਾਰੀ ਹੋਵੇਗੀ।
ਜੰਮੂ-ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ‘ਚ 19 ਫਰਵਰੀ ਨੂੰ ਭਾਰੀ ਬਰਫਬਾਰੀ ਹੋਣ ਦੀ ਸੰਭਾਵਨਾ ਹੈ। 20 ਫਰਵਰੀ ਨੂੰ ਵੀ ਪਹਾੜਾਂ ‘ਤੇ ਮੀਂਹ ਅਤੇ ਬਰਫਬਾਰੀ ਦਾ ਦੌਰ ਜਾਰੀ ਰਹੇਗੀ। 21 ਫਰਵਰੀ ਨੂੰ ਵੀ ਮੀਂਹ ਪਵੇਗਾ ਪੈਣ ਦੀ ਪੂਰੀ ਸੰਭਾਵਨਾ ਦਿਖ ਰਹੀ ਹੈ। ਫਿਲਹਾਲ ਪਿਛਲੇ ਕੁੱਝ ਦਿਨਾਂ ਤੋੋਂ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਮੌਸਮ ਕਾਫੀ ਬਦਲ ਗਿਆ ਹੈ। ਇਨ੍ਹਾਂ ਇਲਾਕਿਆ ਵਿੱਚ ਦਿਨ ਵੇਲੇ ਗਰਮੀ ਦੇਖਣ ਨੂੰ ਮਿਲ ਰਹੀ ਹੈ, ਜਦਕਿ ਠੰਡ ਸਵੇਰ ਅਤੇ ਰਾਤ ਵੇਲੇ ਦੀ ਰਹਿ ਗਈ ਹੈ।
With Thanks Reference to: https://punjab.news18.com/news/punjab/punjab-weather-weather-will-change-in-punjab-haryana-hail-will-fall-with-rain-ak-533964.html and https://zeenews.india.com/hindi/zeephh/punjab/department-has-issued-an-alert-about-moms-in-punjab/2111938