Murder Case: ਢਾਈ ਦਹਾਕੇ ਬਾਅਦ ਅਕਾਲ ਤਖ਼ਤ ਵੱਲੋਂ ਧੀ ਦੀ ਹੱਤਿਆ ਕੇਸ ‘ਚ ਬੀਬੀ ਜਗੀਰ ਕੌਰ ਨੂੰ ਨੋਟਿਸ, ਜਥੇਦਾਰ ਨੇ ਮੰਗਿਆ ਸਪਸ਼ਟੀਕਰਨ
Akal Takht Sahib issues notice to Bibi Jagir Kaur: ਬੀਬੀ ਜਗੀਰ ਕੌਰ ਨੂੰ ਭੇਜੇ ਪੱਤਰ ਵਿੱਚ ਦੱਸਿਆ ਗਿਆ ਹੈ ਕਿ ਉਹਨਾਂ ਵਿਰੁੱਧ ਕਈ ਸ਼ਿਕਾਇਤਾਂ ਮਿਲੀਆਂ ਹਨ। ਉਹ ਆਪਣੇ ਰੋਮ ਕਤਲ ਕਰਦੇ ਹਨ (ਕੇਸਾਂ ਦੀ ਬੇਅਦਬੀ) ਅਤੇ ਉਹਨਾਂ ਉੱਪਰ ਆਪਣੀ ਧੀ ਦੇ ਕਤਲ ਦੇ ਦੋਸ਼ ਵੀ ਹਨ। ਇਸ ਲਈ ਉਹ ਜਲਦੀ ਪੇਸ਼ ਹੋ ਕੇ, ਇਸ ਮਾਮਲੇ ਵਿਚ ਆਪਣਾ ਸਪੱਸ਼ਟੀਕਰਨ ਦੇਣ।
Akal Takht Sahib issues notice to Bibi Jagir Kaur: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋ ਕੇ ਆਪਣਾ ਸਪੱਸ਼ਟੀਕਰਨ ਦੇਣ ਲਈ ਕਿਹਾ ਹੈ।
ਬੀਬੀ ਜਗੀਰ ਕੌਰ ਨੂੰ ਭੇਜੇ ਪੱਤਰ ਵਿੱਚ ਦੱਸਿਆ ਗਿਆ ਹੈ ਕਿ ਉਹਨਾਂ ਵਿਰੁੱਧ ਕਈ ਸ਼ਿਕਾਇਤਾਂ ਮਿਲੀਆਂ ਹਨ। ਉਹ ਆਪਣੇ ਰੋਮ ਕਤਲ ਕਰਦੇ ਹਨ (ਕੇਸਾਂ ਦੀ ਬੇਅਦਬੀ) ਅਤੇ ਉਹਨਾਂ ਉੱਪਰ ਆਪਣੀ ਧੀ ਦੇ ਕਤਲ ਦੇ ਦੋਸ਼ ਵੀ ਹਨ। ਇਸ ਲਈ ਉਹ ਜਲਦੀ ਪੇਸ਼ ਹੋ ਕੇ, ਇਸ ਮਾਮਲੇ ਵਿਚ ਆਪਣਾ ਸਪੱਸ਼ਟੀਕਰਨ ਦੇਣ।
ਦੱਸ ਦੇਈਏ ਕਿ ਅਕਾਲ ਤਖ਼ਤ ਸਾਹਿਬ ਵੱਲੋਂ ਸੁਖਬੀਰ ਬਾਦਲ ਖ਼ਿਲਾਫ਼ ਹੁਣ ਤੱਕ ਹੋਈ ਕਾਰਵਾਈ ਤੋਂ ਬਾਅਦ ਜਿੱਥੇ ਸਾਰੇ ਸਾਬਕਾ ਮੰਤਰੀਆਂ ਨੂੰ ਸਪੱਸ਼ਟੀਕਰਨ ਦੇਣ ਲਈ ਕਿਹਾ ਗਿਆ ਸੀ, ਉਥੇ ਹੀ ਅਕਾਲੀ ਦਲ ਨਾਲ ਜੁੜੇ ਕਈ ਵੱਡੇ ਆਗੂਆਂ ਖ਼ਿਲਾਫ਼ ਅਕਾਲ ਤਖ਼ਤ ਸਾਹਿਬ ਵਿਖੇ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਹਨ। ਕੁਝ ਦਿਨ ਪਹਿਲਾਂ ਬੀਬੀ ਜਗੀਰ ਕੌਰ ਬਾਰੇ ਲਿਖਤੀ ਸ਼ਿਕਾਇਤ ਵੀ ਕੀਤੀ ਗਈ ਸੀ।
ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਆਪਣੀ ਧੀ ਦੀ ਮੌਤ ਨਾਲ ਸਬੰਧਤ ਲਗਪਗ ਢਾਈ ਦਹਾਕੇ ਪੁਰਾਣੇ ਇੱਕ ਮਾਮਲੇ ਵਿੱਚ ਅਕਾਲ ਤਖ਼ਤ ਵੱਲੋਂ ਨੋਟਿਸ ਜਾਰੀ ਕਰਕੇ ਸਪਸ਼ਟੀਕਰਨ ਮੰਗਿਆ ਗਿਆ ਹੈ। ਇਸ ਸਬੰਧੀ ਇੱਕ ਪੱਤਰ ਅਕਾਲ ਤਖਤ ਸਕੱਤਰੇਤ ਵੱਲੋਂ ਭੇਜਿਆ ਗਿਆ ਹੈ।
ਇਸ ਪੱਤਰ ਵਿੱਚ ਉਨ੍ਹਾਂ ਕੋਲੋਂ ਆਪਣੀ ਧੀ ਦੇ ਮੌਤ ਤੇ ਰੋਮਾਂ ਦੀ ਬੇਅਦਬੀ ਸਬੰਧੀ ਸਪਸ਼ਟੀਕਰਨ ਮੰਗਿਆ ਗਿਆ ਹੈ। ਉਨ੍ਹਾਂ ਨੂੰ ਇੱਕ ਹਫਤੇ ਵਿੱਚ ਅਕਾਲ ਤਖਤ ਵਿਖੇ ਨਿੱਜੀ ਤੌਰ ‘ਤੇ ਪੇਸ਼ ਹੋ ਕੇ ਸਪਸ਼ਟੀਕਰਨ ਦੇਣ ਲਈ ਕਿਹਾ ਗਿਆ ਹੈ। ਪੱਤਰ ਵਿੱਚ ਦੱਸਿਆ ਗਿਆ ਹੈ ਕਿ ਇਸ ਸਬੰਧੀ ਅਕਾਲ ਤਖ਼ਤ ਵਿਖੇ ਸ਼ਿਕਾਇਤਾਂ ਪੁੱਜੀਆਂ ਹਨ ਜਿਸ ਆਧਾਰ ਤੇ ਸਪਸ਼ਟੀਕਰਨ ਮੰਗਿਆ ਗਿਆ ਹੈ।
ਬੀਬੀ ਜਗੀਰ ਕੌਰ ਆਪਣੀ ਧੀ ਦੀ ਮੌਤ ਸਬੰਧੀ ਮਾਮਲੇ ਵਿੱਚ 2018 ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਦੋਸ਼ ਮੁਕਤ ਕਰਾਰ ਦਿੱਤੇ ਜਾ ਚੁੱਕੇ ਹਨ ਜਿਸ ਤੋਂ ਬਾਅਦ ਉਨ੍ਹਾਂ ਨੇ 2019 ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਵਜੋਂ ਸੰਸਦੀ ਹਲਕੇ ਖਡੂਰ ਸਾਹਿਬ ਤੋਂ ਚੋਣ ਵੀ ਲੜੀ ਸੀ ਪਰ ਅਸਫ਼ਲ ਰਹੇ ਸਨ।
ਉਹ ਇਸ ਵੇਲੇ ਸ਼੍ਰੋਮਣੀ ਅਕਾਲੀ ਦਲ ਦੇ ਨਾਰਾਜ਼ ਧੜੇ ਵਿੱਚ ਸ਼ਾਮਲ ਹਨ। ਇਸ ਧੜੇ ਵੱਲੋਂ ਪਹਿਲੀ ਜੁਲਾਈ ਨੂੰ ਅਕਾਲ ਤਖਤ ਵਿਖੇ ਪੱਤਰ ਦੇ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ‘ਤੇ ਗੰਭੀਰ ਦੋਸ਼ ਲਾਏ ਗਏ ਸਨ ਤੇ ਇਹ ਮਾਮਲਾ ਇਸ ਵੇਲੇ ਅਕਾਲ ਤਖਤ ਦੇ ਵਿਚਾਰ ਅਧੀਨ ਹੈ।
With Thanks Reference to:https://punjab.news18.com/news/amritsar/akal-takht-sahib-issues-notice-to-bibi-jagir-kaur-amritsar-hs-local18-662470.html#:~:text=%E0%A8%AC%E0%A9%80%E0%A8%AC%E0%A9%80%20%E0%A8%9C%E0%A8%97%E0%A9%80%E0%A8%B0%20%E0%A8%95%E0%A9%8C%E0%A8%B0%20%E0%A8%A8%E0%A9%82%E0%A9%B0%20%E0%A8%AD%E0%A9%87%E0%A8%9C%E0%A9%87%20%E0%A8%AA%E0%A9%B1%E0%A8%A4%E0%A8%B0%20%E0%A8%B5%E0%A8%BF%E0%A9%B1%E0%A8%9A%20%E0%A8%A6%E0%A9%B1%E0%A8%B8%E0%A8%BF%E0%A8%86%20%E0%A8%97%E0%A8%BF%E0%A8%86%20%E0%A8%B9%E0%A9%88 and https://punjabi.abplive.com/news/punjab/akal-takht-notice-to-bibi-jagir-kaur-in-daughter-s-murder-case-821306