Chulha Tax: ਜਾਣੋ ਕੀ ਹੈ ਚੁੱਲ੍ਹਾ ਟੈਕਸ…ਪੰਜਾਬ ਪੰਚਾਇਤੀ ਚੋਣਾਂ ‘ਚ ਬਣ ਗਿਆ ਵਿਵਾਦ ਦਾ ਵਿਸ਼ਾ ?

etreyeuy-2024-10-33e927602c27c8c6cde930bf121d4c7f-3x2

Chulha Tax: ਕੀ ਤੁਸੀਂ ‘ਚੁੱਲ੍ਹਾ ਟੈਕਸ’ ਬਾਰੇ ਜਾਣਦੇ ਹੋ। ਆਜ਼ਾਦੀ ਦੇ 75 ਸਾਲਾਂ ਬਾਅਦ ਵੀ ਕਈ ਰਾਜਾਂ ਵਿੱਚ ਇਹ ਪ੍ਰਚਲਤ ਕਿਉਂ ਹੈ ? ਇਹ ਕਿਉਂ ਅਤੇ ਕਿਵੇਂ ਲਗਾਇਆ ਗਿਆ ਸੀ ? ਪੰਜਾਬ ਦੀਆਂ ਪੰਚਾਇਤੀ ਚੋਣਾਂ ‘ਚ ‘ਚੁੱਲ੍ਹਾ ਟੈਕਸ’ ਕਿਉਂ ਬਣਿਆ ਵਿਵਾਦ ਦਾ ਵਿਸ਼ਾ? ਜਾਣੋ

ਜਲੰਧਰ- ਪੰਜਾਬ ਦੀਆਂ ਪੰਚਾਇਤੀ ਚੋਣਾਂ ਦੌਰਾਨ ‘ਚੁੱਲ੍ਹਾ ਟੈਕਸ’ ਦਾ ਮੁੱਦਾ ਇਕ ਵਾਰ ਫਿਰ ਤੋਂ ਗਰਮਾ ਗਿਆ ਹੈ। ਪੰਚਾਇਤੀ ਚੋਣਾਂ ਦੌਰਾਨ ਵਿਰੋਧੀ ਪਾਰਟੀ ਕਾਂਗਰਸ ਨੇ ਚੁੱਲ੍ਹਾ ਟੈਕਸ ਦਾ ਮੁੱਦਾ ਚੁੱਕਿਆ ਹੈ। ਪੰਜਾਬ ‘ਚ ਕਾਂਗਰਸੀ ਆਗੂਆਂ ਨੇ ਜ਼ਿਲ੍ਹਾ ਚੋਣ ਅਧਿਕਾਰੀਆਂ ‘ਤੇ ਉਮੀਦਵਾਰਾਂ ਨੂੰ ਐੱਨ. ਓ. ਸੀ. ਅਤੇ ਚੁੱਲ੍ਹਾ ਟੈਕਸ ਦੀਆਂ ਸਲਿੱਪਾਂ ਦੇਣ ਤੋਂ ਇਨਕਾਰ ਕਰਨ ਦਾ ਦੋਸ਼ ਲਾਇਆ ਹੈ, ਜੋਕਿ ਸਬੰਧਤ ਉਮੀਦਵਾਰਾਂ ਲਈ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਲਈ ਜ਼ਰੂਰੀ ਹੈ। ਦੱਸਣਯੋਗ ਹੈ ਕਿ ਭਾਰਤ ‘ਚ ਕਈ ਤਰ੍ਹਾਂ ਦੇ ਟੈਕਸ ਹਨ, ਜਿਨ੍ਹਾਂ ‘ਚ ਇਨਕਮ ਟੈਕਸ, ਹੋਮ ਟੈਕਸ ਅਤੇ ਸੇਲਜ਼ ਟੈਕਸ ਵਰਗੇ ਟੈਕਸ ਪ੍ਰਮੁੱਖ ਤੌਰ ‘ਤੇ ਸ਼ਾਮਲ ਹਨ ਪਰ ਕੀ ਤੁਸੀਂ ‘ਚੁੱਲ੍ਹਾ ਟੈਕਸ’ਬਾਰੇ ਜਾਣਦੇ ਹੋ? ਆਜ਼ਾਦੀ ਦੇ 77 ਸਾਲਾਂ ਬਾਅਦ ਵੀ ਇਹ ਟੈਕਸ ਕਈ ਰਾਜਾਂ ‘ਚ ਕਿਉਂ ਪ੍ਰਚਲਿਤ ਹੈ। ਆਓ ਜਾਣਦੇ ਹਾਂ ਕਿ ਇਹ ਕਿਉਂ ਅਤੇ ਕਿਵੇਂ ਲਗਾਇਆ ਗਿਆ? 

ਕੀ ਹੁੰਦਾ ਹੈ ਚੁੱਲ੍ਹਾ ਟੈਕਸ
ਚੁੱਲ੍ਹਾ ਟੈਕਸ (Chullah Tax) ਇਕ ਪੁਰਾਣਾ ਟੈਕਸ ਹੈ, ਜੋ ਪੰਜਾਬ ਵਿਚ ਬ੍ਰਿਟਿਸ਼ ਰਾਜ ਦੌਰਾਨ ਲਾਗੂ ਕੀਤਾ ਗਿਆ ਸੀ। ਚੁੱਲ੍ਹਾ ਟੈਕਸ ਉਹ ਟੈਕਸ ਹੈ, ਜੋ ਕਿਸੇ ਸਮੇਂ ਪਿੰਡਾਂ ਵਿੱਚ ਘਰਾਂ ਵਿੱਚ ਚੁੱਲ੍ਹੇ ਦੇ ਮਾਲਕਾਂ ਤੋਂ ਲਿਆ ਜਾਂਦਾ ਸੀ। ਇਸ ਦਾ ਅਰਥ ਹੁੰਦਾ ਸੀ ਕਿ ਜੋ ਵੀ ਪਰਿਵਾਰ ਆਪਣੇ ਘਰ ‘ਚ ਚੁੱਲ੍ਹੇ ਦਾ ਪ੍ਰਬੰਧ ਕਰਦਾ ਹੈ ਅਤੇ ਉਸ ਚੁੱਲ੍ਹੇ ‘ਤੇ ਖਾਣਾ ਬਣਾਉਂਦਾ ਹੈ, ਉਸ ਤੋਂ ਇਕ ਨਿਰਧਾਰਤ ਰਾਸ਼ੀ ਵਜੋਂ ਟੈਕਸ ਵਸੂਲਿਆ ਜਾਵੇਗਾ। ਇਸ ਟੈਕਸ ਦਾ ਲਗਾਉਣ ਦਾ ਮੁੱਖ ਮਕਸਦ ਪਿੰਡਾਂ ਵਿੱਚ ਸਰਕਾਰੀ ਕਾਰਜਾਂ ਲਈ ਧਨ ਇਕੱਠਾ ਕਰਨਾ ਸੀ। ਚੁੱਲ੍ਹਾ ਟੈਕਸ ਹਾਲਾਂਕਿ ਅਜੋਕੇ ਸਮੇਂ ਵਿੱਚ ਵਧੇਰੇ ਜ਼ਰੂਰੀ ਨਹੀਂ ਹੈ ਪਰ ਇਹ ਸਮਾਜਿਕ ਅਤੇ ਰਾਜਨੀਤਿਕ ਨਕਸ਼ੇ ਵਿੱਚ ਅਹਿਮ ਰਿਹਾ ਹੈ, ਵਿਸ਼ੇਸ਼ ਕਰਕੇ ਪਿੰਡਾਂ ਦੀ ਸਥਾਨਕ ਸਿਆਸਤ ਵਿੱਚ। ਤੁਸੀਂ ਇਸ ਨੂੰ ਇਕ ਇਤਿਹਾਸਕ ਸਮਾਜਿਕ ਵਿੱਤੀ ਨੀਤੀ ਦੇ ਰੂਪ ‘ਚ ਸਮਝ ਸਕਦੇ ਹੋ, ਜੋ ਸਮੇਂ ਦੇ ਨਾਲ ਹੁਣ ਜ਼ਿਆਦਾ ਵਰਤੋਂ ਵਿੱਚ ਨਹੀਂ ਹੈ। ਇਹ ਟੈਕਸ ਮੁੱਖ ਤੌਰ ‘ਤੇ ਜੋ ਘਰ ਦੇ ਅੰਦਰ ਔਰਤਾਂ ਖਾਣਾ ਪਕਾਉਣ ਲਈ ਚੁੱਲ੍ਹੇ ਦੀ ਵਰਤੋਂ ਕਰਦੀਆਂ ਸਨ, ਉਨ੍ਹਾਂ ‘ਤੇ ਲਗਾਇਆ ਜਾਂਦਾ ਸੀ।

ਇਹ ਟੈਕਸ ਪਿੰਡਾਂ ਵਿਚ ਰਹਿਣ ਵਾਲੀਆਂ ਔਰਤਾਂ ਤੋਂ ਲਿਆ ਜਾਂਦਾ ਸੀ। ਰਿਪੋਰਟਾਂ ਅਨੁਸਾਰ ਅੰਗਰੇਜ਼ਾਂ ਨੇ ਟੈਕਸ ਓਦੋਂ ਲਾਗੂ ਕੀਤਾ ਸੀ ਜਦੋਂ ਉਨ੍ਹਾਂ ਨੇ ਭਾਰਤ ਦੀ ਰਾਜਧਾਨੀ ਕੋਲਕਾਤਾ ਤੋਂ ਦਿੱਲੀ ਤਬਦੀਲ ਕੀਤੀ। ਇਸ ਸਮੇਂ ਦੌਰਾਨ ਅੰਗਰੇਜ਼ਾਂ ਨੇ ਟੋਡਾਪੁਰ ਅਤੇ ਦਸਘਰਾ ਸਮੇਤ ਬਹੁਤ ਸਾਰੇ ਪਿੰਡ ਹਾਸਲ ਕੀਤੇ ਅਤੇ ਅਧਿਕਾਰਤ ਤੌਰ ‘ਤੇ 1911 ਵਿੱਚ ਦਿੱਲੀ ਨੂੰ ਨਵੀਂ ਇੰਪੀਰੀਅਲ ਰਾਜਧਾਨੀ ਵਜੋਂ ਐਲਾਨਿਆ।  ਮਿਲੀ ਜਾਣਕਾਰੀ ਮੁਤਾਬਕ ਅੰਗਰੇਜ਼ਾਂ ਨੇ ਕਾਗਜ਼ਾਂ ‘ਤੇ ਜ਼ਮੀਨ ਦੀ ਮਾਲਕੀ ਤਾਂ ਲੈ ਲਈ ਸੀ ਪਰ ਉਨ੍ਹਾਂ ਨੇ ਉਨ੍ਹਾਂ ਪਿੰਡਾਂ ਵਿਚ ਰਹਿੰਦੇ ਲੋਕਾਂ ਨੂੰ ਤੁਰੰਤ ਵਿਸਥਾਪਤ ਨਹੀਂ ਕੀਤਾ ਸੀ। 

ਇਸ ਟੈਕਸ ਦਾ ਮੂਲ ਮਕਸਦ ਸੀ ਕਿ ਗ਼ਰੀਬ ਘਰਾਂ ਤੋਂ ਪੈਸੇ ਵਸੂਲਣੇ ਅਤੇ ਸਰਕਾਰੀ ਆਮਦਨ ‘ਚ ਵਾਧਾ ਕਰਨਾ ਪਰ ਇਸ ਨੂੰ ਕਈ ਵਾਰ ਲੋਕਾਂ ਉੱਤੇ ਇਕ ਜ਼ੁਲਮ ਵਾਂਗ ਲਿਆਖਿਆ ਜਾਂਦਾ ਸੀ। ਅੰਗਰੇਜ਼ਾਂ ਨੇ ਅਜਿਹੇ ਲੋਕਾਂ ‘ਤੇ ‘ਇਕ ਚੁੱਲ੍ਹਾ’ਪ੍ਰਤੀ ਪਰਿਵਾਰ ਦੇ ਆਧਾਰ ‘ਤੇ ‘ਚੁੱਲ੍ਹਾ ਟੈਕਸ’ਲਗਾਇਆ ਜੋ ਉਨ੍ਹਾਂ ਨੂੰ ਹਰ ਕੀਮਤ ‘ਤੇ ਜਮ੍ਹਾ ਕਰਵਾਉਣਾ ਪੈਂਦਾ ਸੀ। ਇਸ ਟੈਕਸ ਦੀ ਲਾਗੂ ਮਿਆਦ ਵੱਲ ਵੇਖੀਏ ਤਾਂ ਇਹ ਪੁਰਾਤਨ ਸਮੇਂ ਦੀਆਂ ਸਮਾਜਿਕ ਅਤੇ ਆਰਥਿਕ ਸਥਿਤੀਆਂ ਦੇ ਸੰਦਰਭ ਵਿੱਚ ਸੀ ਪਰ ਇਸ ਨੂੰ ਭਾਰਤੀ ਸਮਾਜ ਅਤੇ ਸੰਸਕਾਰਾਂ ਅਨੁਸਾਰ ਗੈਰ-ਜਾਇਜ਼ ਮੰਨਿਆ ਜਾਂਦਾ ਹੈ। ਵੰਡ ਤੋਂ ਬਾਅਦ ਉਨ੍ਹਾਂ ਲੋਕਾਂ ਨੂੰ ਵੀ ‘ਚੁੱਲ੍ਹਾ ਟੈਕਸ’ਦੇਣ ਲਈ ਕਿਹਾ ਗਿਆ, ਜੋ ਭਾਰਤ ਵਿੱਚ ਆ ਕੇ ਵੱਸ ਗਏ ਸਨ।

ਸ਼ੁਰੂਆਤ ‘ਚ ਲੋਕ ਪ੍ਰਤੀ ਪਰਿਵਾਰ ਇਕ ਆਨਾ ਟੈਕਸ ਦਿੰਦੇ ਸਨ। ਬਾਅਦ ‘ਚ ਸਰਕਾਰ ਨੇ ਨਿਯਮਾਂ ‘ਚ ਸੋਧ ਕਰਕੇ ਇਸ ਨੂੰ ਪ੍ਰਤੀ ਵਰਗ ਮੀਟਰ ਕਰ ਦਿੱਤਾ, ਜੋਕਿ ਪਰਿਵਾਰ ਦੇ ਰਹਿਣ ਦੀ ਜਗ੍ਹਾ ਦੇ ਆਕਾਰ ਦੇ ਹਿਸਾਬ ਹੋਵੇਗਾ। ਅੱਜ ਦੇ ਸਮੇਂ ਵਿੱਚ ਇਹ ਟੈਕਸ ਵੱਸੂ ਨਹੀਂ ਹੁੰਦਾ ਪਰ ਕੁਝ ਥਾਵਾਂ ‘ਤੇ ਇਹ ਕਹਿੰਦੇ ਹਨ ਕਿ ਇਸ ਦਾ ਜ਼ਿਕਰ ਪੰਚਾਇਤ ਚੋਣਾਂ ‘ਤੇ ਹੋ ਸਕਦਾ ਹੈ ਕਿਉਂਕਿ ਪੁਰਾਣੇ ਰਿਕਾਰਡਾਂ ‘ਤੇ ਇਹ ਮੌਜੂਦ ਰਹਿੰਦਾ ਹੈ।

ਪੰਜਾਬ ਪੰਚਾਇਤੀ ਚੋਣਾਂ ‘ਚ ਵਿਵਾਦ ਕਿਉਂ ?

‘ਚੁੱਲ੍ਹਾ ਟੈਕਸ’ ਦਾ ਮੁੱਦਾ ਇੱਕ ਵਾਰ ਫਿਰ ਪੰਜਾਬ ਦੀਆਂ ਪੰਚਾਇਤੀ ਚੋਣਾਂ ਵਿੱਚ ਗਰਮਾ ਗਿਆ ਹੈ। ਇਸ ਸਮੇਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ। ਵਿਰੋਧੀ ਪਾਰਟੀ ਕਾਂਗਰਸ ਨੇ ਟੈਕਸ ਦਾ ਮੁੱਦਾ ਉਠਾਇਆ ਹੈ। ਪੰਜਾਬ ਵਿੱਚ ਕਾਂਗਰਸੀ ਆਗੂਆਂ ਨੇ ਜ਼ਿਲ੍ਹਾ ਚੋਣ ਅਧਿਕਾਰੀਆਂ ‘ਤੇ ਉਮੀਦਵਾਰਾਂ ਨੂੰ ਐਨਓਸੀ ਅਤੇ ਟੈਕਸ ਦੀਆਂ ਸਲਿੱਪਾਂ ਦੇਣ ਤੋਂ ਇਨਕਾਰ ਕਰਨ ਦਾ ਦੋਸ਼ ਲਾਇਆ ਹੈ, ਜੋ ਕਿ ਸਬੰਧਤ ਉਮੀਦਵਾਰਾਂ ਲਈ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਲਈ ਜ਼ਰੂਰੀ ਹੈ।

With Thanks Reference to:https://jagbani.punjabkesari.in/punjab/news/know-what-is-chulha-tax-punjab-panchayat-elections-topic-of-controversy-1514405 and https://punjab.news18.com/news/punjab/chulha-tax-know-what-is-chulha-tax-became-a-topic-of-controversy-in-punjab-panchayat-elections-sk-665438.html#:~:text=%E2%80%98%E0%A8%9A%E0%A9%81%E0%A9%B1%E0%A8%B2%E0%A9%8D%E0%A8%B9%E0%A8%BE%20%E0%A8%9F%E0%A9%88%E0%A8%95%E0%A8%B8%E2%80%99%20%E0%A8%A6%E0%A8%BE%20%E0%A8%AE%E0%A9%81%E0%A9%B1%E0%A8%A6%E0%A8%BE%20%E0%A8%87%E0%A9%B1%E0%A8%95%20%E0%A8%B5%E0%A8%BE%E0%A8%B0%20%E0%A8%AB%E0%A8%BF%E0%A8%B0%20%E0%A8%AA%E0%A9%B0%E0%A8%9C%E0%A8%BE%E0%A8%AC%20%E0%A8%A6%E0%A9%80%E0%A8%86%E0%A8%82%20%E0%A8%AA%E0%A9%B0%E0%A8%9A%E0%A8%BE%E0%A8%87%E0%A8%A4%E0%A9%80

Spread the love