Bathinda: ਭਾਜਪਾ ਦੇ ਚੱਲਦੇ ਪ੍ਰੋਗਰਾਮ ‘ਚ ਪਹੁੰਚੇ ਕਿਸਾਨ, ਫ਼ਿਰ……
ਸੂਰਜ ਭਾਨ, ਬਠਿੰਡਾ:
ਭਾਜਪਾ ਦੀ ਮਹਿਲਾ ਆਗੂ ਵੀਨੂੰ ਗੋਇਲ ਵੱਲੋਂ ਧਾਰਮਿਕ ਪ੍ਰੋਗਰਾਮ ਦੀ ਆਡ਼ ਵਿਚ ਭਾਜਪਾ ਲੀਡਰਸ਼ਿਪ ਰਾਹੀਂ ਇਕ ਪੈਲੇਸ ਵਿਚ ਪ੍ਰੋਗਰਾਮ ਕਰਵਾਇਆ ਜਾ ਰਿਹਾ ਸੀ, ਜਿਸ ਵਿੱਚ ਪੰਜਾਬ ਪ੍ਰਧਾਨ ਅਸ਼ਵਨੀ
ਸ਼ਰਮਾ, ਸਾਬਕਾ ਮੰਤਰੀ ਸੁਰਜੀਤ ਜਿਆਣੀ ਸਮੇਤ ਲੀਡਰਸ਼ਿਪ ਨੇ ਸ਼ਮੂਲੀਅਤ ਕਰਨੀ ਸੀ । ਇਸ ਪ੍ਰੋਗਰਾਮ ਦੀ ਭਿਣਕ ਲੱਗਦਿਆਂ ਹੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਵਿੱਚ ਕਿਸਾਨਾਂ ਨੇ ਪੈਲੇਸ ਦੇ ਦੋਨੇ ਗੇਟ ਘੇਰ ਲਏ ਅਤੇ ਧਰਨਾ ਲਾ ਦਿੱਤਾ,ਜਿਸ ਕਰਕੇ ਉਕਤ ਪ੍ਰੋਗਰਾਮ ਤੇ ਪਏ ਰੋਸ ਦੇ ਪਰਛਾਵੇਂ ਕਰਕੇ ਪ੍ਰੋਗਰਾਮ ਰੱਦ ਕਰਨਾ ਪਿਆ ਤੇ ਪੈਲੇਸ ਵਿੱਚ ਸਜਾਈਆਂ ਕੁਰਸੀਆਂ ਖਾਲੀ ਹੀ ਰਹਿ ਗਈਆਂ ।
ਭਾਰੀ ਤਦਾਦ ਵਿਚ ਪਹੁੰਚੀ ਪੁਲਿਸ ਦੀ ਨਾਕਾਬੰਦੀ ਵੀ ਕਿਸਾਨਾਂ ਨੂੰ ਪੈਲੇਸ ਤੱਕ ਪਹੁੰਚਣ ਤੋਂ ਰੋਕ ਨਾ ਸਕੀ । ਭਾਜਪਾ ਮਹਿਲਾ ਆਗੂ ਵੀਨੂੰ ਗੋਇਲ ਨੇ ਕਿਸਾਨਾਂ ਵੱਲੋਂ ਕੀਤੇ ਗਏ ਵਿਰੋਧ ਤੇ ਤਲਖ਼ੀ ਵਿੱਚ ਜਵਾਬ ਦਿੰਦਿਆਂ ਕਿਹਾ ਕਿ ਇਹ ਕਿਸਾਨ ਨਹੀਂ ਕਾਂਗਰਸ ਦੇ ਏਜੰਟ ਹਨ ਜੋ ਮਾਹੌਲ ਖ਼ਰਾਬ ਕਰ ਰਹੇ ਹਨ ਜਦੋਂਕਿ ਉਹ ਧਾਰਮਿਕ ਪ੍ਰੋਗਰਾਮ ਆਵਾਜ਼ ਪੰਜਾਬ ਕਰਵਾ ਰਹੇ ਸਨ, ਪਰ ਇਸ ਪ੍ਰੋਗਰਾਮ ਚ ਭਾਜਪਾ ਆਗੂਆਂ ਨੇ ਆਉਣਾ ਸੀ । ਕਿਸਾਨ ਆਗੂ ਮੋਠੂ ਸਿੰਘ ਕੋਟੜਾ, ਹਰਵਿੰਦਰ ਕੌਰ, ਜਗਸੀਰ ਸਿੰਘ ਨੇ ਕਿਹਾ ਕਿ ਜਦੋਂ ਤਕ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ, ਭਾਜਪਾ ਲੀਡਰਸ਼ਿਪ ਇਸੇ ਤਰ੍ਹਾਂ ਵਿਰੋਧ ਕਰਦੇ ਰਹਿਣਗੇ, ਭਾਵੇਂ ਇਸ ਲਈ ਉਨ੍ਹਾਂ ਨੂੰ ਕੋਈ ਵੀ ਕੁਰਬਾਨੀ ਦੇਣੀ ਪਵੇ ਉਹ ਪਿੱਛੇ ਨਹੀਂ ਹਟਣਗੇ ।
ਜ਼ਿਕਰਯੋਗ ਹੈ ਕਿ ਸਮਾਜ ਸੇਵੀ ਵੀਨੂੰ ਗੋਇਲ ਹਾਲ ਹੀ ਵਿੱਚ ਭਾਜਪਾ ਵਿੱਚ ਸ਼ਾਮਲ ਹੋਏ ਹਨ ਅਤੇ ਉਹ ਵਿਧਾਨ ਸਭਾ ਹਲਕਾ ਬਠਿੰਡਾ ਸ਼ਹਿਰੀ ਤੋਂ ਟਿਕਟ ਦੀ ਭਾਲ ਵਿੱਚ ਹਨ ਜਿਸ ਕਰਕੇ ਅੱਜ ਉਨ੍ਹਾਂ ਵੱਲੋਂ ਪਹਿਲਾਂ ਪ੍ਰੋਗਰਾਮ ਕਰਵਾਇਆ ਗਿਆ, ਪਰ ਕਿਸਾਨਾਂ ਦੇ ਵਿਰੋਧ ਨੇ ਕਾਮਯਾਬ ਨਾ ਹੋਣ ਦਿੱਤਾ ।
With Thanks Refrence to: https://punjab.news18.com/news/punjab/bhatinda/bhatinda-bathinda-news-35-families-join-bjp-during-bathida-di-awaaz-program-273599.html