ਸਿਰਸਾ: ‘ਮੈਂ ਡੇਰਾ ਮੁਖੀ ਹਾਂ ਅਤੇ ਹਨੀਪ੍ਰੀਤ ਰੂਹਾਨੀਅਤ ਦੀਦੀ’
ਗੁਰਮੀਤ ਰਾਮ ਰਹੀਮ ਹੀ ਡੇਰਾ ਸਿਰਸਾ ਦਾ ਮੁਖੀ ਰਹੇਗਾ ਤੇ ਉਸ ਦੀ ‘ਧੀ’ ਹਨੀਪ੍ਰੀਤ ਰੂਹਾਨੀਅਤ ਦੀਦੀ ਹੋਵੇਗੀ। ਹਨੀਪ੍ਰੀਤ ਨੂੰ ਡੇਰਾ ਮੁਖੀ ਬਣਾਉਣ ਬਾਰੇ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਵੀਡੀਅਓ ’ਤੇ ਫੁੱਲ ਸਟਾਪ ਲਾਉਂਦਿਆਂ ਡੇਰੇ ਦੇ ਬੁਲਾਰੇ ਜਤਿੰਦਰ ਖੁਰਾਣਾ ਨੇ ਕਿਹਾ ਹੈ ਕਿ ਡੇਰਾ ਮੁਖੀ ਨੇ ਆਪਣੇ ਸੰਬੋਧਨ ’ਚ ਸਪਸ਼ਟ ਕਿਹਾ ਹੈ ਕਿ ਉਹੀ ਡੇਰਾ ਮੁਖੀ ਹੈ ਤੇ ਰਹੇਗਾ। ਕਿਸੇ ਹੋਰ ਨੂੰ ਡੇਰਾ ਮੁਖੀ ਨਹੀਂ ਬਣਾਇਆ ਜਾ ਰਿਹਾ ਹੈ। ਇਥੇ ਜ਼ਿਕਰਯੋਗ ਹੈ ਕਿ ਡੇਰਾ ਮੁਖੀ ਰੋਹਤਕ ਦੀ ਸੁਨਾਰੀਆ ਜੇਲ੍ਹ ’ਚੋਂ 40 ਦਿਨਾਂ ਦੀ ਪੈਰੋਲ ’ਤੇ ਯੂਪੀ ਦੇ ਬਾਗਪਤ ਸਥਿਤ ਡੇਰੇ ’ਚ ਹੈ।
With Thanks Reference to: https://www.punjabitribuneonline.com/news/haryana/sirsa-39i-am-the-head-of-the-dera-and-honeypreet-is-the-spiritual-mother39-187872