ਰਮਦਾਸ: ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਤੇ ਮੁਟਿਆਰ ਦੀ ਸੜਕ ਹਾਦਸੇ ’ਚ ਮੌਤ, ਇਕ ਦੀ ਹਾਲਤ ਗੰਭੀਰ
ਪਿੰਡ ਚਮਿਆਰੀ ਨੇੜੇ ਬੀਤੀ ਰਾਤ ਸੜਕ ਹਾਦਸੇ ਵਿੱਚ ਦੋ ਨੌਜਵਾਨਾਂ ਤੇ ਇੱਕ ਮੁਟਿਆਰ ਦੀ ਮੌਤ ਹੋ ਗਈ, ਜਦਕਿ ਇਕ ਨਵਵਿਆਹੁਤਾ ਗੰਭੀਰ ਜ਼ਖ਼ਮੀ ਹੋ ਗਈ। ਬੀਤੀ ਰਾਤ ਪਿੰਡ ਗੁੱਜਰਪੁਰਾ ਦੇ ਵਾਸੀ ਹਰਜਿੰਦਰ ਸਿੰਘ, ਹਰਜਿੰਦਰ ਸਿੰਘ ਹੈਪੀ, ਉਸ ਦੀ ਪਤਨੀ ਕਾਜਲ ਅਤੇ ਸਾਲੀ ਨੇਹਾ ਨੇੜਲੇ ਪਿੰਡ ਤਲਵੰਡੀ ਨਾਹਰ ਵਿਖੇ ਮੇਲਾ ਵੇਖਣ ਮਗਰੋਂ ਮੋਟਰਸਾਈਕਲ ’ਤੇ ਜਾ ਰਹੇ ਸਨ ਕਿ ਪਿੰਡ ਚਮਿਆਰੀ ਨੇੜੇ ਕਿਸੇ ਤੇਜ਼ ਰਫ਼ਤਾਰ ਵਾਹਨ ਵਲੋਂ ਟੱਕਰ ਮਾਰੇ ਜਾਣ ਕਾਰਨ ਇਹ ਸਾਰੇ ਮੋਟਰਸਾਈਕਲ ਤੋਂ ਡਿੱਗ ਪਏ। ਹਰਜਿੰਦਰ ਸਿੰਘ, ਹਰਜਿੰਦਰ ਸਿੰਘ ਹੈਪੀ ਅਤੇ ਉਸ ਦੀ ਸਾਲੀ ਨੇਹਾ ਦੀ ਮੌਤ ਹੋ ਗਈ, ਜਦਕਿ ਹੈਪੀ ਦੀ ਪਤਨੀ ਕਾਜਲ ਜ਼ਖ਼ਮੀ ਹੋ ਗਈ, ਜਿਸ ਨੂੰ ਅਜਨਾਲਾ ਦੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਪੁਲੀਸ ਵਲੋਂ ਲਾਸ਼ਾਂ ਕਬਜ਼ੇ ਵਿਚ ਲੈ ਲਈਆਂ ਗਈਆਂ ਹਨ। ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ।
With Thanks Reference to: https://www.punjabitribuneonline.com/news/amritsar/ramdas-two-young-men-and-a-young-woman-riding-a-motorcycle-died-in-a-road-accident-the-condition-of-one-is-critical-187266