Daljeet Kaur Death: ਪੰਜਾਬ ਦੀ ਮਸ਼ਹੂਰ ਅਦਾਕਾਰਾ ਦਲਜੀਤ ਕੌਰ ਦਾ ਦਿਹਾਂਤ, 69 ਸਾਲ ਦੀ ਉਮਰ ‘ਚ ਤੋੜਿਆ ਦਮ

111-55-16686610943x2

ਪੰਜਾਬੀ ਸਿਨਮਾ ਜਗਤ ਦੀ ਸੁਪਰ ਸਟਾਰ ਰਹੀ ਹੀਰੋਇਨ ਦਿਲਜੀਤ ਕੌਰ ਨਹੀਂ ਰਹੇ। ਉਨ੍ਹਾਂ 69 ਸਾਲ ਦੀ ਉਮਰ ਵਿਚ ਅੱਜ ਸਵੇਰੇ ਆਖ਼ਰੀ ਸਾਹ ਲਿਆ। ਆਪਣੇ ਜ਼ਮਾਨੇ ਵਿਚ ਪੰਜਾਬੀ ਫ਼ਿਲਮਾਂ ਦੀ “ਹੇਮਾ ਮਾਲਿਨੀ” ਵਜੋਂ ਮਸ਼ਹੂਰ ਰਹੀ ਦਿਲਜੀਤ ਕੌਰ ਨੇ 100 ਵੱਧ ਪੰਜਾਬੀ ਫ਼ਿਲਮਾਂ ਵਿਚ ਕੰਮ ਕੀਤਾ ਸੀ ਅਤੇ ਦਰਜਨ ਦੇ ਕਰੀਬ ਹਿੰਦੀ ਫ਼ਿਲਮਾਂ ਵਿਚ ਵੀ ਅਦਾਕਾਰੀ ਕੀਤੀ ਸੀ। ਉਹ ਪਿਛਲੇ ਕਈ ਸਾਲਾਂ ਤੋਂ ਗੁਮਨਾਮੀ ਦੀ ਜ਼ਿੰਦਗੀ ਜੀ ਰਹੇ ਸਨ ਅਤੇ ਬਿਮਾਰ ਚਲੇ ਆ ਰਹੇ ਸਨ। ਉਹ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਐਤੀਆਣਾ ਦੀ ਰਹਿਣ ਵਾਲੀ ਸੀ।

With Thanks Reference to: https://www.punjabitribuneonline.com/news/punjab/diljit-kaur-the-popular-actress-of-punjabi-films-is-no-more-192954 news18 (https://punjab.news18.com/news/entertainment/punjab-s-famous-actress-daljit-kaur-passed-away-died-at-the-age-of-69-rup-as-384220.html)

Spread the love