ਦਿੱਲੀ ਕੂਚ ਬਾਰੇ ਕਿਸਾਨ ਆਗੂ ਪੰਧੇਰ ਦਾ ਵੱਡਾ ਐਲਾਨ, ਇਹ ਹੋਵੇਗੀ ਅੱਗੇ ਦੀ ਰਣਨੀਤੀ…
ਸਰਵਣ ਸਿੰਘ ਪੰਧੇਰ ਨੇ ਅੱਗੇ ਕਿਹਾ, ‘ਅਸੀਂ ਸਰਕਾਰ ਦੇ ਪ੍ਰਸਤਾਵ ‘ਤੇ ਵਿਚਾਰ ਕਰਾਂਗੇ ਅਤੇ ਇਸ ‘ਤੇ ਰਾਏ ਲਵਾਂਗੇ। ਫੈਸਲਾ ਅੱਜ ਸਵੇਰੇ, ਸ਼ਾਮ ਜਾਂ ਭਲਕੇ ਲੈ ਲਿਆ ਜਾਵੇਗਾ। ਮੰਤਰੀਆਂ ਨੇ ਕਿਹਾ ਕਿ ਉਹ ਹੋਰ ਮੰਗਾਂ ਬਾਰੇ ਬਾਅਦ ਵਿੱਚ ਵਿਚਾਰ ਕਰਨਗੇ। 19-20 ਫਰਵਰੀ ਨੂੰ ਚਰਚਾ ਹੋਵੇਗੀ ਅਤੇ 21 ਫਰਵਰੀ ਨੂੰ ਹੋਣ ਵਾਲੇ ‘ਦਿੱਲੀ ਚਲੋ’ ਮਾਰਚ ਦਾ ਫੈਸਲਾ ਚਰਚਾ ਦੇ ਆਧਾਰ ‘ਤੇ ਕੀਤਾ ਜਾਵੇਗਾ।
ਚੌਥੇ ਦੌਰ ਦੀ ਗੱਲਬਾਤ ਤੋਂ ਬਾਅਦ ਪੰਜਾਬ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਕਿਸਾਨ 21 ਫਰਵਰੀ ਨੂੰ 11 ਵਜੇ ‘ਦਿੱਲੀ ਚਲੋ’ ਮਾਰਚ ਤਹਿਤ ਅੱਗੇ ਵਧਣਗੇ। ਉਨ੍ਹਾਂ ਇਹ ਵੀ ਕਿਹਾ ਕਿ ਘੱਟੋ-ਘੱਟ ਸਮਰਥਨ ਮੁੱਲ ‘ਤੇ ਸਰਕਾਰ ਵੱਲੋਂ ਪ੍ਰਸਤਾਵਿਤ ਪ੍ਰਸਤਾਵ ‘ਤੇ ਵੀ ਚਰਚਾ ਕੀਤੀ ਜਾਵੇਗੀ। ਇਸ ਤੋਂ ਬਾਅਦ ਹੀ ਪੂਰੀ ਰਣਨੀਤੀ ਤੈਅ ਕੀਤੀ ਜਾਵੇਗੀ।
ਇਹ ਗੱਲ ਉਨ੍ਹਾਂ ਸੋਮਵਾਰ ਨੂੰ ਚੰਡੀਗੜ੍ਹ ਵਿਖੇ ਕਿਸਾਨ ਯੂਨੀਅਨਾਂ ਅਤੇ ਕੇਂਦਰੀ ਮੰਤਰੀਆਂ ਦਰਮਿਆਨ ਮੀਟਿੰਗ ਦੀ ਸਮਾਪਤੀ ਤੋਂ ਬਾਅਦ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਹੀ। ਦੱਸ ਦਈਏ ਕਿ ਫਿਲਹਾਲ ਕਿਸਾਨਾਂ ਨੇ ਦਿੱਲੀ ਮਾਰਚ ਰੋਕ ਦਿੱਤਾ ਹੈ। 21 ਤਰੀਕ ਤੋਂ ਬਾਅਦ ਫੈਸਲਾ ਲਿਆ ਜਾਵੇਗਾ।
ਨਿਊਜ਼ ਏਜੰਸੀ ਏਐਨਆਈ ਮੁਤਾਬਕ ਕਿਸਾਨ ਆਗੂ ਨੇ ਅੱਗੇ ਕਿਹਾ ਕਿ ‘ਅਸੀਂ ਅਗਲੇ ਦੋ ਦਿਨਾਂ ‘ਚ ਸਰਕਾਰ ਦੇ ਪ੍ਰਸਤਾਵ ‘ਤੇ ਚਰਚਾ ਕਰਾਂਗੇ… ਸਰਕਾਰ ਹੋਰ ਮੰਗਾਂ ‘ਤੇ ਵੀ ਵਿਚਾਰ ਕਰੇਗੀ… ਜੇਕਰ ਕੋਈ ਨਤੀਜਾ ਨਾ ਨਿਕਲਿਆ ਤਾਂ ਅਸੀਂ 21 ਫਰਵਰੀ ਨੂੰ ‘ਦਿੱਲੀ ਚਲੋ’ ਮਾਰਚ ਜਾਰੀ ਰੱਖਾਂਗੇ।’ ਉਨ੍ਹਾਂ ਅੱਗੇ ਕਿਹਾ ਕਿ ਸਰਕਾਰ ਅਤੇ ਕਿਸਾਨ ਜਥੇਬੰਦੀਆਂ ਮਿਲ ਕੇ ਮਸਲਿਆਂ ਦਾ ਹੱਲ ਕੱਢਣ ਦੀ ਕੋਸ਼ਿਸ਼ ਕਰਨਗੀਆਂ।
ਸਰਵਣ ਸਿੰਘ ਪੰਧੇਰ ਨੇ ਅੱਗੇ ਕਿਹਾ, ‘ਅਸੀਂ ਸਰਕਾਰ ਦੇ ਪ੍ਰਸਤਾਵ ‘ਤੇ ਵਿਚਾਰ ਕਰਾਂਗੇ ਅਤੇ ਇਸ ‘ਤੇ ਰਾਏ ਲਵਾਂਗੇ। ਫੈਸਲਾ ਅੱਜ ਸਵੇਰੇ, ਸ਼ਾਮ ਜਾਂ ਭਲਕੇ ਲੈ ਲਿਆ ਜਾਵੇਗਾ। ਮੰਤਰੀਆਂ ਨੇ ਕਿਹਾ ਕਿ ਉਹ ਹੋਰ ਮੰਗਾਂ ਬਾਰੇ ਬਾਅਦ ਵਿੱਚ ਵਿਚਾਰ ਕਰਨਗੇ। 19-20 ਫਰਵਰੀ ਨੂੰ ਚਰਚਾ ਹੋਵੇਗੀ ਅਤੇ 21 ਫਰਵਰੀ ਨੂੰ ਹੋਣ ਵਾਲੇ ‘ਦਿੱਲੀ ਚਲੋ’ ਮਾਰਚ ਦਾ ਫੈਸਲਾ ਚਰਚਾ ਦੇ ਆਧਾਰ ‘ਤੇ ਕੀਤਾ ਜਾਵੇਗਾ।
ਇਸ ਦੌਰਾਨ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਸਰਕਾਰ ਨੇ ਸਾਨੂੰ ਇੱਕ ਪ੍ਰਸਤਾਵ ਦਿੱਤਾ ਹੈ, ਜਿਸ ਦੀ ਨਿਗਰਾਨੀ ਅਤੇ ਪ੍ਰਬੰਧ ਦੋ ਸਰਕਾਰੀ ਏਜੰਸੀਆਂ ਕਰਨਗੀਆਂ। ਉਨ੍ਹਾਂ ਕਿਹਾ ਕਿ ਅਸੀਂ ਆਪਣੇ ਹੋਰ ਸਹਿਯੋਗੀਆਂ ਅਤੇ ਮਾਹਿਰਾਂ ਨਾਲ ਸਰਕਾਰ ਦੇ ਪ੍ਰਸਤਾਵ (ਐੱਮ.ਐੱਸ.ਪੀ.) ‘ਤੇ ਚਰਚਾ ਕਰਾਂਗੇ ਅਤੇ ਫਿਰ ਕਿਸੇ ਨਤੀਜੇ ‘ਤੇ ਪਹੁੰਚਾਂਗੇ… ਮੰਗਾਂ ਪੂਰੀਆਂ ਹੋਣ ਤੱਕ ਸਾਡਾ ਮਾਰਚ ਜਾਰੀ ਰਹੇਗਾ।’
ਲਗਾਤਾਰ ਵਿਗੜ ਰਹੀ ਕਿਸਾਨ ਦੀ ਹਾਲਤ
ਕਿਸਾਨ ਆਗੂ ਪੰਧੇਰ ਨੇ ਦੱਸਿਆ ਕਿ ਲਗਾਤਾਰ ਕਿਸਾਨਾਂ ਦੀ ਆਰਥਿਕ ਹਾਲਤ ਵਿਗੜ ਰਹੀ ਹੈ। ਅਸੀਂ 27 ਰੁਪਏ ਵਿਚ ਰੋਜ਼ਾਨਾ ਗੁਜ਼ਾਰਾ ਕਰਦੇ ਹਾਂ। ਖੇਤੀਬਾੜੀ ਦੀ ਲਾਗਤ ਜਾਂ ਖ਼ਰਚਾ ਲਗਾਤਾਰ ਵਧ ਰਿਹਾ ਹੈ। ਮਜ਼ਦੂਰ, ਖਾਦਾਂ, ਮਸ਼ੀਨ, ਬੀਜ, ਕੀਟਨਾਸ਼ਨਕ ਆਦਿ ਚੀਜ਼ਾ ਦੇ ਖ਼ਰਚੇ ਵਧ ਰਹੇ ਹਨ। ਪਰ ਖ਼ਰਚੇ ਦੇ ਹਿਸਾਬ ਨਾਲ ਫ਼ਸਲਾਂ ਦੀ ਸਹੀ ਕੀਮਤ ਨਹੀਂ ਮਿਲ ਰਹੀ ਹੈ। ਪੰਜਾਬ ਅਤੇ ਹਰਿਆਣੇ ਵਿਚ ਕਿਸਾਨ ਜਾਂ ਤਾਂ ਖੇਤੀ ਦਾ ਧੰਦਾ ਛੱਡ ਰਹੇ ਹਨ ਜਾਂ ਫਿਰ ਵਿਦੇਸ਼ ਜਾ ਰਹੇ ਹਨ। ਕਿਸਾਨ ਅਤੇ ਮਜ਼ਦੂਰ ਦੀ ਹਾਲਤ ਬਹੁਤ ਤਰਸਯੋਗ ਹੁੰਦੀ ਜਾ ਰਹੀ ਹੈ।
ਪੰਜਾਬ ਦੇ ਹਰ ਕਿਸਾਨ ਤੇ ਲਗਭਗ 3 ਲੱਖ ਦਾ ਕਰਜ਼ਾ ਹੈ ਅਤੇ ਦੇਸ਼ ਦੇ ਹਰ ਕਿਸਾਨ ਤੇ 75 ਹਜ਼ਾਰ ਦੇ ਲਗਭਗ ਕਰਜ਼ਾ ਹੈ। ਕੇਰਲਾ ਸੂਬੇ ਦੇ ਕਿਸਾਨਾਂ ਉੱਤੇ ਵੀ ਕਰਜ਼ਾ ਹੈ
ਅਸੀਂ ਕੇਂਦਰ ਦੇ ਸਾਹਮਣੇ ਆਪਣੀ ਸਮੱਸਿਆ ਰੱਖੀ ਹੈ। ਖੇਤੀ ਸੰਕਟ ਵੱਡਾ ਹੋ ਰਿਹਾ ਹੈ। ਇਸੇ ਕਰਕੇ ਦੇਸ਼ ਦੀ ਪਾਰਲੀਮੈਂਟ ਵਿਚ ਬੋਲਿਆ ਗਿਆ ਕਿ 118 ਕਿਸਾਨ ਰੋਜ਼ ਕਰਜ਼ੇ ਕਾਰਨ ਖ਼ੁਦਕੁਸ਼ੀ ਕਰ ਰਹੇ ਹਨ।
ਕਾਰਪੋਰੇਟ ਘਰਾਲੇ ਜਿਸ ਢੰਗ ਨਾਲ ਖੇਤੀਬਾੜੀ ਦੇ ਧੰਦੇ ਵਿਚ ਦਾਖ਼ਲ ਹੋ ਰਹੇ ਹਨ ਅਤੇ ਜੇਕਰ ਇਨ੍ਹਾਂ ਨੂੰ ਨਾ ਰੋਕਿਆ ਗਿਆ ਅਤੇ ਗਰੰਟੀ ਕਾਨੂੰਨ ਨਾ ਬਣਾ ਕੇ ਦਿੱਤਾ ਗਿਆ ਤਾਂ ਅਸੀਂ ਪੂਰੀ ਤਰ੍ਹਾਂ ਇਸ ਧੰਦੇ ਤੋਂ ਬਾਹਰ ਹੋ ਜਾਵਾਂਗੇ। ਯੂਰਪ ਦਾ ਆਂਕੜਾ ਦੇਖੋ ਤਾਂ ਉਥੇ ਲਗਾਤਾਰ ਕਿਸਾਨ ਖੇਤੀਬਾੜੀ ਦਾ ਧੰਦਾ ਛੱਡ ਰਹੇ ਹਨ। ਅਸੀਂ ਉਮੀਦ ਕਰਦੇ ਹਾਂ ਕਿ ਕੋਈ ਨਾ ਕੋਈ ਹੱਲ ਨਿਕਲੇਗਾ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਦੋਂ ਮੁੱਖ ਮੰਤਰੀ ਸਨ ਤਾਂ ਉਸ ਸਮੇਂ ਉਹ ਕੰਜ਼ਿਊਮਰ ਆਪਰ ਕਮੇਟੀ ਦੇ ਚੇਅਰਪਰਸਨ ਸਨ ਉਨ੍ਹਾਂ ਨੇ ਉਸ ਸਮੇਂ ਐਮਐਸਪੀ ਖ਼ਰੀਦ ਗਰੰਟੀ ਕਾਨੂੰਨ ਬਣਾਉਣ ਦੀ ਗੱਲ ਕਹੀ ਸੀ। ਬਹੁਤ ਸਾਰੀਆਂ ਸਟਡੀਜ਼ ਤੋਂ ਬਾਅਦ ਇਹ ਗੱਲ ਕਹੀ ਸੀ।
ਜੇਕਰ ਕਿਸਾਨ ਨੂੰ ਆਪਣੀ ਫ਼ਸਲ ਦਾ ਸਹੀ ਭਾਅ ਨਹੀਂ ਮਿਲੇਗਾ ਤਾਂ ਉਹ ਕਦੇ ਵੀ ਤਰਸਯੋਗ ਹਾਲਤ ਵਿਚੋਂ ਬਾਹਰ ਨਹੀਂ ਨਿਕਲ ਸਕੇਗਾ।
ਦੇਸ਼ ਦੇ 60 ਫ਼ੀਸਦੀ ਨਾਗਰਿਕ ਕਿਸਾਨ ਅਤੇ ਮਜ਼ਦੂਰਾਂ ਨੂੰ ਮਿਲਾ ਕੇ ਅਸੀਂ 80 ਫ਼ੀਸਦੀ ਬਣਦੇ ਹਾਂ। ਇਸ ਲਈ ਸਾਡੀਆਂ ਮੰਗਾਂ ਵੱਲ ਖ਼ਾਸ ਦੇਣਾ ਚਾਹੀਦਾ ਹੈ।
ਬਦਨਾਮੀ ਕਰਕੇ ਸਾਡੇ ਅੰਦੋਲਨ ਨੂੰ ਰੋਕਣਾ ਚਾਹੁੰਦੀ ਹੈ ਸਰਕਾਰ
ਸਰਕਾਰ ਬਦਨਾਮੀ ਕਰਕੇ ਸਾਡੇ ਅੰਦੋਲਨ ਨੂੰ ਰੋਕਣਾ ਚਾਹੁੰਦੀ ਹੈ। ਪੰਜਾਬ ਸਰਕਾਰ-ਕਾਂਗਰਸ ਵਲੋਂ ਸਪੋਰਟ, ਵਿਦੇਸ਼ ਤੋਂ ਫੰਡਿੰਗ ਜਾਂ ਖ਼ਾਲਿਸਤਾਨੀ ਹੋਣ ਵਰਗੇ ਇਲਜ਼ਾਮ ਲਗਾ ਕੇ ਸਾਡੇ ਅੰਦੋਲਨ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਪਟਿਆਲਾ ਜ਼ਿਲੇ ਦੇ ਆਸਪਾਸ ਦੇ ਪਿੰਡਾਂ ਦੇ ਲੋਕ ਸਾਡੇ ਲੰਗਰ ਦੀ ਵਿਵਸਥਾ ਕਰ ਰਹੇ ਹਨ ਅਤੇ ਉਨ੍ਹਾਂ ਨੇ ਅੰਦੋਲਨ ਜਾਰੀ ਰਹਿਣ ਤੱਕ ਲੰਗਰ ਜਾਰੀ ਰਹਿਣ ਬਾਰੇ ਕਿਹਾ ਹੈ। ਪਰ ਸਾਡੇ ਉੱਤੇ ਵਿਦੇਸ਼ੀ ਫੰਡਿੰਗ ਦਾ ਇਲਜ਼ਾਮ ਲਗਾਇਆ ਜਾ ਰਿਹਾ ਹੈ। ਅਸੀਂ ਖਾਲਿਸਤਾਨੀ ਨਹੀਂ ਅਸੀਂ ਕਿਸਾਨ ਹਾਂ।
With Thanks Reference to: https://punjab.news18.com/news/punjab/farmer-protest-live-update-well-continue-with-delhi-chalo-march-on-feb-21-if-leader-after-meeting-with-union-ministers-gw-535063.html and https://jagbani.punjabkesari.in/punjab/news/farmer-leader-pandher-has-big-hopes-from-the-meeting-video–1465976