ਚੰਡੀਗੜ੍ਹ: ਜੇਲ੍ਹ ਵਿਚ ਬੰਦ ਮੁਲਜ਼ਮ ਨੂੰ ਮਿਲੀ ਸਰਕਾਰੀ ਨੌਕਰੀ, ਜੱਜ ਨੇ ਜ਼ਮਾਨਤ ਦੇਣ ਤੋਂ ਕੀਤੀ ਨਾਂਹ
ਮੁਲਜ਼ਮ ਨੂੰ ਮਿਲੀ ਸਰਕਾਰੀ ਨੌਕਰੀ: ਚੰਡੀਗੜ੍ਹ ਟਰਾਂਸਪੋਰਟ ਵਿਚ ਡਰਾਈਵਰਾਂ ਦੀ ਭਰਤੀ ਦੌਰਾਨ ਮੁਲਜ਼ਮ ਬਲਿੰਦਰ ਸਿੰਘ ਕਿਸੇ ਹੋਰ ਦੀ ਪ੍ਰੀਖਿਆ ਦੇਣ ਆਇਆ ਸੀ, ਜਿਸ ਤੋਂ ਬਾਅਦ ਉਸ ਨੂੰ ਚੰਡੀਗੜ੍ਹ ਪੁਲਿਸ ਨੇ ਕੈਥਲ ਤੋਂ ਗ੍ਰਿਫ਼ਤਾਰ ਕਰ ਲਿਆ। ਅਦਾਲਤ ਵਿੱਚ ਜ਼ਮਾਨਤ ਪਟੀਸ਼ਨ ਦਾਇਰ ਕਰਦੇ ਹੋਏ ਮੁਲਜ਼ਮ ਨੇ ਦੱਸਿਆ ਕਿ ਹੁਣ ਉਸ ਨੂੰ ਡਾਕ ਵਿਭਾਗ ਵਿੱਚ ਇੰਸਪੈਕਟਰ ਦੇ ਅਹੁਦੇ ’ਤੇ ਨੌਕਰੀ ਮਿਲ ਗਈ ਹੈ।
ਚੰਡੀਗੜ੍ਹ: ਜੇਲ੍ਹ ਵਿੱਚ ਬੰਦ ਇਕ ਮੁਲਜ਼ਮ ਨੂੰ ਮਿਲੀ ਸਰਕਾਰੀ ਨੌਕਰੀ ਡਾਕ ਵਿਭਾਗ ਵਿੱਚ। ਇਸ ਵਿਅਕਤੀ ਨੇ ਨੌਕਰੀ ਜੁਆਇਨ ਕਰਨ ਲਈ ਅਦਾਲਤ ਤੋਂ ਜ਼ਮਾਨਤ ਦੀ ਮੰਗ ਕੀਤੀ ਪਰ ਜੱਜ ਨੇ ਜ਼ਮਾਨਤ ਦੀ ਅਰਜ਼ੀ ਰੱਦ ਕਰ ਦਿੱਤੀ।
ਚੰਡੀਗੜ੍ਹ ਟਰਾਂਸਪੋਰਟ ਵਿਚ ਡਰਾਈਵਰਾਂ ਦੀ ਭਰਤੀ ਦੌਰਾਨ ਮੁਲਜ਼ਮ ਬਲਿੰਦਰ ਸਿੰਘ ਕਿਸੇ ਹੋਰ ਦੀ ਪ੍ਰੀਖਿਆ ਦੇਣ ਆਇਆ ਸੀ, ਜਿਸ ਤੋਂ ਬਾਅਦ ਉਸ ਨੂੰ ਚੰਡੀਗੜ੍ਹ ਪੁਲਿਸ ਨੇ ਕੈਥਲ ਤੋਂ ਗ੍ਰਿਫ਼ਤਾਰ ਕਰ ਲਿਆ। ਅਦਾਲਤ ਵਿੱਚ ਜ਼ਮਾਨਤ ਪਟੀਸ਼ਨ ਦਾਇਰ ਕਰਦੇ ਹੋਏ ਮੁਲਜ਼ਮ ਨੇ ਦੱਸਿਆ ਕਿ ਹੁਣ ਉਸ ਨੂੰ ਡਾਕ ਵਿਭਾਗ ਵਿੱਚ ਇੰਸਪੈਕਟਰ ਦੇ ਅਹੁਦੇ ’ਤੇ ਨੌਕਰੀ ਮਿਲ ਗਈ ਹੈ।
ਉਸ ਨੂੰ ਦੱਸਿਆ ਗਿਆ ਹੈ ਕਿ ਉਸ ਨੂੰ 15 ਦਿਨਾਂ ਦੇ ਅੰਦਰ ਪੋਸਟ ਮਾਸਟਰ ਜਨਰਲ, ਗੋਆ ਖੇਤਰ ਦੇ ਅਧੀਨ ਪਣਜੀ ਵਿੱਚ ਜੁਆਇਨ ਕਰਨਾ ਹੋਵੇਗਾ। ਇਸ ਲਈ ਉਸ ਨੂੰ 20 ਦਿਨਾਂ ਲਈ ਜ਼ਮਾਨਤ ਦਿੱਤੀ ਜਾਵੇ। ਇਸ ‘ਤੇ ਅਦਾਲਤ ਨੇ ਕਿਹਾ ਕਿ ਉਸ ਨੂੰ ਜ਼ਮਾਨਤ ਨਹੀਂ ਦਿੱਤੀ ਜਾ ਸਕਦੀ। ਮੁਲਜ਼ਮ ਨੇ ਅਦਾਲਤ ਨੂੰ ਦੱਸਿਆ ਕਿ ਜੇਕਰ ਉਸ ਨੂੰ ਜ਼ਮਾਨਤ ਨਹੀਂ ਮਿਲੀ ਤਾਂ ਉਸ ਦੀ ਨੌਕਰੀ ਖਤਰੇ ਵਿੱਚ ਪੈ ਜਾਵੇਗੀ ਅਤੇ ਉਸ ਨੂੰ ਸਾਰੀ ਉਮਰ ਬੇਰੁਜ਼ਗਾਰ ਰਹਿਣਾ ਪਵੇਗਾ।
ਇਸ ਉਤੇ ਅਦਾਲਤ ਨੇ ਕਿਹਾ ਕਿ ਉਸ ਨੂੰ ਜ਼ਮਾਨਤ ਨਹੀਂ ਦਿੱਤੀ ਜਾ ਸਕਦੀ ਪਰ ਉਹ ਪੁਲਿਸ ਹਿਰਾਸਤ ‘ਚ ਨੌਕਰੀ ‘ਤੇ ਜਾ ਸਕਦਾ ਹੈ। ਇਸ ਲਈ ਉਸ ਨੂੰ ਆਪਣਾ ਖਰਚਾ ਚੁੱਕਣਾ ਹੋਵੇਗਾ ਅਤੇ ਜੁਆਇਨ ਕਰਨ ਤੋਂ ਬਾਅਦ ਵਾਪਸ ਆਉਣਾ ਹੋਵੇਗਾ। ਮੁਲਜ਼ਮ ਨੇ ਵੀ ਇਸ ‘ਤੇ ਆਪਣੀ ਸਹਿਮਤੀ ਜਤਾਈ ਹੈ। ਵਰਨਣਯੋਗ ਹੈ ਕਿ ਮੁਲਜ਼ਮ ਜੁਲਾਈ 2023 ਵਿੱਚ ਸੀਟੀਯੂ ਵਿੱਚ ਹੈਵੀ ਬੱਸ ਡਰਾਈਵਰ ਦੇ ਅਹੁਦੇ ਲਈ ਪ੍ਰਵੀਨ ਨਾਂ ਦੇ ਵਿਅਕਤੀ ਦੀ ਪ੍ਰੀਖਿਆ ਦੇ ਰਿਹਾ ਸੀ।
ਜਾਂਚ ਦੌਰਾਨ ਪਤਾ ਲੱਗਾ ਕਿ ਮੁਲਜ਼ਮ ਬਲਵਿੰਦਰ ਸਿੰਘ ਦੇ ਫਿੰਗਰ ਪ੍ਰਿੰਟ ਪ੍ਰਵੀਨ ਨਾਂ ਦੇ ਵਿਅਕਤੀ ਨਾਲ ਮੇਲ ਨਹੀਂ ਖਾਂਦੇ। ਜਿਸ ‘ਤੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਅਤੇ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ। ਮੁਲਜ਼ਮ ਬਲਵਿੰਦਰ ਕੈਥਲ ਦਾ ਰਹਿਣ ਵਾਲਾ ਹੈ। ਉਸ ਦਾ ਕੇਸ ਅਦਾਲਤ ਵਿੱਚ ਚੱਲ ਰਿਹਾ ਹੈ ਅਤੇ ਉਹ ਹਾਲੇ ਜੇਲ੍ਹ ਵਿੱਚ ਹੈ।
With Thanks Reference to: https://punjab.news18.com/news/punjab/chandigarh-punjab-punjab-jailed-accused-got-a-government-job-the-bail-sought-for-joining-was-also-cancelled-gw-462840.html