ਜ਼ਰੂਰੀ ਜਾਣਕਾਰੀ! ਪੰਜਾਬ ਅਤੇ ਹਰਿਆਣਾ ‘ਚ 2 ਘੰਟਿਆਂ ਲਈ ਰੇਲਾਂ ਰਹਿਣਗੀਆਂ ਬੰਦ, 36 ਥਾਵਾਂ ‘ਤੇ ਧਰਨਾ ਦੇਣਗੇ ਕਿਸਾਨ

6edaa1f78194d913e781af892e3870491712626670934785_original

Farmers Protest: ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਅਤੇ ਹੋਰ ਮੁੱਦਿਆਂ ‘ਤੇ ਕਾਨੂੰਨੀ ਗਾਰੰਟੀ ਨੂੰ ਲੈ ਕੇ ਫਰਵਰੀ ਤੋਂ ਚੱਲ ਰਹੇ ਕਿਸਾਨ ਸੰਘਰਸ਼ ਦੌਰਾਨ ਅੱਜ ਪੰਜਾਬ ‘ਚ ਰੇਲਾਂ ਰੋਕੀਆਂ ਜਾਣਗੀਆਂ।

ਪੰਜਾਬ ਵਿਚ ਰੇਲਾਂ ਨੂੰ ਲੈਕੇ ਅਹਿਮ ਜਾਣਕਾਰੀ ਸਾਹਮਣੇ ਆ ਰਹੀ ਹੈ। ਕਿਸਾਨ ਜਥੇਬੰਦੀਆਂ ਅੱਜ ਫਿਰ ਰੇਲਾਂ ਰੋਕਣਗੀਆਂ। ਦੱਸ ਦਈਏ ਕਿ ਪੰਜਾਬ ਭਰ ‘ਚ 2 ਘੰਟੇ ਲਈ ਰੇਲ ਸੇਵਾ ਠੱਪ ਰਹਿਣ ਵਾਲੀ ਹੈ। ਦੁਪਹਿਰ 12:30 ਵਜੇ ਤੋਂ 2:30 ਵਜੇ ਤੱਕ ਕਿਸਾਨ ਰੇਲ ਲਾਈਨਾਂ ਰੋਕ ਕੇ ਪ੍ਰਦਰਸ਼ਨ ਕਰਨਗੇ। ਸੂਬੇ ਦੇ 22 ਜ਼ਿਲ੍ਹਿਆਂ ਦੀਆਂ 35 ਥਾਵਾਂ ‘ਤੇ ਕਿਸਾਨਾਂ ਵੱਲੋਂ ਰੇਲਾਂ ਰੋਕਿਆਂ ਜਾਣਗੀਆਂ।

ਰੇਲਾਂ ਰੋਕਣ ਨੂੰ ਲੈਕੇ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਦਾ ਕਹਿਣਾ ਹੈ ਕਿ ਪੰਜਾਬ ਭਰ ‘ਚ ਰੇਲਾਂ ਰੋਕੀਆਂ ਜਾਣਗੀਆਂ’, ਉਨ੍ਹਾਂ ਅੱਗੇ ਕਿਹਾ ਕਿ ਰੇਲਾਂ ਰੋਕ ਕੇ MSP ਤੇ ਲਖੀਮਪੁਰ ਖੀਰੀ ਦਾ ਇਨਸਾਫ਼ ਮੰਗਿਆ ਜਾਵੇਗਾ, ਫਸਲਾਂ ਦੀ ਖਰੀਦ ਸ਼ੁਰੂ ਨਾ ਹੋਣ ਤੋਂ ਵੀ ਕਿਸਾਨ ਨਿਰਾਸ਼ ਹਨ।

ਜ਼ਿਕਰੇਖਾਸ ਹੈ ਕਿ ਕਿਸਾਨਾਂ ਦੇ ਪ੍ਰਦਰਸ਼ਨ ਕਾਰਨ ਅੰਬਾਲਾ-ਅੰਮ੍ਰਿਤਸਰ,, ਅੰਬਾਲਾ-ਜੰਮੂ,, ਅੰਬਾਲਾ-ਚੰਡੀਗੜ੍ਹ,, ਅੰਬਾਲਾ-ਬਠਿੰਡਾ ਰੇਲ ਮਾਰਗ ‘ਤੇ ਮੁਸਾਫ਼ਰਾਂ ਨੂੰ ਭਾਰੀ ਪਰੇਸ਼ਾਨੀ ਆ ਸਕਦੀ ਹੈ। ਦੱਸ ਦਈਏ ਕਿ 2024 ‘ਚ ਇਹ ਤੀਜਾ ਮੌਕਾ ਹੈ ਜਦੋਂ ਕਿਸਾਨਾਂ ਵੱਲੋਂ ਰੇਲ ਟ੍ਰੈਕ ਜਾਮ ਕੀਤੇ ਜਾ ਰਹੇ ਹਨ। ਇਸ ਤੋਂ ਪਹਿਲਾਂ ਅੰਮ੍ਰਿਤਸਰ ਚ 15 ਫਰਵਰੀ ਨੂੰ 1 ਦਿਨ ਲਈ ਟ੍ਰੇਨਾਂ ਰੋਕੀਆਂ ਗਈਆਂ ਸਨ। ਉਸ ਤੋਂ ਬਾਅਦ 16 ਅਪ੍ਰੈਲ ਸ਼ੰਭੂ ਬਾਰਡਰ ਤੇ ਕਿਸਾਨਾਂ ਨੇ ਟ੍ਰੈਕ ਤੇ ਧਰਨਾ ਲਗਾ ਦਿੱਤਾ ਸੀ। ਜੋ ਕਿ 34 ਦਿਨ ਚੱਲਿਆ ਸੀ।

ਇਸ ਸਾਲ ਵਿੱਚ ਇਹ ਤੀਜੀ ਵਾਰ ਹੈ ਜਦੋਂ ਕਿਸਾਨ ਰੇਲਵੇ ਟਰੈਕ ਜਾਮ ਕਰਨ ਜਾ ਰਹੇ ਹਨ। ਇਸ ਤੋਂ ਪਹਿਲਾਂ ਕਿਸਾਨਾਂ ਨੇ 15 ਫਰਵਰੀ ਨੂੰ ਅੰਮ੍ਰਿਤਸਰ ਵਿੱਚ ਪਹਿਲੀ ਵਾਰ ਰੇਲ ਮਾਰਗ ਜਾਮ ਕੀਤਾ ਸੀ। ਫਿਰ 16 ਅਪ੍ਰੈਲ ਨੂੰ ਸ਼ੰਭੂ ਟ੍ਰੈਕ ‘ਤੇ ਧਰਨਾ ਸ਼ੁਰੂ ਹੋਇਆ, ਜੋ ਕਰੀਬ 34 ਦਿਨਾਂ ਤੱਕ ਜਾਰੀ ਰਿਹਾ ਸੀ।

ਆਰਪੀਐਫ ਦੇ ਸੀਨੀਅਰ ਡੀਐਸਪੀ ਅਰੁਣ ਕੁਮਾਰ ਤ੍ਰਿਪਾਠੀ ਨੇ ਆਪਣੀ ਡਿਵੀਜ਼ਨ ਵਿੱਚ ਪੈਂਦੇ ਸਾਰੇ ਅਹੁਦਿਆਂ ਦੇ ਇੰਚਾਰਜਾਂ ਨਾਲ ਵੀਡੀਓ ਕਾਨਫਰੰਸ ਰਾਹੀਂ ਮੀਟਿੰਗ ਕੀਤੀ। ਉਨ੍ਹਾਂ ਚੌਕਸੀ ਰੱਖਣ ਦੇ ਹੁਕਮ ਦਿੱਤੇ। ਰੇਲਵੇ ਟ੍ਰੈਕ ਅਤੇ ਸਟੇਸ਼ਨਾਂ ‘ਤੇ ਆਰਪੀਐਫ ਵੀ ਤਾਇਨਾਤ ਰਹੇਗੀ। ਖੁਫੀਆ ਏਜੰਸੀਆਂ ਵੀ ਨਜ਼ਰ ਰੱਖ ਰਹੀਆਂ ਹਨ।

With Thanks Reference to:https://punjabi.abplive.com/news/punjab/punjab-farmers-protest-to-stop-rails-in-22-districts-and-also-in-haryana-know-all-details-821778 and https://punjab.news18.com/news/punjab/train-service-will-be-stopped-today-across-punjab-passengers-will-be-inconvenienced-664620.html

Spread the love