ਲੋਕ ਸਭਾ ਚੋਣਾਂ: ‘ਪੰਜਾਬ ਦੀਆਂ ਔਰਤਾਂ ਨੂੰ 1000 ਰੁਪਏ ਦੀ ਥਾਂ 1100 ਦੇਵਾਂਗੇ’- ਭਗਵੰਤ ਮਾਨ
Punjab News: ਮੁੱਖ ਮੰਤਰੀ ਭਗਵੰਤ ਮਾਨ ਨੇ ਚੱਬੇਵਾਲ ਵਿੱਚ ਵਿਧਾਨ ਸਭਾ ਜ਼ਿਮਨੀ ਚੋਣਾਂ ਦੀ ਪਹਿਲੀ ਵਲੰਟੀਅਰ ਮੀਟਿੰਗ ਕਰਦਿਆਂ ਹੋਇਆਂ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਦੇ ਆਗੂਆਂ ‘ਤੇ ਜੰਮ ਕੇ ਨਿਸ਼ਾਨਾ ਸਾਧਿਆ। ਇਸ ਦੌਰਾਨ ਉਨ੍ਹਾਂ ਔਰਤਾਂ ਨੂੰ 1100 ਰੁਪਏ ਦੀ ਚੋਣ ਗਾਰੰਟੀ ਦੇਣ ਦਾ ਵੀ ਹਿੰਟ ਦਿੱਤਾ।
Punjab News: ਮੁੱਖ ਮੰਤਰੀ ਭਗਵੰਤ ਮਾਨ ਨੇ ਚੱਬੇਵਾਲ ਵਿੱਚ ਵਿਧਾਨ ਸਭਾ ਜ਼ਿਮਨੀ ਚੋਣਾਂ ਦੀ ਪਹਿਲੀ ਵਲੰਟੀਅਰ ਮੀਟਿੰਗ ਕਰਦਿਆਂ ਹੋਇਆਂ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਦੇ ਆਗੂਆਂ ‘ਤੇ ਜੰਮ ਕੇ ਨਿਸ਼ਾਨਾ ਸਾਧਿਆ। ਇਸ ਦੌਰਾਨ ਉਨ੍ਹਾਂ ਔਰਤਾਂ ਨੂੰ 1100 ਰੁਪਏ ਦੀ ਚੋਣ ਗਾਰੰਟੀ ਦੇਣ ਦਾ ਵੀ ਹਿੰਟ ਦਿੱਤਾ। ਉਨ੍ਹਾਂ ਕਿਹਾ ਕਿ ਹੁਣ ਉਨ੍ਹਾਂ ਦਾ ਅਗਲਾ ਟੀਚਾ ਇਹ ਹੀ ਹੈ, ਜਿਸ ਲਈ ਉਹ ਕੰਮ ਕਰ ਰਹੇ ਹਨ।
ਜਦੋਂ ਮੁੱਖ ਮੰਤਰੀ ਵਲੰਟੀਅਰਾਂ ਨੂੰ ਸੰਬੋਧਨ ਕਰ ਰਹੇ ਸਨ ਤਾਂ ਉਨ੍ਹਾਂ ਦੇ ਪੰਡਾਲ ਵਿੱਚ ਕੁਝ ਔਰਤਾਂ ਖੜ੍ਹੀਆਂ ਸਨ। ਜਦਕਿ ਨੌਜਵਾਨ ਬੈਠੇ ਸਨ। ਇਸ ਦੌਰਾਨ ਮੁੱਖ ਮੰਤਰੀ ਨੇ ਨੌਜਵਾਨਾਂ ਨੂੰ ਕੁਰਸੀਆਂ ਛੱਡਣ ਲਈ ਕਿਹਾ। ਉਨ੍ਹਾਂ ਨੂੰ 1100 ਰੁਪਏ ਮਿਲਣੇ ਸ਼ੁਰੂ ਹੋਣ ਜਾ ਰਹੇ ਹਨ। ਬਾਅਦ ਵਿੱਚ ਅਸੀਂ ਇਨ੍ਹਾਂ ਤੋਂ ਹੀ ਸਾਨੂੰ ਲੈਣੇ ਪੈਣਗੇ। ਇਹ ਮੇਰਾ ਅਗਲਾ ਟੀਚਾ ਹੈ। ਉਨ੍ਹਾਂ ਕਿਹਾ ਕਿ ਉਹ ਚਾਹੁੰਦੇ ਹਨ ਕਿ ਜਿਸ ਤਰ੍ਹਾਂ ਜ਼ੀਰੋ ਬਿਜਲੀ ਬਿੱਲ ਸਕੀਮ ਲਾਗੂ ਕੀਤੀ ਗਈ ਹੈ, ਉਸੇ ਤਰ੍ਹਾਂ ਔਰਤਾਂ ਨੂੰ ਹਰ ਮਹੀਨੇ 1100 ਰੁਪਏ ਮਿਲਣੇ ਚਾਹੀਦੇ ਹਨ। ਉਹ ਇਹ ਨਹੀਂ ਚਾਹੁੰਦੇ ਸਨ ਕਿ ਚੋਣਾਂ ਤੋਂ ਪਹਿਲਾਂ ਸਕੀਮ ਸ਼ੁਰੂ ਦਿੰਦੇ ਅਤੇ ਬਾਅਦ ਵਿੱਚ ਉਸ ਨੂੰ ਬੰਦ ਕਰ ਦਿੰਦੇ। ਉੱਥੇ ਹੀ ਉਨ੍ਹਾਂ ਕਿਹਾ ਕਿ ਤੁਸੀਂ ਈਸ਼ਾਨ ਚੱਬੇਵਾਲ ਨੂੰ ਜਿਤਾ ਦਿਓ, ਬਾਕੀ ਮੇਰੀ ਜ਼ਿੰਮੇਵਾਰੀ ਹੈ। ਇਸ ਤੋਂ ਬਾਅਦ ਸੀਐਮ ਡੇਰਾ ਬਾਬਾ ਨਾਨਕ ਵੀ ਜਾਣਗੇ।
ਇਸ ਤੋਂ ਪਹਿਲਾਂ ਪੰਜਾਬ ‘ਚ ਜਲੰਧਰ ਸੀਟ ‘ਤੇ ਜ਼ਿਮਨੀ ਚੋਣਾਂ ਹੋਈਆਂ ਸਨ। ਕਿਉਂਕਿ ਜਲੰਧਰ ਪੱਛਮੀ ਦਾ ਵਿਧਾਇਕ ‘ਆਪ’ ਛੱਡ ਕੇ ਭਾਜਪਾ ‘ਚ ਸ਼ਾਮਲ ਹੋ ਗਿਆ ਸੀ। ਇਸ ਤੋਂ ਬਾਅਦ ਇਹ ਸੀਟ ਖਾਲੀ ਹੋ ਗਈ ਸੀ। ਇਸ ਦੌਰਾਨ ਹੋਈ ਜ਼ਿਮਨੀ ਚੋਣ ‘ਆਪ’ ਦੇ ਉਮੀਦਵਾਰ ਮਹਿੰਦਰ ਭਗਤ ਨੇ ਜਿੱਤੀ ਸੀ। ਇਸ ਦੌਰਾਨ ਮੁੱਖ ਮੰਤਰੀ ਨੇ ਖੁਦ ਅਹੁਦਾ ਸੰਭਾਲ ਲਿਆ ਸੀ।
ਕਿਉਂਕਿ ਉਸ ਸਮੇਂ ਪਾਰਟੀ ਸੁਪਰੀਮੋ ਜੇਲ੍ਹ ਵਿੱਚ ਸਨ। ਇਸ ਦੇ ਨਾਲ ਹੀ ਪਾਰਟੀ ਨੇ ਰਿਕਾਰਡ ਵੋਟਾਂ ਨਾਲ ਜਿੱਤ ਹਾਸਲ ਕੀਤੀ ਸੀ। ਹੁਣ ਬਰਨਾਲਾ, ਗਿੱਦੜਬਾਹਾ, ਡੇਰਾ ਬਾਬਾ ਨਾਨਕ ਅਤੇ ਚੱਬੇਵਾਲ ਵਿੱਚ ਚੋਣਾਂ ਹੋਣੀਆਂ ਹਨ। ਕਿਉਂਕਿ ਇੱਥੋਂ ਦੇ ਵਿਧਾਇਕ ਹੁਣ ਸੰਸਦ ਮੈਂਬਰ ਬਣ ਗਏ ਹਨ। ਇਸ ਤਰ੍ਹਾਂ ਉਨ੍ਹਾਂ ਨੇ ਵਿਧਾਨ ਸਭਾ ਤੋਂ ਅਸਤੀਫਾ ਦੇ ਦਿੱਤਾ ਹੈ। ਇਹ ਸੀਟਾਂ ਖਾਲੀ ਹੋ ਗਈਆਂ ਹਨ। ਇਸ ਦੇ ਨਾਲ ਹੀ ਇਸ ਸਬੰਧੀ ਨਾਮਜ਼ਦਗੀਆਂ ਭਰਨ ਦੀ ਪ੍ਰਕਿਰਿਆ ਵੀ ਮੁਕੰਮਲ ਕਰ ਲਈ ਗਈ ਹੈ। ਦਸਤਾਵੇਜ਼ਾਂ ਦੀ ਪੜਤਾਲ 28 ਅਕਤੂਬਰ ਨੂੰ ਹੋਵੇਗੀ।
ਅਮਿਤ ਸ਼ਾਹ ਦੀ ਫੇਰੀ ਬਾਰੇ ਗੱਲ ਕਰਦਿਆਂ ਸੁਨੀਲ ਜਾਖੜ ਨੇ ਜਲੰਧਰ ਵਿੱਚ ਪ੍ਰੈਸ ਕਾਨਫਰੰਸ ਕਰਦਿਆਂ ਕਿਹਾ ਕਿ “ਸਰਕਾਰ ਫੇਲ੍ਹ ਹੈ। ਚਾਹੇ ਕਿਸਾਨ ਬੈਠੇ ਨੇ, ਕਿਸਾਨਾਂ ਨੇ ਟਰੈਕ ਰੋਕ ਲਏ, ਬੀਬੀਆਂ ਨੂੰ ਠੀਕਰੀ ਪਹਿਰੇ ’ਤੇ ਬਿਠਾ ਦਿੱਤਾ। ਇਹ ਮਸਲੇ ਮਜ਼ਬੂਤ ਲੀਡਰਸ਼ਿਪ ਹੱਲ ਕਰ ਸਕਦੀ ਹੈ।”
ਸੁਨੀਲ ਜਾਖੜ ਨੇ ਕਿਹਾ ਕਿ ਭਗਵੰਤ ਮਾਨ ਨੇ ਇਹ ਗੱਲ ਫੜ ਲਈ ਕਿ ਅਮਿਤ ਸ਼ਾਹ ਧਮਕੀ ਦੇ ਕੇ ਗਏ ਹਨ। ਅਸਲ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ਮੈਂ ਇਸ ਮਸਲੇ ਨੂੰ ਜੜ ਤੋਂ ਕੱਢਿਆ ਕੇ ਖ਼ਤਮ ਕਰਾਂਗਾ।
ਪੰਜਾਬ ਦੇ ਪਠਾਨਕੋਟ ਵਿੱਚ ਕੇਜਰੀਵਾਲ ਦੇ ਰੋਡ ਸ਼ੌਅ ਤੋਂ ਪਹਿਲਾ ਆਮ ਆਦਮੀ ਪਾਰਟੀ ਅਤੇ ਭਾਜਪਾ ਵਰਕਰ ਆਪਸ ਵਿੱਚ ਧੱਕਾ ਮੁੱਕੀ ਹੋਏ। ਦੋਵੇਂ ਧਿਰਾਂ ਇੱਕ ਦੂਜੇ ਉੱਤੇ ਧੱਕਾ ਕਰਨ ਦਾ ਇਲਜ਼ਾਮ ਲਾ ਰਹੀਆਂ ਸਨ।
ਦੋਵਾਂ ਧਿਰਾਂ ਵਿੱਚ ਹੋਈ ਗਰਮਾ-ਗਰਮੀ ਨੂੰ ਠੰਡਾ ਕਰਨ ਲ਼ਈ ਪੁਲਿਸ ਨੂੰ ਕਾਫੀ ਮੁਸ਼ੱਕਤ ਕਰਨੀ ਪਈ।
ਦਰਅਸਲ ਇਹ ਸਾਰਾ ਵਿਵਾਦ ਆਮ ਆਦਮੀ ਪਾਰਟੀ ਦੇ ਝੰਡੇ ਅਤੇ ਪੋਸਟਰ ਲਾਉਣ ਨੂੰ ਲੈ ਕੇ ਹੋਇਆ। ਭਾਜਪਾ ਦਾ ਇਲਜ਼ਾਮ ਸੀ ਕਿ ਸੱਤਾਧਾਰੀ ਧਿਰ ਨੇ ਸਰਕਾਰੀ ਇਮਾਰਤਾਂ ਉੱਤੇ ਝੰਡੇ ਅਤੇ ਬੈਨਰ ਲਗਾਏ ਹੋਏ ਸਨ।
ਭਾਜਪਾ ਦੇ ਸਥਾਨਕ ਵਿਧਾਇਕ ਅਸ਼ਵਨੀ ਸ਼ਰਮਾ ਨੇ ਬਾਅਦ ਵਿੱਚ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ, ‘‘ਅਸੀਂ ਪ੍ਰਸਾਸਨ ਤੇ ਚੋਣ ਕਮਿਸ਼ਨ ਨੂੰ ਮੰਗ ਕੀਤੀ ਸੀ ਕਿ ਆਮ ਆਦਮੀ ਪਾਰਟੀ ਨੇ ਬਿਜਲੀ ਦੇ ਖੰਭਿਆ, ਸਰਕਾਰੀ ਦੁਕਾਨਾਂ ਉੱਤੇ ਝੰਡੇ ਲਗਾਏ ਹੋਏ ਹਨ, ਸਰਕਾਰੀ ਇਮਾਰਤਾਂ ਉੱਤੇ ਝੰਡੇ ਲਗਾਏ ਹੋਏ ਸਨ। ਜਦੋਂ ਅਸੀ ਇਸ ਦਾ ਵਿਰੋਧ ਕੀਤਾ ਤਾਂ ‘ਆਪ’ ਵਰਕਰਾਂ ਨੇ ਆ ਕੇ ਜ਼ਬਰਦਸਤੀ ਕੀਤੀ।”
ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਆਗੂ ਵਿਭੂਤੀ ਸ਼ਰਮਾ ਨੇ ਭਾਜਪਾ ਉੱਤੇ ਉਲਟੇ ਇਲਜਾਮ ਲਾਉਂਦਿਆਂ ਕਿਹਾ, “ਅਸੀਂ ਸਰਕਾਰੀ ਇਮਾਰਤ ਉੱਤੇ ਕੋਈ ਝੰਡਾ ਲਾਇਆ ਅਤੇ ਇਹ ਗਾਂਧੀ ਮਾਰਕੀਟ ਵਿੱਚ ਨਿੱਜੀ ਦੁਕਾਨਾਂ ਉੱਤੇ ਝੰਡੇ ਸੀ। ਅਸ਼ਵਨੀ ਸ਼ਰਮਾ ਆਪਣੇ ਸਾਥੀਆਂ ਨਾਲ ਆ ਕੇ ਬਦਮਾਸ਼ੀ ਕਰਨ ਲੱਗੇ। ਉਨ੍ਹਾਂ ਕਿਹਾ ਕਿ ਉਹ ਚੋਣ ਕਮਿਸ਼ਨ ਕੋਲ ਸ਼ਿਕਾਇਤ ਕਰ ਸਕਦੇ ਸਨ, ਉਹ ਕਾਨੂੰਨ ਹੱਥ ਵਿੱਚ ਲੈਣ ਦਾ ਅਧਿਕਾਰ ਨਹੀਂ।”
ਅਸ਼ਵਨੀ ਸ਼ਰਮਾ ਨੇ ਕਿਹਾ ਕਿ ਅਸੀਂ ਪ੍ਰਸ਼ਾਸਨ ਤੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ, ਪਰ ਉਸ ਉੱਤੇ ਕੋਈ ਕਾਰਵਾਈ ਨਹੀਂ ਕੀਤੀ। ਅਸੀਂ ਕਿਸੇ ਵੀ ਝੰਡੇ ਨੂੰ ਹੱਥ ਨਹੀਂ ਲਾਇਆ, ਅਸੀਂ ਸਿਰਫ਼ ਮਾਰਕੀਟ ਵਿੱਚ ਜਾ ਕੇ ਵਿਰੋਧ ਦਰਜ ਕਰਵਾਇਆ ਸੀ।
ਪਰ ਵਿਭੂਤੀ ਸ਼ਰਮਾ ਨੇ ਅਸ਼ਵਨੀ ਸ਼ਰਮਾ ਉੱਤੇ ਇਲਜਾਮ ਲਾਇਆ ਕਿ ਉਹ ਕੇਜਰੀਵਾਲ ਦੇ ਰੋਡ ਸ਼ੌਅ ਤੋਂ ਪਹਿਲਾਂ ਮਾਰਕੀਟ ਵਿੱਚ ਆ ਕੇ ਗੜਬੜ ਕਰਨ ਦੀ ਕੋਸ਼ਿਸ਼ ਕੀਤੀ।
ਇਸ ਦੇ ਦੌਰਾਨ ਪਠਾਨਕੋਟ ਵਿੱਚ ਕਿਸਾਨਾਂ ਨੇ ਭਾਜਪਾ ਉਮੀਦਵਾਰ ਦਿਨੇਸ਼ ਬੱਬੂ ਦੇ ਘਰ ਨੇੜੇ ਧਰਨਾ ਦਿੱਤਾ।
ਸਵੇਰੇ ਹੀ ਵੱਡੀ ਗਿਣਤੀ ਕਿਸਾਨ ਪਠਾਨਕੋਟ ਪਹੁੰਚੇ ਪਰ ਪੁਲਿਸ ਨੇ ਉਨ੍ਹਾਂ ਨੂੰ ਰੋਕ ਲਿਆ, ਕੁਝ ਦੇਰ ਬਾਅਦ ਬਹਿਸ ਤੋਂ ਬਾਅਦ ਕਿਸਾਨ ਬੈਰੀਕੇਡ ਲੰਘ ਕੇ ਦਿਨੇਸ਼ ਬੱਬੂ ਦੇ ਘਰ ਅੱਗੇ ਪਹੁੰਚ ਗਏ।
ਕਿਸਾਨਾਂ ਨੇ ਇੱਕ ਦਿਨ ਲਈ ਭਾਜਪਾ ਆਗੂਆਂ ਦੇ ਘਰਾਂ ਅੱਗੇ ਧਰਨੇ ਦੇਣ ਦਾ ਐਲਾਨ ਕੀਤਾ ਹੋਇਆ ਹੈ।
ਭਾਰਤ ਦੇ ਕੌਮੀ ਮਹਿਲਾ ਕਮਿਸ਼ਨ ਨੇ ਪੰਜਾਬ ਸਰਕਾਰ ਵਿੱਚ ਕੈਬਨਿਟ ਮੰਤਰੀ ਬਲਕਾਰ ਸਿੰਘ ਉੱਤੇ ਲੱਗੇ ਇਤਰਾਜ਼ਯੋਗ ਜਿਨਸੀ ਵਿਵਹਾਰ ਦੇ ਇਲਜ਼ਾਮਾਂ ਬਾਰੇ ਚਿੰਤਾ ਜ਼ਾਹਰ ਕੀਤੀ।
ਬਲਕਾਰ ਸਿੰਘ ਜਲੰਧਰ ਜ਼ਿਲ੍ਹੇ ਵਿੱਚ ਪੈਂਦੇ ਕਰਤਾਰਪੁਰ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਹਨ।

ਕਮਿਸ਼ਨ ਨੇ ਇਸ ਮਾਮਲੇ ਵਿੱਚ ਤੁਰੰਤ ਅਤੇ ਨਿਰਪੱਖ ਜਾਂਚ ਲਈ ਕਿਹਾ ਹੈ।
ਦਿੱਲੀ ਤੋਂ ਭਾਜਪਾ ਆਗੂ ਤਜਿੰਦਰਪਾਲ ਸਿੰਘ ਬੱਗਾ ਨੇ ਮਹਿਲਾ ਕਮਿਸ਼ਨ ਨੂੰ ਇਸ ਬਾਰੇ ਲਿਖਤੀ ਸ਼ਿਕਾਇਤ ਕੀਤੀ ਹੈ।ਜਿਸ ਤੋਂ ਬਾਅਦ ਪੰਜਾਬ ਦੇ ਡੀਜੀਪੀ ਨੂੰ ਕਾਰਵਾਈ ਲਈ ਕਿਹਾ ਗਿਆ ਹੈ।
ਮੀਡੀਆ ਵੱਲੋਂ ਬਲਕਾਰ ਸਿੰਘ ਨੂੰ ਇਸ ਬਾਰੇ ਸਵਾਲ ਪੁੱਛੇ ਜਾਣ ਉੱਤੇ ਉਨ੍ਹਾਂ ਨੇ ਇਸ ਬਾਰੇ ਕੋਈ ਵੀ ਜਾਣਕਾਰੀ ਹੋਣ ਤੋਂ ਇਨਕਾਰ ਕਰ ਦਿੱਤਾ।
ਇਹ ਮਾਮਲਾ ਉਸ ਵੇਲੇ ਉੱਠਿਆ ਹੈ, ਜਦੋਂ ਪੰਜਾਬ ਵਿੱਚ 1 ਜੂਨ ਨੂੰ ਲੋਕ ਸਭਾ ਚੋਣਾਂ ਹੋਣ ਜਾ ਰਹੀਆਂ ਹਨ ਅਤੇ ਸਿਆਸੀ ਮਾਹੌਲ ਪੂਰੀ ਤਰ੍ਹਾਂ ਗਰਮ ਹੈ।
ਅਜਿਹੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਵਿਰੋਧੀ ਧਿਰ ਦੇ ਨਿਸ਼ਾਨੇ ਉੱਤੇ ਆ ਗਈ ਹੈ।

ਜਲੰਧਰ ਵਿੱਚ ਚੋਣ ਪ੍ਰਚਾਰ ਦੌਰਾਨ ਬਲਕਾਰ ਸਿੰਘ ਮੀਡੀਆ ਦੇ ਸਵਾਲਾਂ ਤੋਂ ਬਚਦੇ ਨਜ਼ਰ ਆਏ।
ਉਨ੍ਹਾਂ ਨੇ ਮੀਡੀਆ ਨੂੰ ਅੰਗਰੇਜ਼ੀ ਵਿੱਚ ਜਵਾਬ ਦਿੱਤਾ, ‘ਆਈ ਹੈਵ ਨੋ ਕਮੈਂਟਸ ਐਂਡ ਨਾਟ ਇਨ ਮਾਈ ਨੋਟਿਸ’ ਮੇਰੀ ਇਸ ਬਾਰੇ ਕੋਈ ਟਿੱਪਣੀ ਨਹੀਂ ਹੈ ਅਤੇ ਇਹ ਮੇਰੀ ਜਾਣਕਾਰੀ ਵਿੱਚ ਨਹੀਂ ਹੈ।
ਐਕਸ ਅਕਾਊਂਟ ਉੱਤੇ ਕੌਮੀ ਮਹਿਲਾ ਕਮਿਸ਼ਨ ਦੇ ਅਧਿਕਾਰਤ ਅਕਾਊਂਟ ਤੋਂ ਪਈ ਇੱਕ ਪੋਸਟ ਵਿੱਚ ਪੰਜਾਬ ਦੇ ਡਾਇਰੈਕਟਰ ਜਨਰਲ ਆਫ ਪੁਲਿਸ ਨੂੰ ਤਿੰਨ ਦਿਨਾਂ ਵਿੱਚ ਇਸ ਬਾਰੇ ਵਿਸਤਾਰਤ ਰਿਪੋਰਟ ਦਾਇਰ ਕਰਨ ਲਈ ਕਿਹਾ ਗਿਆ ਹੈ।
ਇਸ ਟਵੀਟ ਮੁਤਾਬਕ, “ਕੌਮੀ ਮਹਿਲਾ ਕਮਿਸ਼ਨ ਇੱਕ ਟਵਿੱਟਰ ਪੋਸਟ ਰਾਹੀਂ ਪੰਜਾਬ ਦੇ ਵਿਧਾਇਕ ਬਲਕਾਰ ਸਿੰਘ ਉੱਤੇ ਲੱਗੇ ਇਲਜ਼ਾਮਾਂ ਕਾਰਨ ਚਿੰਤਤ ਹੈ। ਜੇਕਰ ਇਨ੍ਹਾਂ ਇਲਜ਼ਾਮਾਂ ਦੀ ਪੁਸ਼ਟੀ ਹੁੰਦੀ ਹੈ ਤਾਂ ਇਹ ਭਾਰਤੀ ਦੰਡਾਵਲੀ ਦੀ ਧਾਰਾ 354 ਅਤੇ 354ਬੀ ਤਹਿਤ ਕਾਨੂੰਨ ਦੀ ਉਲੰਘਣਾ ਹੋਣਗੇ, ਇਹ ਸਿੱਧੇ ਤੌਰ ’ਤੇ ਇੱਕ ਔਰਤ ਦੇ ਮਾਣ ਦੀ ਹੱਤਕ ਹੈ।”
“ਕਮਿਸ਼ਨ ਦੀ ਚੇਅਰਪਰਸਨ ਅਜਿਹੇ ਵਿਵਹਾਰ ਦੀ ਸਖ਼ਤ ਨਿੰਦਾ ਕਰਦੀ ਹੈ ਅਤੇ ਡੀਜੀਪੀ ਵੱਲੋ ਇਸ ਮਾਮਲੇ ਵਿੱਚ ਫੌਰੀ ਤੌਰ ’ਤੇ ਦਖ਼ਲ ਦੇ ਕੇ ਤੁਰੰਤ ਨਿਰਪੱਖ ਜਾਂਚ ਕਰਵਾਉਣ ਦੀ ਮੰਗ ਕਰਦੀ ਹੈ, ਇਸ ਬਾਰੇ ਇੱਕ ਵਿਸਤਾਰਤ ਰਿਪੋਰਟ ਤਿੰਨ ਦਿਨਾਂ ਵਿੱਚ ਦਾਇਰ ਕੀਤੀ ਜਾਵੇ।”
ਭਾਜਪਾ ਆਗੂ ਤਜਿੰਦਰ ਪਾਲ ਸਿੰਘ ਬੱਗਾ ਨੇ ਵੀ ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਪਾ ਕੇ ਪੰਜਾਬ ਸਰਕਾਰ ਕੋਲੋਂ ਬਲਕਾਰ ਸਿੰਘ ਉੱਤੇ ਤੁਰੰਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਸੰਗਰੂਰ ਤੋਂ ਕਾਂਗਰਸ ਪਾਰਟੀ ਦੀ ਟਿਕਟ ਉੱਤੇ ਚੋਣ ਲੜ ਰਹੇ ਸੁਖਪਾਲ ਖਹਿਰਾ ਨੇ ਵੀ ਆਮ ਆਦਮੀ ਪਾਰਟੀ ਉੱਤੇ ਸਵਾਲ ਚੁੱਕੇ ਹਨ।
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਇਸ ਬਾਰੇ ਬਿਆਨ ਦਿੰਦਿਆਂ ਕਿਹਾ, “ਇਹ ਪੰਜਾਬ ਦਾ ਸੱਭਿਆਚਾਰ ਨਹੀਂ ਹੈ।”
ਉਨ੍ਹਾਂ ਨੇ ਮੀਡੀਆ ਵੱਲੋ ਇਸ ’ਤੇ ਕਾਰਵਾਈ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਕਿਹਾ ਕਿ ‘ਇਨ੍ਹਾਂ ਦਾ ਰੱਬ ਹੀ ਰਾਖਾ ਹੈ।’
ਚਰਨਜੀਤ ਸਿੰਘ ਚੰਨੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਹਨ ਅਤੇ ਮੌਜੂਦਾ ਲੋਕ ਸਭਾ ਚੋਣਾਂ ਦੌਰਾਨ ਜਲੰਧਰ ਤੋਂ ਕਾਂਗਰਸ ਦੇ ਉਮੀਦਵਾਰ ਹਨ।
With Thanks Reference to:https://punjabi.abplive.com/news/punjab/cm-bhagwant-mann-announced-women-will-soon-get-1100-rupees-in-their-accounts-824538 and https://www.bbc.com/punjabi/articles/c3ggm98z11jo#:~:text=%E0%A8%AE%E0%A9%81%E0%A9%B1%E0%A8%96%20%E0%A8%AE%E0%A9%B0%E0%A8%A4%E0%A8%B0%E0%A9%80%20%E0%A8%AD%E0%A8%97%E0%A8%B5%E0%A9%B0%E0%A8%A4%20%E0%A8%AE%E0%A8%BE%E0%A8%A8%20%E0%A8%A8%E0%A9%87%20%E0%A8%85%E0%A9%B1%E0%A8%9C%20%E0%A8%87%E0%A9%B1%E0%A8%95%20%E0%A8%9A%E0%A9%8B%E0%A8%A3,%E0%A8%95%E0%A8%B0%E0%A8%A8%20%E0%A8%A4%E0%A9%8B%E0%A8%82%20%E0%A8%AC%E0%A8%BE%E0%A8%85%E0%A8%A6%20%E0%A8%87%E0%A8%B9%20%E0%A8%B8%E0%A8%95%E0%A9%80%E0%A8%AE%20%E0%A8%B2%E0%A8%97%E0%A8%BE%E0%A8%A4%E0%A8%BE%E0%A8%B0%20%E0%A8%9C%E0%A8%BE%E0%A8%B0%E0%A9%80%20%E0%A8%B0%E0%A8%B9%E0%A9%87%E0%A8%97%E0%A9%80%E0%A5%A4%E2%80%9D