ਫ਼ਰੀਦਕੋਟ ਦੇ ਪਿੰਡ ਬੁੱਟਰ ’ਚ 7 ਧੀਆਂ ਦੀ ਮਾਂ ਦਾ ਕਹੀ ਮਾਰ ਕੇ ਕਤਲ ਕਰਨ ਬਾਅਦ ਪਤੀ ਨੇ ਖ਼ੁਦਕੁਸ਼ੀ ਕੀਤੀ
ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਬੁੱਟਰ ਵਿੱਚ ਅੱਜ ਸਵੇਰੇ ਸੱਤ ਧੀਆਂ ਦੀ ਮਾਂ ਦਾ ਕਹੀ ਮਾਰ ਕੇ ਉਸ ਦੇ ਪਤੀ ਨੇ ਕਥਿਤ ਤੌਰ ’ਤੇ ਕਤਲ ਕਰ ਦਿੱਤਾ। ਮ੍ਰਿਤਕ ਦੀ ਪਛਾਣ ਪਰਮਜੀਤ ਕੌਰ ਵਾਸੀ ਬੁੱਟਰ ਵਜੋਂ ਹੋਈ ਹੈ। ਸਾਦਿਕ ਪੁਲੀਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਪਤੀ ਖ਼ਿਲਾਫ਼ ਕਤਲ ਦਾ ਪਰਚਾ ਦਰਜ ਕਰ ਲਿਆ ਹੈ। ਇਸ ਦੌਰਾਨ ਪਤਨੀ ਦੀ ਕਥਿਤ ਤੌਰ ’ਤੇ ਕਹੀ ਮਾਰ ਕੇ ਹੱਤਿਆ ਕਰਨ ਵਾਲੇ ਬਲਵੰਤ ਸਿੰਘ ਨੇ ਅੱਜ ਬਾਅਦ ਦੁਪਹਿਰ ਕਰੀਬ 2:30 ਵਜੇ ਬੁੱਟਰ ਵਿਖੇ ਨਹਿਰ ਕੋਲ ਸਫੈਦੇ ਨਾਲ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ ਹੈ ।
With Thanks Reference to: https://www.punjabitribuneonline.com/news/malwa/husband-commits-suicide-after-murdering-mother-of-7-daughters-in-buttar-village-of-faridkot-172920