ਪੰਜਾਬ ‘ਚ ਦਿੱਤੀ ਜਾ ਰਹੀ ਦੇਸ਼ ‘ਚੋਂ ਸਭ ਤੋਂ ਵੱਧ ਐੱਮਐੱਸਪੀ- ਲਾਲ ਚੰਦ ਕਟਾਰੂਚੱਕ
ਪੰਜਾਬ ਦੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਪੰਜਾਬ ਦੀ ਮੌਜੂਦਾ ਸਰਕਾਰ ਨੇ ਕਿਸਾਨਾਂ ਦੇ ਹਿੱਤਾਂ ਦਾ ਖਾਸ ਖਿਆਲ ਰੱਖਿਆ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਬੀਤੇ 19 ਮਹੀਨਿਆਂ ਵਿੱਚ ਦੋ ਵਾਰ ਗੰਨੇ ਦੀ ਐੱਮਐੱਸਪੀ ਵਧਾਈ ਹੈ।ਪੰਜਾਬ ਸਰਕਾਰ ਨੇ ਬਿਨਾ ਕਿਸੇ ਦੇ ਕਹੇ ਗੰਨੇ ਦੀ ਕੀਮਤ ਵਿੱਚ ਪਹਿਲਾਂ 20 ਰੁਪਏ ਅਤੇ ਹੁਣ 11 ਰੁਪਏ ਵਾਧਾ ਕੀਤਾ ਹੈ। ਇਸ ਵੇਲੇ ਪੰਜਾਬ ਦੇਸ਼ ਵਿੱਚੋਂ ਸਭ ਤੋਂ ਜ਼ਿਆਦਾ ਗੰਨੇ ਦੀ ਐੱਮਐੱਸਪੀ ਦੇ ਰਿਹਾ ਹੈ।ਇਸ ਤੋਂ ਇਲਾਵਾ ਪੰਜਾਬ ਦੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਗੁਲਾਬੀ ਸੁੰਡੀ ਨਾਲ ਨਰਮੇ ਦੀ ਫਸਲ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਵੀ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕਿਸਾਨਾਂ ਨੂੰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਦੇ ਹਿੱਤਾਂ ਦਾ ਪੂਰਾ ਖਿਆਲ ਰੱਖ ਰਹੀ ਹੈ।
Agenda Punjab Live- ਸਜ ਗਿਆ ਏਜੰਡਾ ਪੰਜਾਬ ਦਾ ਮੈਗਾ ਮੰਚ। ਲੋਕ ਮੁੱਦਿਆਂ ਤੇ ਸਿੱਧੇ ਸਵਾਲ… ਪੰਜਾਬ ਦੇ ਵਿਕਾਸ ਦੇ ਰੋਡਮੈਪ ਤੇ ਹੋਵੇਗੀ ਚਰਚਾ। NEWS18 ਪੰਜਾਬ ਦਾ MEGA SHOW AGENDA PUNJAB ਤੇ ਮਾਨ ਸਰਕਾਰ ਦੇ ਮੰਤਰੀ। NEWS18 ਦੇ ਸਵਾਲ…ਮੰਤਰੀਆਂ ਦੇ ਜਵਾਬ।
ਪੰਜਾਬ ਦੇ ਕੈਬਨਿਟ ਮੰਤਰੀ ਲਾਲਚੰਦ ਕਟਾਰੂਚੱਕ ਨੇ ਕਿਹਾ ਕਿ ਪੰਜਾਬ ਦੀ ਮੌਜੂਦਾ ਸਰਕਾਰ ਨੇ ਕਿਸਾਨਾਂ ਦੇ ਹਿੱਤਾਂ ਦਾ ਖਾਸ ਖਿਆਲ ਰੱਖਿਆ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਬੀਤੇ 19 ਮਹੀਨਿਆਂ ਵਿੱਚ ਦੋ ਵਾਰ ਗੰਨੇ ਦੀ ਐੱਮਐੱਸਪੀ ਵਧਾਈ ਹੈ।ਪੰਜਾਬ ਸਰਕਾਰ ਨੇ ਬਿਨਾ ਕਿਸੇ ਦੇ ਕਹੇ ਗੰਨੇ ਦੀ ਕੀਮਤ ਵਿੱਚ ਪਹਿਲਾਂ 20 ਰੁਪਏ ਅਤੇ ਹੁਣ 11 ਰੁਪਏ ਵਾਧਾ ਕੀਤਾ ਹੈ। ਇਸ ਵੇਲੇ ਪੰਜਾਬ ਦੇਸ਼ ਵਿੱਚੋਂ ਸਭ ਤੋਂ ਜ਼ਿਆਦਾ ਗੰਨੇ ਦੀ ਐੱਮਐੱਸਪੀ ਦੇ ਰਿਹਾ ਹੈ।ਇਸ ਤੋਂ ਇਲਾਵਾ ਪੰਜਾਬ ਦੇ ਕੈਬਨਿਟ ਮੰਤਰੀ ਲਾਲਚੰਦ ਕਟਾਰੂਚੱਕ ਨੇ ਕਿਹਾ ਕਿ ਗੁਲਾਬੀ ਸੁੰਡੀ ਨਾਲ ਨਰਮੇ ਦੀ ਫਸਲ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਵੀ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕਿਸਾਨਾਂ ਨੂੰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਦੇ ਹਿੱਤਾਂ ਦਾ ਪੂਰਾ ਖਿਆਲ ਰੱਖ ਰਹੀ ਹੈ।
ਪੰਜਾਬ ਵਿੱਚ ਲੱਗਣ ਵਾਲੇ ਵੱਖ-ਵੱਖ ਧਰਨਿਆਂ ਬਾਰੇ ਬੋਲਦਿਆਂ ਪੰਜਾਬ ਦੇ ਕੈਬਨਿਟ ਮੰਤਰੀ ਲਾਲਚੰਦ ਕਟਾਰੂਚੱਕ ਨੇ ਕਿਹਾ ਕਿ ਇਹ ਲੋਕਾਂ ਦਾ ਅਧਿਕਾਰ ਹੈ ਕਿ ਉਹ ਧਰਨੇ ਲਗਾ ਸਕਦੇ ਹਨ। ਪਰ ਜੇ ਸੂਬਾ ਸਰਕਾਰ ਉਨ੍ਹਾਂ ਦੀ ਗੱਲ ਸੁਣਨ ਨੂੰ ਤਿਆਰ ਹੈ ਤਾਂ ਸਾਨੂੰ ਸਾਰੇ ਮਸਲੇ ਬੈਠ ਕੇ ਸੁਲਝਾਉਣੇ ਚਾਹੀਦੇ ਹਨ ।
ਪੰਜਾਬ ਦੇ ਘਟ ਰਹੇ ਜੰਗਲਾਤ ਦੇ ਰਕਬੇ ਨੂੰ ਲੈ ਕੇ ਪੰਜਾਬ ਦੇ ਕੈਬਨਿਟ ਮੰਤਰੀ ਲਾਲਚੰਦ ਕਟਾਰੂਚੱਕ ਨੇ ਗਹਿਰੀ ਚਿੰਤਾ ਜਤਾਉਂਦਿਆਂ ਕਿਹਾ ਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਅਤੇ ਇੱਥੇ ਜੰਗਲ ਪਹਿਲਾਂ ਹੀ ਕਾਫੀ ਘੱਟ ਹਨ।ਪੰਜਾਬ ਵਿੱਚ ਸਿਰਫ ਸਾਢੇ ਤਿੰਨ ਫੀਸਦ ਜੰਗਲ ਹਨ ਅਤੇ ਪੰਜਾਬ ਸਰਕਾਰ ਨੇ ਇਸ ਨੂੰ ਹੁਣ ਵਧਾ ਕੇ ਸਾਲ 2030 ਤੱਕ 7 ਫੀਸਦ ਕਰਨ ਦਾ ਟੀਚਾ ਰੱਖਿਆ ਹੈ।ਇਸ ਨੂੰ ਲੈ ਕੇ ਵੱਖ-ਵੱਖ ਯੋਜਨਾਵਾਂ ਜਿਨ੍ਹਾਂ ਵਿੱਚ ਕੈਂਪਾ ਦੀ ਯੋਜਨਾ, ਗ੍ਰੀਨ ਪੰਜਾਬ ਯੋਜਨਾ, ਗ੍ਰੀਨ ਮਿਸ਼ਨ ਯੋਜਨਾ ਅਤੇ ਹੋਰ ਯੋਜਨਾਵਾਂ ਤਹਿਤ ਅਸੀਂ ਪਜਾਬ ਵਿੱਚ ਹਰ ਸਾਲ ਲੱਖਾਂ ਕਰੋੜਾਂ ਰੁੱਖ ਲਗਾ ਰਹੇ ਹਾਂ।
ਇਸ ਦੇ ਨਾਲ ਹੀ ਉਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਸੂਬਾ ਸਰਕਾਰ ਪੰਜਾਬ ਵਿੱਚ 2 ਯੋਜਨਾਵਾਂ ਸ਼ੁਰੂ ਕਰ ਜਾ ਰਿਹਾ ਹੈ ਜਿਸ ਵਿੱਚ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ ਜਿਥੇ ਮੌਜੂਦਾ ਨਰਸਰੀਆਂ ਵਿੱਚ ਪਖਾਨਿਆਂ ਦੀ ਸੁਵਿਧਾ ਮੁਹੱਈਆ ਕਰਵਾਈ ਗਈ ਹੈ। ਜਿਸ ਦੇ ਨਾਲ ਨਰਸਰੀਆਂ ਵਿੱਚ ਕੰਮ ਕਰਨ ਵਾਲੀਆਂ ਮਹਿਲਾਵਾਂ ਨੂੰ ਕੋਈ ਮੁਸ਼ਕਲ ਨਾ ਆਵੇ। ਇਸ ਤੋਂ ਇਲਾਵਾ ਬਠਿੰਡਾ ਵਿਖੇ ਕਰੇਟ ਦਾ ਪ੍ਰਾਜੈਕਟ ਸ਼ੁਰੂ ਕੀਤਾ ਹੈ। ਇਸ ਤੋਂ ਇਲਾਵਾ ਫੈਂਸਿੰਗ ਪੋਲ ਬਾਹਰੋਂ ਖਰੀਦਣ ਦੀ ਥਾਂ ਹੁਣ ਆਪ ਬਣਾਏ ਜਾ ਰਹੇ ਹਨ । ਬਰਮੀਂ ਕੰਬੋਜ ਖੁਦ ਬਣਾਏ ਜਾ ਰਹੇ ਹਨ ।
With Thanks Reference to: https://punjab.news18.com/news/punjab/the-most-msp-in-the-country-being-given-in-punjab-lal-chand-kataruchak-skm-501934.html