ਖਨੌਰੀ ਬਾਰਡਰ ‘ਤੇ ਕਿਸਾਨ ਦੀ ਮੌਤ ਲਈ ਜ਼ਿੰਮੇਵਾਰ ਲੋਕਾਂ ਖਿਲਾਫ਼ ਕੇਸ ਦਰਜ ਕਰਾਂਗੇ: ਮਾਨ

ਉਨ੍ਹਾਂ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੇ ਪਰਿਵਾਰ ਨਾਲ ਹਮਦਰਦੀ ਜ਼ਾਹਿਰ ਕਰਦੇ ਹੋਏ ਕਿਹਾ ਕਿ ਸਰਕਾਰ ਪਰਿਵਾਰ ਦੀ ਆਰਥਿਕ ਅਤੇ ਸਮਾਜਿਕ ਮਦਦ ਕਰੇਗੀ।

ਉਨ੍ਹਾਂ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੇ ਪਰਿਵਾਰ ਨਾਲ ਹਮਦਰਦੀ ਜ਼ਾਹਿਰ ਕਰਦੇ ਹੋਏ ਕਿਹਾ ਕਿ ਸਰਕਾਰ ਪਰਿਵਾਰ ਦੀ ਆਰਥਿਕ ਅਤੇ ਸਮਾਜਿਕ ਮਦਦ ਕਰੇਗੀ। ਮੁੱਖ ਮੰਤਰੀ ਨੇ ਕਿਹਾ ਕਿ ਜ਼ਖ਼ਮੀਆਂ ਦੀ ਮਦਦ ਲਈ ਪੰਜਾਬ ਸਰਕਾਰ ਤਰਫੋਂ ਕੈਬਨਿਟ ਵਜ਼ੀਰ ਡਾ. ਬਲਵੀਰ ਸਿੰਘ ਨੂੰ ਪਟਿਆਲਾ, ਡਾ.ਬਲਜੀਤ ਕੌਰ ਨੂੰ ਪਾਤੜਾਂ/ਖਨੌਰੀ ਅਤੇ ਵਿਧਾਇਕ ਡਾ.ਚਰਨਜੀਤ ਸਿੰਘ ਨੂੰ ਰਾਜਪੁਰਾ ਹਸਪਤਾਲ ਵਿਚ ਤਾਇਨਾਤ ਕੀਤਾ ਗਿਆ ਹੈ।

ਮੁੱਖ ਮੰਤਰੀ ਭਗਵੰਤ ਮਾਨ ਨੇ ਖਨੌਰੀ ਬਾਰਡਰ ’ਤੇ ਹਰਿਆਣਾ ਪੁਲਿਸ ਨਾਲ ਟਕਰਾਅ ਦੌਰਾਨ ਨੌਜਵਾਨ ਕਿਸਾਨ ਦੀ ਮੌਤ ਉਤੇ ਡੂੰਘਾ ਅਫਸੋਸ ਜ਼ਾਹਿਰ ਕਰਦਿਆਂ ਕਿਹਾ ਕਿ ਪੋਸਟ ਮਾਰਟਮ ਉਪਰੰਤ ਨੌਜਵਾਨ ਸ਼ੁਭਕਰਨ ਸਿੰਘ ਦੀ ਮੌਤ ਲਈ ਜ਼ਿੰਮੇਵਾਰ ਲੋਕਾਂ ਖਿਲਾਫ ਪੁਲਿਸ ਕੇਸ ਦਰਜ ਕਰਾਂਗੇ।

ਉਨ੍ਹਾਂ ਨੌਜਵਾਨ ਕਿਸਾਨ ਦੇ ਪਰਿਵਾਰ ਨਾਲ ਹਮਦਰਦੀ ਜ਼ਾਹਿਰ ਕਰਦੇ ਹੋਏ ਕਿਹਾ ਕਿ ਸਰਕਾਰ ਪਰਿਵਾਰ ਦੀ ਆਰਥਿਕ ਅਤੇ ਸਮਾਜਿਕ ਮਦਦ ਕਰੇਗੀ। ਮੁੱਖ ਮੰਤਰੀ ਨੇ ਕਿਹਾ ਕਿ ਜ਼ਖ਼ਮੀਆਂ ਦੀ ਮਦਦ ਲਈ ਪੰਜਾਬ ਸਰਕਾਰ ਤਰਫੋਂ ਕੈਬਨਿਟ ਵਜ਼ੀਰ ਡਾ. ਬਲਵੀਰ ਸਿੰਘ ਨੂੰ ਪਟਿਆਲਾ, ਡਾ.ਬਲਜੀਤ ਕੌਰ ਨੂੰ ਪਾਤੜਾਂ/ਖਨੌਰੀ ਅਤੇ ਵਿਧਾਇਕ ਡਾ.ਚਰਨਜੀਤ ਸਿੰਘ ਨੂੰ ਰਾਜਪੁਰਾ ਹਸਪਤਾਲ ਵਿਚ ਤਾਇਨਾਤ ਕੀਤਾ ਗਿਆ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਅੜੀ ਛੱਡ ਕੇ ਕਿਸਾਨਾਂ ਦੀਆਂ ਮੰਗਾਂ ਦਾ ਹੱਲ ਕਰੇ। ਉਨ੍ਹਾਂ ਪੰਜਾਬੀਆਂ ਨੂੰ ਸ਼ਾਂਤੀ ਬਣਾ ਕੇ ਰੱਖਣ ਦੀ ਅਪੀਲ ਕਰਦਿਆਂ ਕਿਹਾ ਕਿ ਜਬਰ ਦਾ ਮੁਕਾਬਲਾ ਸਬਰ ਨਾਲ ਕੀਤਾ ਜਾਵੇ।

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਮੰਤਰੀਆਂ ਅਤੇ ਕਿਸਾਨਾਂ ਵਿਚਾਲੇ ਹੁਣ ਤੱਕ 4 ਮੀਟਿੰਗਾਂ ਹੋ ਚੁੱਕੀਆਂ ਹਨ, ਜਿਨ੍ਹਾਂ ‘ਚੋਂ 3 ਵਾਰ ਉਹ ਖ਼ੁਦ ਮੀਟਿੰਗਾਂ ‘ਚ ਸ਼ਾਮਲ ਹੋਏ ਸਨ। ਉਨ੍ਹਾਂ ਕਿਹਾ ਕਿ ਕਿਸਾਨ ਕੇਂਦਰ ਸਰਕਾਰ ਤੋਂ ਮੰਗਾਂ ਮਨਵਾਉਣ ਲਈ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰਨ ਲਈ ਦਿੱਲੀ ਵੱਲ ਜਾ ਰਹੇ ਹਨ, ਜਿਨ੍ਹਾਂ ਨੂੰ ਹਰਿਆਣਾ ਸਰਕਾਰ ਵੱਲੋਂ ਸ਼ੰਭੂ ਬਾਰਡਰ ‘ਤੇ ਹੀ ਰੋਕਿਆ ਗਿਆ ਹੈ। ਉਨ੍ਹਾਂ ਕਿਹਾ ਕਿ ਕਿਸਾਨ ਸਿਰਫ਼ ਦਿੱਲੀ ਜਾਣ ਲਈ ਹਰਿਆਣਾ ਵਿਚੋਂ ਗੁਜ਼ਰ ਰਹੇ ਹਨ, ਪਰ ਪਤਾ ਨਹੀਂ ਉਹ ਕਿਉਂ ਹਰਿਆਣਾ ਸਰਕਾਰ ਕਿਸਾਨਾਂ ਨੂੰ ਰੋਕ ਰਹੀ ਹੈ।

ਖਨੌਰੀ ਬਾਰਡਰ ‘ਤੇ ਕਿਸਾਨ ਸ਼ੁਭਕਰਨ ਸਿੰਘ ਦੀ ਕਥਿਤ ਮੌਤ ਬਾਰੇ ਡੱਲੇਵਾਲ ਨੇ ਕੀ ਕਿਹਾ

ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਤਸਦੀਕ ਕੀਤੀ ਹੈ ਕਿ ਪੰਜਾਬ-ਹਰਿਆਣਾ ਖਨੋਰੀ ਸਰਹੱਦ ‘ਤੇ ਇੱਕ ਕਿਸਾਨ ਦੀ ਮੌਤ ਹੋ ਗਈ ਹੈ।

ਖ਼ਬਰ ਏਜੰਸੀ ਏਐੱਨਆਈ ਦੀ ਰਿਪੋਰਟ ਮੁਤਾਬਕ, ਉਨ੍ਹਾਂ ਨੇ ਕਿਹਾ, “ਸਾਡਾ ਇੱਕ ਕਿਸਾਨ, ਨੌਜਵਾਨ ਸ਼ਹੀਦ ਹੋ ਗਿਆ ਅਜਿਹੇ ਹਾਲਾਤ ਵਿੱਚ ਸਰਕਾਰ ਨਾਲ ਬੈਠਕ ਕਰਨਾ ਉਚਿਤ ਨਹੀਂ ਲੱਗਦਾ। ਦਿੱਲੀ ਜਾਣ ਬਾਰੇ ਅਸੀਂ ਬਾਅਦ ਵਿੱਚ ਫ਼ੈਸਲਾ ਲਵਾਂਗੇ, ਫਿਲਹਾਲ ਅਸੀਂ ਉਸ ਬੱਚੇ ਵੱਲ ਦੇਖਣਾ ਹੈ।”

ਇਸ ਤੋਂ ਪਹਿਲਾਂ ਡੱਲੇਵਾਲ ਨੇ ਕਿਹਾ ਸੀ, “ਅਸੀਂ ਫ਼ੈਸਲਾ ਲਿਆ ਸੀ ਕਿ ਅਸੀਂ ਆਪਣੇ ਲੋਕਾਂ ਨੂੰ ਨਹੀਂ ਮਰਵਾਂਵਾਗੇ ਅਤੇ ਹੁਣ ਅਸੀਂ ਅੱਗੇ ਲੱਗਾਂਗੇ। ਇਸ ਵਿਚਾਲੇ ਸਰਕਾਰ ਨੇ ਗੱਲਬਾਤ ਦਾ ਸੱਦਾ ਵੀ ਦਿੱਤਾ ਹੈ। ਅਸੀਂ ਕਿਹਾ ਗੱਲਬਾਤ ਤਾਂ ਸੰਭਵ ਹੈ ਜੇ ਉਹ ਐੱਮਐੱਸਪੀ ਦੀ ਗਰੰਟੀ ਦੇ ਕਾਨੂੰਨ ਦੇ ਹਿਸਾਬ ਨਾਲ ਹੋਵੇ।”

“ਅਸੀਂ ਸਰਕਾਰ ਨਾਲ ਗੱਲਬਾਤ ਲਈ ਤਿਆਰ ਹਾਂ। ਅਸੀਂ ਅਜਿਹੀ ਕੋਈ ਵੀ ਗੁੰਜਾਇਸ਼ ਨਹੀਂ ਛੱਡਣਾ ਚਾਹੁੰਦੇ ਕਿ ਸਰਕਾਰ ਅੰਦੋਲਕਾਰੀਆਂ ਨੂੰ ਬਦਨਾਮ ਕਰੇ ਕਿ ਅਸੀਂ ਤਾਂ ਗੱਲਬਾਤ ਲਈ ਬੁਲਾ ਰਹੇ ਪਰ ਕਿਸਾਨ ਨਹੀਂ ਆ ਰਹੇ।”

ਪੰਧੇਰ ਨੇ ਆਪਣੀ ਅਗਲੀ ਰਣਨੀਤੀ ਬਾਰੇ ਕੀ ਕਿਹਾ

ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ਅਜਿਹੇ ਮਾਹੌਲ ਸਰਕਾਰ ਨਾਲ ਸੁਖਾਲੀ ਗੱਲਬਾਤ ਸੰਭਵ ਨਹੀਂ ਹੈ।

ਉਨ੍ਹਾਂ ਨੇ ਕਿਹਾ, “ਅਸੀਂ ਕੇਂਦਰ ਸਰਕਾਰ ਨੂੰ ਐੱਮਐੱਸਪੀ ਗਾਰੰਟੀ ਕਾਨੂੰਨ ‘ਤੇ ਟਵੀਟ ਕਰਨ ਲਈ ਕਿਹਾ ਸੀ ਪਰ ਉਨ੍ਹਾਂ ਨੇ ਨਹੀਂ ਕੀਤਾ। ਟਵੀਟ ਵਿੱਚ ਕਿਹਾ ਗਿਆ ਸੀ ਕਿ ਐੱਮਐੱਸਪੀ ਗਰੰਟੀ ਦੇ ਕਾਨੂੰਨ ਦੇ ਹੱਲ ਵਾਸਤੇ ਗੱਲ ਹੋਵੇਗੀ ਪਰ ਸਰਕਾਰ ਇਸ ਤੋਂ ਭੱਜਦੀ ਨਜ਼ਰ ਆਈ ਹੈ।”

ਸਵਰਣ ਸਿੰਘ ਪੰਧੇਰ ਨੇ ਦੱਸਿਆ ਕਿ 3 ਗੰਭੀਰ ਤੌਰ ‘ਤੇ ਜਖ਼ਮੀ ਹਨ।

ਉਹ ਕਹਿੰਦੇ ਹਨ, “ਸਰਕਾਰ ਦੀ ਬਦਨੀਤੀ ਹੈ, ਸਰਕਾਰ ਸਿੱਧੀ ਗੋਲੀ ਚਲਾ ਰਹੀ ਹੈ। ਇੱਕ ਨੌਜਵਾਨ ਦੀ ਗੋਲੀ ਲੱਗਣ ਨਾਲ ਮੌਤ ਹੋਈ ਹੈ। ਅਰਧ ਸੈਨਿਕ ਬਲ ਕਿਸਾਨਾਂ ਨਾਲ ਦੁਸ਼ਮਣਾਂ ਵਾਲਾ ਵਿਹਾਰ ਕਰ ਰਹੇ ਹਨ।”

ਪੰਧੇਰ ਨੇ ਅੱਗੇ ਕਿਹਾ, “ਅਸੀਂ ਹਾਈਵੇਅ ਨਹੀਂ ਰੋਕਿਆ, ਉਹ ਸਰਕਾਰ ਨੇ ਰੋਕਿਆ ਹੈ। ਸਾਨੂੰ ਅੱਗੇ ਵੀ ਨਹੀਂ ਜਾਣ ਦਿੰਦੇ। ਅਸੀਂ ਆਰਜ਼ੀ ਤੌਰ ‘ਤੇ ਫ਼ੈਸਲਾ ਲਿਆ ਹੈ ਕਿ ਅਗਲੇ ਦੋ ਦਿਨ ਸ਼ਾਂਤੀ ਰਹੇਗੀ। ਉਸ ਤੋਂ ਬਾਅਦ ਅਸੀੰ ਵਿਚਾਰ-ਚਰਚਾ ਕਰ ਕੇ 24 ਫਰਵਰੀ ਨੂੰ ਅਗਲੀ ਰਣੀਤੀ ਦੱਸੀ ਜਾਵੇਗਾ।”

With Thanks Reference to: https://punjab.news18.com/news/punjab/khanuri-farmer-death-we-will-file-a-case-against-those-responsible-for-the-death-bhagwant-mann-gw-536672.html and https://www.bbc.com/punjabi/live/india-68356009

Spread the love