ਕੋਟਕਪੂਰਾ ਗੋਲੀ ਕਾਂਡ: ਜਾਂਚ ਟੀਮ ਵੱਲੋਂ 30 ਨੂੰ ਸੁਖਬੀਰ ਬਾਦਲ ਤਲਬ

2022_8$largeimg_901369710

ਕੋਟਕਪੂਰਾ ਗੋਲੀ ਕਾਂਡ ਦੀ ਪੜਤਾਲ ਕਰ ਰਹੀ ਵਿਸ਼ੇਸ਼ ਜਾਂਚ ਟੀਮ ਨੇ ਪੰਜਾਬ ਦੇ ਸਾਬਕਾ ਉੱਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਪੁੱਛ ਪੜਤਾਲ ਲਈ ਪੁਲੀਸ ਹੈੱਡਕੁਆਰਟਰ ’ਤੇ 30 ਅਗਸਤ ਨੂੰ ਹਾਜ਼ਰ ਹੋਣ ਦੇ ਆਦੇਸ਼ ਦਿੱਤੇ ਹਨ। ਹਾਲੇ ਤੱਕ ਇਹ ਸਪੱਸ਼ਟ ਨਹੀਂ ਹੋਇਆ ਕਿ ਸੁਖਬੀਰ ਸਿੰਘ ਬਾਦਲ 30 ਅਗਸਤ ਨੂੰ ਜਾਂਚ ਟੀਮ ਸਾਹਮਣੇ ਪੇਸ਼ ਹੋਣਗੇ ਜਾਂ ਨਹੀਂ। ਇਸੇ ਦੌਰਾਨ ਪਤਾ ਲੱਗਾ ਹੈ ਕਿ ਸੁਖਬੀਰ ਸਿੰਘ ਬਾਦਲ ਦੁਬਈ ਤੋਂ ਵਾਪਸ ਆ ਗਏ ਹਨ ਅਤੇ ਜਾਂਚ ਟੀਮ ਨੇ ਉਨ੍ਹਾਂ ਨੂੰ ਤਲਬ ਹੋਣ ਬਾਰੇ ਪੱਤਰ ਸੌਂਪ ਦਿੱਤਾ ਹੈ।

With Thanks Refrence to: https://www.punjabitribuneonline.com/news/punjab/kotakpura-shooting-incident-sukhbir-badal-was-summoned-by-the-investigation-team-on-30-174328

Spread the love