ਕਰੋਨਾ ਕਾਰਨ ਪੰਜਾਬ ’ਚ 4 ਮੌਤਾਂ, ਦੇਸ਼ ’ਚ 20557 ਨਵੇਂ ਮਾਮਲੇ
ਨਵੀਂ ਦਿੱਲੀ, 20 ਜੁਲਾਈ
ਭਾਰਤ ਵਿੱਚ ਇੱਕ ਦਿਨ ਵਿੱਚ ਕਰੋਨਾ ਦੇ 20,557 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਦੇਸ਼ ਵਿੱਚ ਕਰੋਨਾ ਮਰੀਜ਼ਾਂ ਦੀ ਗਿਣਤੀ ਵੱਧ ਕੇ 4,38,03,619 ਹੋ ਗਈ ਹੈ। ਅੱਜ ਸਵੇਰੇ 8 ਵਜੇ ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਵਾਇਰਸ ਕਾਰਨ 40 ਹੋਰ ਲੋਕਾਂ ਦੀ ਮੌਤ ਤੋਂ ਬਾਅਦ ਭਾਰਤ ਵਿੱਚ ਮਰਨ ਵਾਲਿਆਂ ਦੀ ਗਿਣਤੀ 5,25,825 ਹੋ ਗਈ ਹੈ। ਦੇਸ਼ ‘ਚ ਪਿਛਲੇ 24 ਘੰਟਿਆਂ ‘ਚ ਵਾਇਰਸ ਕਰਨ ਕੇਰਲ ਵਿੱਚ 11, ਮਹਾਰਾਸ਼ਟਰ ਅਤੇ ਪੱਛਮੀ ਬੰਗਾਲ ਵਿੱਚ ਛੇ-ਛੇ, ਪੰਜਾਬ ਵਿੱਚ ਚਾਰ, ਸਿੱਕਮ ਵਿੱਚ ਤਿੰਨ, ਦਿੱਲੀ ਵਿੱਚ ਦੋ ਅਤੇ ਹਰਿਆਣਾ, ਜੰਮੂ-ਕਸ਼ਮੀਰ, ਮਨੀਪੁਰ, ਉੜੀਸਾ ਅਤੇ ਰਾਜਸਥਾਨ ਵਿੱਚ ਇੱਕ-ਇੱਕ ਮੌਤ ਹੋਈ।
ਮਹਾਰਾਸ਼ਟਰ ਦੇਸ਼ ਵਿੱਚ ਕੋਰੋਨਾ ਮਾਮਲਿਆਂ ਦੀ ਸੂਚੀ ਵਿੱਚ ਸਭ ਤੋਂ ਉੱਪਰ ਹੈ। ਮੰਗਲਵਾਰ ਨੂੰ ਇੱਥੇ 2,279 ਕੋਰੋਨਾ (corona) ਸੰਕਰਮਿਤ ਪਾਏ ਗਏ ਹਨ। ਇਸ ਤੋਂ ਬਾਅਦ ਪੱਛਮੀ ਬੰਗਾਲ ਵਿੱਚ 2,243, ਤਾਮਿਲਨਾਡੂ ਵਿੱਚ 2,142, ਪੰਜਾਬ ਵਿੱਚ 1,941 ਅਤੇ ਕੇਰਲ ਵਿੱਚ 1,857 ਮਾਮਲੇ ਸਾਹਮਣੇ ਆਏ ਹਨ। ਦੇਸ਼ ਦੇ ਸਿਰਫ਼ ਪੰਜ ਸੂਬਿਆਂ ਵਿੱਚ ਹੀ ਕੋਰੋਨਾ ਦੇ 50.89 ਫ਼ੀਸਦੀ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚੋਂ ਸਿਰਫ਼ ਮਹਾਰਾਸ਼ਟਰ ਵਿੱਚ ਹੀ 11.09 ਫ਼ੀਸਦੀ ਮਾਮਲੇ ਹਨ। ਦੇਸ਼ ‘ਚ ਕੋਰੋਨਾ ਤੋਂ ਰਿਕਵਰੀ 98.47 ਫੀਸਦੀ ‘ਤੇ ਬਰਕਰਾਰ ਹੈ।
ਕੋਵਿਡ ਟੀਕਾਕਰਨ ਦੀ ਗੱਲ ਕਰੀਏ ਤਾਂ ਪਿਛਲੇ 24 ਘੰਟਿਆਂ ਵਿੱਚ ਦੇਸ਼ ਭਰ ਵਿੱਚੋਂ 18,517 ਕੋਰੋਨਾ ਸੰਕਰਮਿਤ ਮਰੀਜ਼ ਠੀਕ ਹੋ ਚੁੱਕੇ ਹਨ, ਜਿਸ ਦੇ ਨਾਲ ਹੁਣ ਕੁੱਲ 4,31,32,140 ਮਰੀਜ਼ ਕੋਰੋਨਾ ਤੋਂ ਠੀਕ ਹੋ ਚੁੱਕੇ ਹਨ। ਇਸ ਸਮੇਂ ਭਾਰਤ ਵਿੱਚ ਇੱਕ ਲੱਖ 43 ਹਜ਼ਾਰ 91 ਐਕਟਿਵ ਕੇਸ ਹਨ।
With Thanks Refrence to:(punjabitribune)( https://www.punjabitribuneonline.com/news/nation/4-deaths-in-punjab-due-to-corona-20557-new-cases-in-the-country-166596), theunmute(https://theunmute.com/corona-outbreak-is-continuously-increasing-in-the-country-20557-new-cases-have-been-reported-in-24-hours/)