ਦਲੇਰ ਮਹਿੰਦੀ ਦੀ ਸਜ਼ਾ ਬਰਕਰਾਰ; ਜੇਲ੍ਹ ਭੇਜਿਆ
For Main Tribune/PT/DT (Story sent by Aman Sood) Punjabi pop singer Daler Mehndi taken to jail by police in connection with an illegal Immigration case, arr district court complex in Patiala on Thursday. Tribune photo: Rajesh Sachar
ਪਟਿਆਲਾ ਦੀ ਅਦਾਲਤ ਨੇ ਵੀਰਵਾਰ ਨੂੰ ਪੰਜਾਬੀ ਗਾਇਕ ਦਲੇਰ ਮਹਿੰਦੀ ਦੀ ਜੇਲ੍ਹ ਦੀ ਸਜ਼ਾ ਵਿਰੁੱਧ ਦਾਇਰ ਕੀਤੀ ਅਪੀਲ ਨੂੰ ਖਾਰਜ ਕਰ ਦਿੱਤਾ। ਦੱਸ ਦੇਈਏ ਕਿ 2003 ਵਿੱਚ ਦਲੇਰ ਮਹਿੰਦੀ ਨੂੰ ਮਨੁੱਖੀ ਤਸਕਰੀ ਮਾਮਲੇ ਵਿੱਚ ਦੋ ਸਾਲ ਦੀ ਸਜ਼ਾ ਸੁਣਾਈ ਗਈ ਸੀ।
ਪਟਿਆਲਾ ਦੀ ਅਦਾਲਤ ਵੱਲੋਂ ਉਨ੍ਹਾਂ ਨੂੰ ਦੋ ਸਾਲ ਕੈਦ ਦੀ ਸਜ਼ਾ ਅਤੇ ਦੋ ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਸੀ।
ਉਸ ਵੇਲੇ ਅਦਾਲਤ ਵੱਲੋਂ ਸਜ਼ਾ ਸੁਣਾਏ ਜਾਣ ਤੋਂ ਬਾਅਦ ਦਲੇਰ ਮਹਿੰਦੀ ਨੂੰ ਤੁਰੰਤ ਹਿਰਾਸਤ ਵਿੱਚ ਲੈ ਲਿਆ ਗਿਆ ਸੀ ਪਰ ਸਜ਼ਾ ਤਿੰਨ ਸਾਲ ਤੋਂ ਘੱਟ ਹੋਣ ਕਾਰਨ ਉਨ੍ਹਾਂ ਨੂੰ ਅਦਾਲਤ ਨੇ ਜ਼ਮਾਨਤ ਦੇ ਦਿੱਤੀ।
ਇਸ ਤੋਂ ਬਾਅਦ ਦਲੇਰ ਮਹਿੰਦੀ ਨੇ ਸੈਸ਼ਨ ਕੋਰਟ ਵਿੱਚ ਫ਼ੈਸਲੇ ਖ਼ਿਲਾਫ਼ ਪਟੀਸ਼ਨ ਪਾਈ ਸੀ। ਜਿਸ ਉੱਤੇ ਸੁਣਵਾਈ ਤੋਂ ਬਾਅਦ ਫ਼ੈਸਲਾ ਆਇਆ ਹੈ।
ਕੀ ਹੈ ਪੂਰਾ ਮਾਮਲਾ?
ਸਾਲ 2003 ਵਿੱਚ ਬਖਸ਼ੀਸ਼ ਸਿੰਘ ਨਾਮ ਦੇ ਸ਼ਖ਼ਸ ਨੇ ਪਟਿਆਲਾ ਵਿੱਚ ਮਾਮਲਾ ਦਰਜ ਕਰਵਾਇਆ ਸੀ।
ਪਟਿਆਲਾ ਦੇ ਸਦਰ ਥਾਣੇ ਵਿੱਚ ਉਨ੍ਹਾਂ ਖ਼ਿਲਾਫ਼ ਧਾਰਾ 406, 420 ਅਤੇ 120ਬੀ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।
ਸ਼ਿਕਾਇਤਕਰਤਾ ਨੇ ਇਲਜ਼ਾਮ ਲਗਾਇਆ ਸੀ ਕਿ ਦਲੇਰ ਮਹਿੰਦੀ ਤੇ ਉਨ੍ਹਾਂ ਦੇ ਭਰਾ ਸ਼ਮਸ਼ੇਰ ਸਿੰਘ ਨੇ ਉਨ੍ਹਾਂ ਨੂੰ ਕੈਨੇਡਾ ਭੇਜਣ ਦੇ ਨਾਮ ਉੱਤੇ 13 ਲੱਖ ਰੁਪਏ ਲਏ ਸਨ।
ਸ਼ਿਕਾਇਤਕਰਤਾ ਨੇ ਦਾਅਵਾ ਕੀਤਾ ਸੀ ਕਿ ਨਾ ਤਾਂ ਉਨ੍ਹਾਂ ਨੂੰ ਪੈਸੇ ਮੋੜੇ ਗਏ ਤੇ ਨਾ ਹੀ ਵਿਦੇਸ਼ ਭੇਜਿਆ ਗਿਆ।
ਪੁਲਿਸ ਨੇ ਦਲੇਰ ਮਹਿੰਦੀ ਤੇ ਉਨ੍ਹਾਂ ਦੇ ਭਰਾ ਸ਼ਮਸ਼ੇਰ ਸਿੰਘ ਖ਼ਿਲਾਫ਼ ਮਾਮਲਾ ਦਰਜ ਕੀਤਾ ਸੀ, ਸ਼ਮਸ਼ੇਰ ਸਿੰਘ ਦੀ ਕੁਝ ਸਮਾਂ ਪਹਿਲਾਂ ਮੌਤ ਹੋ ਗਈ ਸੀ।
ਇਲਜ਼ਾਮ ਲੱਗਿਆ ਸੀ ਕਿ ਵਿਦੇਸ਼ ਭੇਜਣ ਦੇ ਨਾਂ ‘ਤੇ ਦਲੇਰ ਮਹਿੰਦੀ ਨੇ ਕਈ ਹੋਰ ਲੋਕਾਂ ਤੋਂ ਵੀ ਪੈਸੇ ਲਏ ਸਨ।
ਕੇਸ ਦਰਜ ਹੋਣ ਮਗਰੋਂ ਦਲੇਰ ਮਹਿੰਦੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਹਾਲਾਂਕਿ ਬਾਅਦ ਵਿੱਚ ਉਨ੍ਹਾਂ ਨੂੰ ਜ਼ਮਾਨਤ ਮਿਲ ਗਈ ਸੀ।
ਜੇਲ੍ਹ ’ਚ ਇਕੱਠੇ ਰਹਿਣਗੇ ਨਵਜੋਤ ਸਿੱਧੂ ਤੇ ਮਹਿੰਦੀ
ਇਥੋਂ ਦੇ ਜੇਲ੍ਹ ਅਧਿਕਾਰੀਆਂ ਨੇ ਦਲੇਰ ਮਹਿੰਦੀ ਨੂੰ ਪਹਿਲਾਂ ਤੋਂ ਹੀ ਇਥੇ ਬੰਦ ਕਾਂਗਰਸੀ ਆਗੂ ਨਵਜੋਤ ਸਿੱਧੂ (ਸ਼ੈਰੀ) ਵਾਲੀ ਬੈਰਕ ’ਚ ਭੇਜ ਦਿੱਤਾ ਹੈ। ਰੋਡਰੇਜ ਦੇ ਇੱਕ ਮਾਮਲੇ ’ਚ ਇੱਕ ਸਾਲ ਦੀ ਕੈਦ ਕੱਟ ਰਹੇ ਸਿੱਧੂ 10 ਨੰਬਰ ਬੈਰਕ ’ਚ ਬੰਦ ਹਨ, ਜਿਸ ਨੂੰ ਲਾਇਬ੍ਰੇਰੀ ਹਾਤਾ ਵੀ ਕਿਹਾ ਜਾਂਦਾ ਹੈ। ਉਸ ਨਾਲ ਚਾਰ ਹੋਰ ਕੈਦੀ ਵੀ ਬੰਦ ਹਨ। ਜੇਲ੍ਹ ਸੁਪਰਡੈਂਟ ਮਨਜੀਤ ਟਿਵਾਣਾ ਨੇ ਇਸ ਸਬੰਧੀ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ ਪਰ ਸੂਤਰਾਂ ਮੁਤਾਬਿਕ ਦੋਵੇਂ ਜਣੇ ਹੁਣ ਜੇਲ੍ਹ ਵਿਚ ਇਕੱਠੇ ਰਹਿਣਗੇ। ਜੇਲ੍ਹ ਅਧਿਕਾਰੀਆਂ ਦੇ ਦਾਅਵੇ ਮੁਤਾਬਿਕ ਇਸ ਬੈਰਕ ’ਚ ਏਸੀ ਤੇ ਮੰਜੇ ਦੀ ਸਹੂਲਤ ਨਹੀਂ ਹੈ ਜਿਸ ਕਰ ਕੇ ਦਲੇਰ ਮਹਿੰਦੀ ਨੂੰ ਫਰਸ਼ ’ਤੇ ਬਿਸਤਰਾ ਵਿਛਾ ਕੇ ਰਾਤਾਂ ਕੱਟਣੀਆਂ ਪੈਣਗੀਆਂ। ਉਂਜ ਕਾਨੂੰਨੀ ਮਾਹਰਾਂ ਮੁਤਾਬਿਕ ਸਿੱਧੂ ਬਹੁਤਾ ਸਮਾਂ ਪੌਪ ਗਾਇਕ ਦਾ ਸੰਗ ਨਹੀਂ ਮਾਣ ਸਕਣਗੇ ਕਿਉਂਕਿ ਦਲੇਰ ਮਹਿੰਦੀ ਨੂੰ ਕੁਝ ਸਮੇਂ ਮਗਰੋਂ ਜ਼ਮਾਨਤ ਮਿਲ ਸਕਦੀ ਹੈ। ਜਦਕਿ ਸਿੱਧੂ ਲਈ ਹੁਣ ਜ਼ਮਾਨਤ ਦਾ ਕੋਈ ਬਦਲ ਨਾ ਰਹਿਣ ਕਾਰਨ ਸਾਲ ਦੀ ਸਜ਼ਾ ਮੁਕੰਮਲ ਕਰਨ ਮਗਰੋਂ ਹੀ ਰਿਹਾਈ ਹੋ ਸਕੇਗੀ। ਉਧਰ ਸਾਬਕਾ ਅਕਾਲੀ ਮੰਤਰੀ ਬਿਕਰਮ ਮਜੀਠੀਆ ਵੀ ਇਸੇ ਹੀ ਜੇਲ੍ਹ ’ਚ ਹਨ ਜਿਸ ਨੂੰ ਜੌੜਾ ਚੱਕੀਆਂ ਵਜੋਂ ਮਸ਼ਹੂਰ ਵੱਖਰੇ ਸੈੱਲ ’ਚ ਬੰਦ ਕੀਤਾ ਹੋਇਆ ਹੈ ਤੇ ਇਹ ਸੈਲ ਸਿੱਧੂ ਵਾਲੀ ਬੈਰਕ ਨਾਲੋਂ ਛੋਟਾ ਹੈ ਜਿਸ ਸਬੰਧੀ ਸੰਸਦ ਮੈਂਬਰ ਹਰਸਿਮਰਤ ਬਾਦਲ ਵੀ ਇਤਰਾਜ਼ ਜਤਾ ਚੁੱਕੇ ਹਨ ਕਿ ਬਿਕਰਮ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਮਜੀਠੀਆ ਨਸ਼ਾ ਤਸਕਰੀ ਸਬੰਧੀ ਇੱਕ ਕੇਸ ’ਚ ਬੰਦ ਹਨ, ਜੋ ਕਾਂਗਰਸ ਸਰਕਾਰ ਨੇ ਦਰਜ ਕੀਤਾ ਸੀ।
With Thanks Reference : punjabitribuneonline(https://www.punjabitribuneonline.com/news/punjab/daler-mehndi39s-sentence-upheld-sent-to-jail-165336),bbc(https://www.bbc.com/punjabi/india-62164365)