ਰੋਪੜ ਨੇੜੇ ਮਾਲ ਗੱਡੀ ਦੇ 16 ਡੱਬੇ ਪਟੜੀ ਤੋਂ ਲੱਥੇ
ਰੋਪੜ ਨੇੜੇ ਦੇਰ ਰਾਤ ਮਾਲ ਗੱਡੀ ਸਾਹਮਣੇ ਲਾਵਾਰਸ ਪਸ਼ੂ ਆ ਜਾਣ ਕਾਰਨ ਮਾਲ ਗੱਡੀ ਹਾਦਸਗ੍ਰਸਤ ਹੋ ਗਈ ਤੇ ਗੱਡੀ ਦੇ 16 ਡੱਬੇ ਪਟੜੀ ਤੋਂ ਲੱਥ ਗਏ। ਜਾਣਕਾਰੀ ਅਨੁਸਾਰ ਇਹ ਮਾਲ ਗੱਡੀ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਤੋਂ ਕੋਲਾ ਲਾਹ ਕੇ ਵਾਪਸ ਮੁੜ ਰਹੀ ਸੀ ਕਿ ਕੋਟਲਾ ਨਿਹੰਗ ਸਿੰਘ ਕੋਲ ਵੱਡੀ ਗਿਣਤੀ ਵਿਚ ਪਸ਼ੂ ਰੇਲ ਲਾਈਨ ’ਤੇ ਆ ਗਏ। ਇਸ ਦੌਰਾਨ ਮਾਲ ਗੱਡੀ ਦੀ ਉਨ੍ਹਾਂ ਨਾਲ ਟੱਕਰ ਹੋ ਗਈ ਤੇ ਡੱਬੇ ਪਟੜੀ ਤੋਂ ਲੱਥ ਗਏ। ਰੇਲਵੇ ਅਧਿਕਾਰੀਆਂ ਅਨੁਸਾਰ ਇਸ ਲਾਈਨ ’ਤੇ ਰੇਲਵੇ ਆਵਾਜਾਈ ਅੱਜ ਸ਼ਾਮ ਤਕ ਬਹਾਲ ਕਰ ਦਿੱਤੀ ਜਾਵੇਗੀ।
With Thanks Refrence: https://www.punjabitribuneonline.com/news/punjab/16-coaches-of-a-freight-train-derailed-near-ropar-145888