ਭਿੰਦਾ ਕਤਲ: ਏਜੀਟੀਐੱਫ ਨੇ ਦੇਹਰਾਦੂਨ ਤੋਂ ਕਾਬੂ ਕੀਤੇ ਦੋ ਮੁਲਜ਼ਮ

2022_4$largeimg_791169988

ਜ-ਛੇ ਅਪਰੈਲ ਦੀ ਰਾਤ ਨੂੰ ਦੌਣ ਕਲਾਂ ਵਾਸੀ ਧਰਮਿੰਦਰ ਸਿੰਘ ਭਿੰਦਾ ਨੂੰ ਕਤਲ ਕਰਕੇ ਫ਼਼ਰਾਰ ਹੋਏ ਨੌਜਵਾਨਾਂ ਵਿਚੋਂ ਦੋ ਨੂੰ ਹੋਰ ਕਾਬੂ ਕਰ ਲਿਆ ਗਿਆ ਹੈ। ਗੈਂਗਸਟਰਾਂ ਦੇ ਖਾਤਮੇ ਲਈ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਹਾਲ ਹੀ ਵਿੱਚ ਬਣਾਈ ਏਜੀਟੀਐੱਫ ਦੇ ਮੁਖੀ ਪ੍ਰਮੋਦ ਬਾਨ (ਏਡੀਜੀਪੀ) ਨੇ ਇਹ ਜਾਣਕਾਰੀ ਅੱਜ ਪਟਿਆਲਾ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਦਿੱਤੀ ਉਨ੍ਹਾਂ ਦੱਸਿਆ ਕਿ ਕਾਬੂ ਕੀਤਾ ਗਿਆ ਮੁਲਜ਼ਮ ਹਰਵੀਰ ਸਿੰਘ ਦੌਣ ਗੈਂਗਸਟਰ ਲਾਰੈਂਸ ਬਿਸ਼ਨੋਈ ਗਰੁੱਪ ਦਾ ਮੈਂਬਰ ਹੈ, ਜਿਸ ਦੇ ਨਾਲ ਹੀ ਤੇਜਿੰਦਰ ਸਿੰਘ ਫੌਜੀ ਵਾਸੀ ਦੌਣ ਨੂੰ ਵੀ ਕਾਬੂ ਕੀਤਾ ਗਿਆ ਹੈ। ਇਹ ਗ੍ਰਿਫਤਾਰੀਆ ਏਜੀਪੀਐੱਫ ਦੇ ਏਆਈਜੀ ਗੁਰਮੀਤ ਸਿੰਘ ਚੌਹਾਨ ਅਤੇ ਡੀਐੱਸਪੀ ਬਿਕਰਮ ਬਰਾੜ ਦੀ ਅਗਵਾਈ ਹੇਠਲੀਆਂ ਟੀਮਾਂ ਵੱਲੋਂ ਦੇਹਰਾਦੂਨ ਵਿੱਚੋਂ ਕੀਤੀਆਂ ਗਈਆਂ ਹਨ।

ਕਾਬੂ ਕੀਤੇ ਗਏ ਇਹ ਦੋਵੇਂ ਜਣੇ ਮੁੱਖ ਮੁਲਜ਼ਮਾਂ ਵਿੱਚ ਹਨ ਉਂਝ ਮੁੱਖ ਮੁਲਜ਼ਮਾਂ ਵਜੋਂ ਹੀ ਅਜੇ ਦੋ ਜਣੇ ਹੋਰ ਪੁਲੀਸ ਦੀ ਗ੍ਰਿਫਤ ਵਿਚੋਂ ਬਾਹਰ ਹਨ, ਜਿਨ੍ਹਾਂ ਵਿੱਚ ਹਰਮਨ ਅਤੇ ਬੋਨੀ ਵਾਸੀ ਸਾਹਿਬ ਨਗਰ ਥੇੜੀ ਸ਼ਾਮਲ ਹਨ। ਸਮਝਿਆ ਜਾ ਰਿਹਾ ਹੈ ਕਿ ਉਹ ਵੀ ਕਿਸੇ ਦੂਜੇ ਰਾਜ ਵਿੱਚ ਛੁਪੇ ਹੋਏ ਹਨ, ਜਿਸ ਕਾਰਨ ਸੀਆਈਏ ਸਟਾਫ਼ ਪਟਿਆਲਾ ਦੇ ਇੰਚਾਰਜ ਸ਼ਮਿੰਦਰ ਸਿੰਘ ਤੇ ਹੋਰ ਟੀਮਾਂ ਬਾਹਰਲੇ ਰਾਜਾਂ ਵਿੱਚ ਉਨ੍ਹਾਂ ਦੀ ਤਲਾਸ਼ ਵਿੱਚ ਜੁਟੀਆਂ ਹੋਈਆਂ ਹਨ। ਅੱਜ ਦੀ ਇਸ ਪ੍ਰੈੱਸ ਕਾਨਫਰੰਸ ਦੌਰਾਨ ਏਆਈਜੀ ਗੁਰਮੀਤ ਚੌਹਾਨ, ਪਟਿਆਲਾ ਦੇ ਐੱਸਐੱਸਪੀ ਡਾ. ਨਾਨਕ ਸਿੰਘ, ਐੱਸਪੀਡੀ ਹਰਪਾਲ ਸਿੰਘ, ਡੀਐੱਸਪੀ ਬਿਕਰਮ ਬਰਾੜ ਤੇ ਡੀਐੱਸਪੀ ਮੋਹਿਤ ਅਗਰਵਾਲ ਸਮੇਤ ਹੋਰ ਮੌਜੂਦ ਸਨ।

With Thanks Refrence to: https://www.punjabitribuneonline.com/news/punjab/bhinda-murder-agtf-nabs-two-accused-from-dehradun-145276

Spread the love