ਅੰਮ੍ਰਿਤਸਰ ਤੋਂ ਰੋਮ ਵਿਚਾਲੇ ਹਵਾਈ ਸੇਵਾ ਅੱਜ ਤੋਂ ਮੁੜ ਹੋਵੇਗੀ ਸ਼ੁਰੂ

0
3538386__airindia

ਰਾਜਾਸਾਂਸੀ, 8 ਸਤੰਬਰ (ਹੇਰ) – ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਤੋਂ ਰੋਮ (ਇਟਲੀ) ਵਿਚਾਲੇ ਅੱਜ ਤੋਂ ਮੁੜ ਹਵਾਈ ਸੇਵਾ ਸ਼ੁਰੂ ਹੋ ਜਾਵੇਗੀ। ਅੱਜ ਦੁਪਹਿਰ ਕਰੀਬ 3.55 ਵਜੇ ਏਅਰ ਇੰਡੀਆ ਦਾ ਹਵਾਈ ਜਹਾਜ਼ ਇੱਥੋਂ ਉਡਾਣ ਭਰੇਗਾ। ਅੰਮ੍ਰਿਤਸਰ ਰੋਮ ਵਿਚਾਲੇ ਹਵਾਈ ਸੇਵਾ ਸ਼ੁਰੂ ਹੋਣ ਨਾਲ ਜਿੱਥੇ ਯਾਤਰੂਆਂ ਦਾ ਸਮਾਂ ਬਚੇਗਾ, ਉੱਥੇ ਪੈਸਿਆਂ ਦੀ ਵੱਡੀ ਬੱਚਤ ਹੋਵੇਗੀ। ਜਾਣਕਾਰੀ ਅਨੁਸਾਰ ਹਫ਼ਤੇ ਵਿਚ ਇਕ ਦਿਨ ਹਰ ਬੁੱਧਵਾਰ ਨੂੰ ਰਾਜਾਸਾਂਸੀ (ਅੰਮ੍ਰਿਤਸਰ) ਤੋਂ ਇਹ ਉਡਾਣ ਰੋਮ ਜਾਵੇਗੀ ਅਤੇ ਵੀਰਵਾਰ ਸ਼ਾਮ ਨੂੰ ਰੋਮ ਤੋਂ ਅੰਮ੍ਰਿਤਸਰ ਲਈ ਰਵਾਨਾ ਹੋਵੇਗੀ ਅਤੇ ਸ਼ੁੱਕਰਵਾਰ ਸਵੇਰੇ 5.35 ਵਜੇ ਰਾਜਾਸਾਂਸੀ ਹਵਾਈ ਅੱਡੇ ਤੇ ਪਹੁੰਚੇਗੀ।

Spread the love

Leave a Reply