ਮੁਕੇਸ਼ ਅੰਬਾਨੀ ਦੇ ਪਰਿਵਾਰ ਸਣੇ ਲੰਡਨ ‘ਚ ਵੱਸਣ ਦੀਆਂ ਖਬਰਾਂ ਕੋਰੀ ਅਫਵਾਹ: ਰਿਲਾਇੰਸ ਇੰਡਸਟਰੀਜ਼
ਰਿਲਾਇੰਸ ਇੰਡਸਟਰੀਜ਼ ਲਿਮਟਿਡ ਦੇ ਚੇਅਰਮੈਨ ਮੁਕੇਸ਼ ਅੰਬਾਨੀ (Mukesh Ambani) ਅਤੇ ਉਨ੍ਹਾਂ ਦੇ ਪਰਿਵਾਰ ਦੇ ਲੰਡਨ ਵਿੱਚ ਵੱਸਣ ਦੀਆਂ ਖ਼ਬਰਾਂ ਮੀਡੀਆ ਵਿੱਚ ਪ੍ਰਕਾਸ਼ਿਤ ਕੀਤੀਆਂ ਜਾ ਰਹੀਆਂ ਹਨ। ਹੁਣ ਖੁਦ ਰਿਲਾਇੰਸ ਇੰਡਸਟਰੀਜ਼ ਨੇ ਅੰਬਾਨੀ ਪਰਿਵਾਰ ਦੇ ਲੰਡਨ ‘ਚ ਵੱਸਣ ਦੀਆਂ ਖਬਰਾਂ ਨੂੰ ਮਹਿਜ਼ ਅਫਵਾਹ ਕਰਾਰ ਦਿੱਤਾ ਹੈ।
ਜਾਰੀ ਬਿਆਨ ‘ਚ ਕੰਪਨੀ ਨੇ ਕਿਹਾ, ”ਹਾਲ ਹੀ ‘ਚ ਅਖਬਾਰਾਂ ‘ਚ ਬੇਬੁਨਿਆਦ ਰਿਪੋਰਟਾਂ ਨੇ ਅਫਵਾਹ ਫੈਲਾਈ ਹੈ ਕਿ ਅੰਬਾਨੀ ਪਰਿਵਾਰ ਲੰਡਨ ਦੇ ਸਟੋਕ ਪਾਰਕ ‘ਚ ਵੱਸਣ ਦੀ ਤਿਆਰੀ ਕਰ ਰਿਹਾ ਹੈ। ਰਿਲਾਇੰਸ ਇੰਡਸਟਰੀਜ਼ ਲਿਮਿਟਡ ਸਪੱਸ਼ਟ ਕਰਦੀ ਹੈ ਕਿ ਕੰਪਨੀ ਦੇ ਚੇਅਰਮੈਨ ਅਤੇ ਉਨ੍ਹਾਂ ਦੇ ਪਰਿਵਾਰ ਦੀ ਲੰਡਨ ਜਾਂ ਦੁਨੀਆ ਦੇ ਕਿਸੇ ਹੋਰ ਸਥਾਨ ‘ਤੇ ਵੱਸਣ ਜਾਂ ਰਹਿਣ ਦੀ ਕੋਈ ਯੋਜਨਾ ਨਹੀਂ ਹੈ।
ਰਿਲਾਇੰਸ ਗਰੁੱਪ ਦੀ ਕੰਪਨੀ RIIHL ਨੇ ਹਾਲ ਹੀ ‘ਚ ਹੈਰੀਟੇਜ਼ ਪ੍ਰਾਪਟੀ ‘ਸਟੋਕ ਪਾਰਕ ਅਸਟੇਟ’ ਹਾਸਲ ਕੀਤਾ ਹੈ।
ਇਸ ਦਾ ਮਕਸਦ ਇਸ ਨੂੰ ਸਥਾਨਕ ਨਿਯਮਾਂ ਤਹਿਤ ‘ਪ੍ਰੀਮੀਅਰ ਗੋਲਫਿੰਗ’ ਅਤੇ ‘ਸਪੋਰਟਿੰਗ ਰਿਜ਼ੋਰਟ’ ਬਣਾਉਣਾ ਹੈ। ਇਹ ਸਮੂਹ ਦੇ ਤੇਜ਼ੀ ਨਾਲ ਵਧ ਰਹੇ ਖਪਤਕਾਰ ਕਾਰੋਬਾਰ ਨੂੰ ਵਧਾਏਗੀ। ਇਸ ਦੇ ਨਾਲ ਹੀ ਇਹ ਭਾਰਤ ਦੇ ਪ੍ਰਾਹੁਣਚਾਰੀ ਉਦਯੋਗ ਨੂੰ ਵੀ ਵਿਸ਼ਵ ਪੱਧਰ ‘ਤੇ ਲੈ ਜਾਵੇਗਾ।
With Thanks Refrence to: https://punjab.news18.com/news/national/mukesh-ambani-is-not-going-to-settle-in-london-with-family-denied-the-rumors-270191.html