ਮੰਗੇਤਰ ਦਾ ਖ਼ੌਫਨਾਕ ਕਾਰਾ: ਜਿਸ ਘਰ ਜਾਣੀ ਸੀ ਡੋਲੀ, ਉਸੇ ਘਰ ਦੀ ਜ਼ਮੀਨ ’ਚੋਂ ਦੱਬੀ ਹੋਈ ਮਿਲੀ ਲਾਪਤਾ ਕੁੜੀ ਦੀ ਲਾਸ਼

0
2021_10image_09_18_539612605murder-ll

ਪਟਿਆਲਾ (ਬਲਜਿੰਦਰ) -ਬਠਿੰਡਾ ਦੀ ਛਿੰਦਰਪਾਲ ਕੌਰ ਦਾ ਕਤਲ ਕਰਨ ਮਗਰੋਂ ਉਸ ਦੇ ਮੰਗੇਤਰ ਨਵਨਿੰਦਰਪ੍ਰੀਤ ਪਾਲ ਸਿੰਘ ਨੇ ਉਸ ਦੀ ਲਾਸ਼ ਨੂੰ ਆਪਣੇ ਹੀ ਘਰ ਦੇ ਵਿਹੜੇ ਵਿਚ ਦੱਬ ਦਿੱਤਾ ਸੀ। ਪੁਲਸ ਦੀ ਸਖ਼ਤੀ ਤੋਂ ਬਾਅਦ ਨਵਨਿੰਦਰਪ੍ਰੀਤ ਪਾਲ ਸਿੰਘ ਨੇ ਆਪਣਾ ਜੁਰਮ ਕਬੂਲ ਕਰ ਲਿਆ। ਨਵਨਿੰਦਰਪ੍ਰੀਤ ਪਾਲ ਸਿੰਘ ਦੀ ਨਿਸ਼ਾਨਦੇਹੀ ’ਤੇ ਹੀ ਪੁਲਸ ਨੇ ਛਿੰਦਰਪਾਲ ਕੌਰ ਦੀ ਲਾਸ਼ ਨੂੰ ਨਵਨਿੰਦਰਪ੍ਰੀਤ ਪਾਲ ਸਿੰਘ ਦੇ ਘਰ ’ਚੋਂ ਬਰਾਮਦ ਕਰ ਲਿਆ ਹੈ। ਹਾਲਾਂਕਿ ਪੁਲਸ ਵੱਲੋਂ ਲਾਸ਼ ਦੀ ਬਰਾਮਦਗੀ ਨੂੰ ਲੈ ਕੇ ਅਜੇ ਅਧਿਕਾਰਿਤ ਪੁਸ਼ਟੀ ਨਹੀਂ ਕਰ ਰਹੀ ਪਰ ਬੀਤੀ ਰਾਤ ਤੋਂ ਚੱਲ ਰਹੇ ਆਪ੍ਰੇਸ਼ਨ ਤੋਂ ਬਾਅਦ ਦਿਨ ਵਿਚ ਪੁਲਸ ਨੇ ਅਰਬਨ ਅਸਟੇਟ ਵਿਖੇ ਉਸ ਦੇ ਘਰ ਵਿਚੋਂ ਲਾਸ਼ ਬਰਾਮਦ ਕਰ ਲਈ। 

ਮਿਲੀ ਜਾਣਕਾਰੀ ਅਨੁਸਾਰ ਦੋਸ਼ੀ ਨੇ ਆਪਣੀ ਮੰਗੇਤਰ ਦਾ ਕਤਲ ਕਰਨ ਮਗਰੋਂ ਉਸ ਦੀ ਲਾਸ਼ ਘਰ ’ਚ ਲਗਭਗ ਚਾਰ ਫੁੱਟ ਡੂੰਘੀ ਦੱਬੀ ਹੋਈ ਸੀ। ਇਸ ਦੌਰਾਨ ਪੁਲਸ ਨੇ ਮੀਡੀਆ ਅਤੇ ਆਮ ਲੋਕਾਂ ਨੂੰ ਨੇੜੇ ਨਹੀਂ ਲੱਗਣ ਦਿੱਤਾ। ਪੁਲਸ ਵਲੋਂ ਮੁੱਢਲੀ ਜਾਂਚ ਵਿਚ ਪਾਇਆ ਗਿਆ ਕਿ ਛਿੰਦਰਪਾਲ ਕੌਰ ਦੀ ਮੌਤ ਸਾਹ ਰੁਕਣ ਕਰ ਕੇ ਹੋਈ ਹੈ। ਉਸ ਦਾ ਕਤਲ ਕਿਸ ਤਰ੍ਹਾਂ ਕੀਤਾ ਗਿਆ ਹੈ, ਇਸ ਦੀ ਪੁਸ਼ਟੀ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਕੀਤੀ ਜਾਵੇਗੀ।

ਇਸ ਮਾਮਲੇ ਵਿਚ ਮੁੰਡੀ ਦੇ ਪਿਤਾ ਸੁਖਚੈਨ ਸਿੰਘ ਨੇ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦੀ ਕੁੜੀ ਛਪਿੰਦਰਪਾਲ ਕੌਰ ਉਮਰ 28 ਸਾਲ ਦੀ ਨਵਨਿੰਦਰਪ੍ਰੀਤ ਪਾਲ ਸਿੰਘ ਨਾਲ ਜਾਣ-ਪਛਾਣ ਹੋ ਗਈ। ਉਸ ਨੇ ਆਪਣੀ ਕੁੜੀ ਦਾ ਰਿਸ਼ਤਾ ਉਸ ਨਾਲ ਕਰ ਦਿੱਤਾ ਅਤੇ 20 ਅਕਤੂਬਰ 2021 ਨੂੰ ਵਿਆਹ ਦੀ ਤਰੀਕ ਰੱਖ ਲਈ ਗਈ ਸੀ ਪਰ ਨਵਨਿੰਦਰਪ੍ਰੀਤ ਪਾਲ ਸਿੰਘ ਵਿਆਹ ਤੋਂ ਟਾਲ-ਮਟੋਲ ਕਰਨ ਲੱਗ ਪਿਆ। ਇਸ ਦੌਰਾਨ ਉਸ ਨੇ 11 ਅਕਤੂਬਰ ਨੂੰ ਉਸ ਦੀ ਕੁੜੀ ਨੂੰ ਵਿਆਹ ਦੀ ਸ਼ਾਪਿੰਗ ਦੇ ਬਹਾਨੇ ਪਟਿਆਲਾ ਬੁਲਾਇਆ। 14 ਅਕਤੂਬਰ ਨੂੰ ਨਵਨਿੰਦਰਪ੍ਰੀਤ ਪਾਲ ਸਿੰਘ ਨੇ ਉਸ ਦੇ ਬੇਟੇ ਨੂੰ ਫੋਨ ਕਰ ਕੇ ਕਿਹਾ ਕਿ ਉਸ ਦੀ ਭੈਣ ਝਗੜਾ ਕਰ ਕੇ ਕਿਤੇ ਚਲੀ ਗਈ ਅਤੇ ਮੋਬਾਇਲ ਫੋਨ ਵੀ ਉਸ ਕੋਲ ਹੀ ਰੱਖ ਗਈ। 

ਉਨ੍ਹਾਂ ਨੇ ਦੱਸਿਆ ਕਿ ਜਦੋਂ ਉਹ ਆਪਣੇ ਪਰਿਵਾਰ ਸਮੇਤ 15 ਅਕਤੂਬਰ ਨੂੰ ਪਟਿਆਲਾ ਵਿਖੇ ਆਇਆ ਤਾਂ ਆਪਣੀ ਕੁੜੀ ਭਾਲ ਕਰਨ ਲੱਗਾ ਤਾਂ ਪਰ ਉਸ ਨੂੰ ਕੁਝ ਪਤਾ ਨਹੀਂ ਲੱਗਾ। ਬਾਅਦ ਵਿਚ ਪਤਾ ਲੱਗਾ ਕਿ ਨਵਨਿੰਦਰਪ੍ਰੀਤ ਨੇ ਪਹਿਲਾਂ ਹੀ ਕਿਸੇ ਲਖਵਿੰਦਰ ਕੌਰ ਨਾਮ ਦੀ ਜਨਾਨੀ ਨਾਲ ਵਿਆਹ ਕੀਤਾ ਹੋਇਆ ਹੈ, ਜਿਸ ਕਾਰਨ ਉਹ ਸ਼ਿਕਾਇਤਕਰਤਾ ਦੀ ਕੁੜੀ ਨਾਲ ਵਿਆਹ ਨਹੀਂ ਕਰਵਾਉਣਾ ਚਾਹੁੰਦਾ। ਇਸੇ ਸਾਜ਼ਿਸ਼ ਦੇ ਤਹਿਤ ਉਸ ਦੇ ਕੁੜੀ ਨੂੰ ਆਪਣੇ ਕੋਲ ਬੁਲਾ ਕੇ ਉਸ ਦਾ ਕਤਲ ਕਰ ਦਿੱਤਾ।

With Thanks, Refrence to: https://jagbani.punjabkesari.in/punjab/news/fiance-girl-murder-corpse-house-recovered-1320845

Spread the love

Leave a Reply