ਪੰਜਾਬ ਵਿਚ 22 ਜਨਵਰੀ ਦੀ ਛੁੱਟੀ ਦਾ ਐਲਾਨ, ਸੋਮਵਾਰ ਨੂੰ ਇਹ ਸਕੂਲ ਰਹਿਣਗੇ ਬੰਦ

January 22 holiday

January 22 holiday: ਉਧਰ, ਅਯੁੱਧਿਆ ਵਿਚ ‘ਰਾਮ ਲੱਲਾ ਪ੍ਰਾਣ ਪ੍ਰਤਿਸ਼ਠਾ’ ਦੇ ਮੱਦੇਨਜ਼ਰ 22 ਜਨਵਰੀ ਨੂੰ ਕੇਂਦਰ ਦੇ ਸਾਰੇ ਸਰਕਾਰੀ ਦਫ਼ਤਰ ਅੱਧੇ ਦਿਨ ਲਈ ਬੰਦ ਰਹਿਣਗੇ। ਇਸ ਵਿਸ਼ੇਸ਼ ਦਿਨ ‘ਤੇ ਸਰਕਾਰੀ ਦਫਤਰਾਂ ‘ਚ ਅੱਧਾ ਦਿਨ ਕੰਮ ਕਰਨ ਦਾ ਫੈਸਲਾ ਲਿਆ ਗਿਆ ਹੈ।

January 22 holiday: 22 ਜਨਵਰੀ ਨੂੰ ਅਯੁੱਧਿਆ ਦੇ ਰਾਮ ਮੰਦਰ ‘ਚ ਰਾਮਲਲਾ ਦੀ ਪ੍ਰਾਣ ਪ੍ਰਤਿਸ਼ਠਾ ਕੀਤੀ ਜਾਣੀ ਹੈ। ਇਸ ਦੀਆਂ ਤਿਆਰੀਆਂ ਜ਼ੋਰਾਂ ‘ਤੇ ਹਨ। ਇਸ ਨੂੰ ਲੈ ਕੇ ਦੇਸ਼ ਭਰ ‘ਚੋਂ ਕਾਫੀ ਉਤਸ਼ਾਹ ਹੈ। ਇਸ ਦੌਰਾਨ ਇਸ ਦਿਨ ਕਈ ਰਾਜਾਂ ਵਿੱਚ ਸਕੂਲ ਬੰਦ ਰੱਖਣ ਦਾ ਐਲਾਨ ਕੀਤਾ ਗਿਆ ਹੈ। ਇਸ ਤੋਂ ਇਲਾਵਾ ਕਈ ਰਾਜਾਂ ਨੇ ਸ਼ਰਾਬ ਦੀਆਂ ਦੁਕਾਨਾਂ ਖੋਲ੍ਹਣ ‘ਤੇ ਵੀ ਪਾਬੰਦੀ ਲਗਾ ਦਿੱਤੀ ਹੈ।

ਪੰਜਾਬ ਵਿਚ ਵੀ ਇਸ ਦਿਨ ਵੱਡੀ ਗਿਣਤੀ ਸਕੂਲ ਬੰਦ ਰਹਿਣਗੇ। ਰੈਕੋਗਨਾਈਜ਼ਡ ਐਂਡ ਐਫੀਲੇਟਿਡ ਸਕੂਲ ਐਸੋਸੀਏਸ਼ਨ (ਰਾਸਾ) ਵੱਲੋਂ ਅਯੁੱਧਿਆ ਵਿਚ ਰਾਮ ਲਾਲ ਦੇ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਸਬੰਧੀ ਆਪਣੇ ਅਧੀਨ ਆਉਣ ਵਾਲੇ ਪੰਜਾਬ ਭਰ ਦੇ ਲਗਭਗ 4000 ਸਕੂਲਾਂ ’ਚ ਛੁੱਟੀ (January 22 holiday) ਦਾ ਐਲਾਨ ਕੀਤਾ ਹੈ।

ਇਸੇ ਤਰ੍ਹਾਂ ਪ੍ਰਾਈਵੇਟ ਸਕੂਲ ਐਸੋਸੀਏਸ਼ਨ (PVA) ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਨੇ 22 ਜਨਵਰੀ ਨੂੰ ਅਯੁੱਧਿਆ ਵਿੱਚ ਹੋਣ ਵਾਲੇ ਸ੍ਰੀ ਰਾਮ ਲਾਲਾ ਪ੍ਰਤਿਮਾ ਪ੍ਰਾਣ ਸ਼ਰਧਾ ਸਮਾਗਮ ਦੇ ਮੱਦੇਨਜ਼ਰ ਪ੍ਰਾਈਵੇਟ ਸਕੂਲਾਂ ਵਿੱਚ ਛੁੱਟੀ ਦਾ ਐਲਾਨ ਕੀਤਾ ਹੈ ਤਾਂ ਜੋ ਸਕੂਲ ਸਟਾਫ਼ ਅਤੇ ਅਧਿਆਪਕ ਇਸ ਇਤਿਹਾਸਕ ਸਮਾਰੋਹ ਨੂੰ ਲਾਈਵ ਦੇਖ ਸਕਣ।

ਉਧਰ, ਅਯੁੱਧਿਆ ਵਿਚ ‘ਰਾਮ ਲੱਲਾ ਪ੍ਰਾਣ ਪ੍ਰਤਿਸ਼ਠਾ’ ਦੇ ਮੱਦੇਨਜ਼ਰ 22 ਜਨਵਰੀ ਨੂੰ ਕੇਂਦਰ ਦੇ ਸਾਰੇ ਸਰਕਾਰੀ ਦਫ਼ਤਰ ਅੱਧੇ ਦਿਨ ਲਈ ਬੰਦ ਰਹਿਣਗੇ। ਇਸ ਵਿਸ਼ੇਸ਼ ਦਿਨ ‘ਤੇ ਸਰਕਾਰੀ ਦਫਤਰਾਂ ‘ਚ ਅੱਧਾ ਦਿਨ ਕੰਮ ਕਰਨ ਦਾ ਫੈਸਲਾ ਲਿਆ ਗਿਆ ਹੈ।

ਕੇਂਦਰੀ ਮੰਤਰੀ ਜਤਿੰਦਰ ਸਿੰਘ ਨੇ ਵੀਰਵਾਰ ਨੂੰ ਕਿਹਾ ਕਿ ਅਯੁੱਧਿਆ ਵਿਚ ‘ਰਾਮ ਲੱਲਾ ਪ੍ਰਾਣ ਪ੍ਰਤਿਸ਼ਠਾ’ ਦੇ ਮੱਦੇਨਜ਼ਰ 22 ਜਨਵਰੀ ਨੂੰ ਸਾਰੇ ਕੇਂਦਰ ਸਰਕਾਰ ਦੇ ਦਫਤਰ ਅੱਧੇ ਦਿਨ ਲਈ ਬੰਦ ਰਹਿਣਗੇ।

ਚੰਡੀਗੜ੍ਹ ਵਿਚ ਵੀ 22 ਜਨਵਰੀ ਨੂੰ ਸਰਕਾਰੀ ਛੁੱਟੀ ਦਾ ਐਲਾਨ

ਚੰਡੀਗੜ੍ਹ ਵਿਚ ਵੀ 22 ਜਨਵਰੀ ਨੂੰ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਅਯੁੱਧਿਆ ਵਿਚ ‘ਰਾਮ ਲੱਲਾ ਪ੍ਰਾਣ ਪ੍ਰਤਿਸ਼ਠਾ’ ਦੇ ਮੱਦੇਨਜ਼ਰ 22 ਜਨਵਰੀ ਨੂੰ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਇਸ ਦਿਨ ਸਾਰੇ ਸਰਕਾਰੀ ਦਫ਼ਤਰ, ਬੋਰਡ, ਕਾਰਪੋਰੇਸ਼ਨਾਂ, ਸਕੂਲਾਂ ਤੇ ਕਾਲਜਾਂ ‘ਚ ਛੁੱਟੀ ਰਹੇਗੀ।

With Thanks Reference to: https://punjab.news18.com/news/punjab/ram-mandir-live-update-announcement-of-22-january-holiday-in-schools-of-punjab-gw-519860.html and https://punjab.news18.com/news/punjab/announcement-of-22-january-holiday-in-chandigarh-gw-518996.html

Spread the love