ਗੈਂਗਸਟਰ ਕਹਿ ਰਹੇ ਹਨ ਖ਼ੁਦ ਨੂੰ ਸਰਕਾਰ ਦੇ ਜਵਾਈ; ਸਿੱਧੂ ਮੂਸੇਵਾਲਾ ਦੇ ਪਿਤਾ ਨੇ ਕਿਹਾ- ਜੇਲ੍ਹਾਂ ਬਣਾ ਦਿੱਤੀਆਂ ਗਈਆਂ ਹਨ ਸਵਰਗ

ਬਲਕੌਰ ਸਿੰਘ

ਬਲਕੌਰ ਸਿੰਘ ਨੇ ਕਿਹਾ ਕਿ ਹਰੇਕ ਨੌਜਵਾਨ ਆਪਣੇ ਆਪ ਨੂੰ ਬਦਮਾਸ਼ ਕਹਾਉਣ ‘ਚ ਮਾਣ ਮਹਿਸੂਸ ਕਰਦਾ ਪਤਾ ਨਹੀਂ ਇਸ ਤਰ੍ਹਾਂ ਦੀ ਮਾਨਸਿਕਤਾ ਕਿਉਂ ਪੈਦਾ ਹੋ ਰਹੀ ਹੈ। ਅਲੱਗ ਅਲੱਗ ਜ਼ੇਲ੍ਹ ’ਚੋਂ ਵੀਡਿਉ ਲਗਾਤਾਰ ਪੈ ਰਹੀਆਂ ਹਨ। 

ਹਰਕ੍ਰਿਸ਼ਨ ਸ਼ਰਮਾ, ਮਾਨਸਾ : ਪੰਜਾਬ ‘ਚ ਅਮਨ ਕਾਨੂੰਨ ਦੀ ਸਥਿਤੀ ਲਗਾਤਾਰ ਵਿਗੜ ਰਹੀ ਹੈ। ਗੈਂਗਸਟਰਾਂ ਦੇ ਹੌਸਲੇ ਵੱਧ ਰਹੇ ਹਨ ਤੇ ਜ਼ੇਲ੍ਹਾਂ ’ਚੋਂ ਬਦਮਾਸ਼ ਆਪਣੇ ਕਾਰੋਬਾਰ ਚਲਾ ਕੇ ਕਰੋੜਾਂ ਰੁਪਏ ਦੀ ਕਮਾਈ ਕਰ ਰਹੇ ਹਨ, ਪਰ ਪੰਜਾਬ ਸਰਕਾਰ ਇਸ ਨੂੰ ਰੋਕਣ ’ਚ ਪੂਰ੍ਹੀ ਤਰ੍ਹਾਂ ਫੇਲ੍ਹ ਨਜ਼ਰ ਆ ਰਹੀ ਹੈ।

ਮਰਹੂਮ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਹਵੇਲੀ ’ਚ ਦੁੱਖ ਸਾਂਝਾ ਕਰਨ ਆਏ ਸਿੱਧੂ ਦੇ ਪ੍ਰਸ਼ੰਸ਼ਕਾਂ ਨੂੰ ਸੰਬੋਧਨ ਕਰਦਿਆਂ ਇਹ ਗੱਲਾਂ ਕਹੀਆਂ। ਉਨ੍ਹਾਂ ਕਿਹਾ ਕਿ ਅਦਾਲਤ ਵਿੱਚ ਸਹੀ ਕਾਰਵਾਈ ਚੱਲ ਰਹੀ ਹੈ ਪਰ ਪੰਜਾਬ ਸਰਕਾਰ ਅਜੇ ਤਕ ਗੈਂਗਸਟਰਾਂ ਦਾ ਪੱਖ ਪੂਰ ਰਹੀ ਹੈ। ਪੰਜਾਬ ਸਰਕਾਰ ਅਜੇ ਵੀ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਵਿੱਚ ਢਿੱਲ ਵਰਤ ਰਹੀ ਹੈ। ਅਦਾਲਤ ਦੀ ਪ੍ਰਕ੍ਰਿਆ ਵਧੀਆ ਚੱਲ ਰਹੀ ਹੈ।

ਬਲਕੌਰ ਸਿੰਘ ਨੇ ਕਿਹਾ ਕਿ ਹਰੇਕ ਨੌਜਵਾਨ ਆਪਣੇ ਆਪ ਨੂੰ ਬਦਮਾਸ਼ ਕਹਾਉਣ ‘ਚ ਮਾਣ ਮਹਿਸੂਸ ਕਰਦਾ ਪਤਾ ਨਹੀਂ ਇਸ ਤਰ੍ਹਾਂ ਦੀ ਮਾਨਸਿਕਤਾ ਕਿਉਂ ਪੈਦਾ ਹੋ ਰਹੀ ਹੈ। ਅਲੱਗ ਅਲੱਗ ਜ਼ੇਲ੍ਹ ’ਚੋਂ ਵੀਡਿਉ ਲਗਾਤਾਰ ਪੈ ਰਹੀਆਂ ਹਨ। ਉਨ੍ਹਾਂ ਕਿਹਾ ਕਿ ਗੈਂਗਸਟਰ ਸ਼ਰ੍ਹੇਆਮ ਜ਼ੇਲ੍ਹਾਂ ਵਿੱਚੋਂ ਵੀਡਿਉ ਵਾਇਰਲ ਕਰ ਰਹੇ ਹਨ ਤੇ ਲਿਖ ਰਹੇ ਹਨ ਕਿ ਅਸੀਂ ਸਰਕਾਰ ਦੇ ਜਵਾਈ ਹਾਂ। ਜੇਕਰ ਜ਼ੇਲ੍ਹਾਂ ਸਵਰਗ ਬਣਾ ਦਿੱਤੀਆਂ, ਫੋਨ ਦੇ ਦਿੱਤੇ ਅਤੇ ਅੰਦਰੋਂ ਬੈਠੇ ਕਾਰੋਬਾਰ ਕਰ ਰਹੇ ਹਨ ਤਾਂ ਉਨ੍ਹਾਂ ਦੇ ਹੌਂਸਲੇ ਵੱਧਣੇ ਹੀ ਹਨ। ਦਰਿੰਦਿਆਂ ਨੂੰ ਸਾਂਭਿਆ ਜਾ ਰਿਹਾ ਹੈ।

ਬਲਕੌਰ ਸਿੰਘ ਨੇ ਕਿਹਾ ਕਿ ਜਿਹੜੀ ਗੱਲ ਗੈਂਗਸਟਰ ਕਰ ਰਹੇ ਹਨ ਕਿ ਉਹ ਸਰਕਾਰ ਦੇ ਜਵਾਈ ਹਨ ਉਹ ਗੱਲ ਬਿਲਕੁਲ ਠੀਕ ਨਹੀਂ। ਸਰਕਾਰਾਂ ਨੇ ਜ਼ੇਲ੍ਹਾਂ ਨੂੰ ਅਰਾਮਦਾਇਕ ਬਣਾ ਰਹੀ ਹੈ ਅਤੇ ਸਾਡੀ ਜ਼Çੰਦਗੀ ਵਿੱਚ ਹਨ੍ਹੇਰਾ ਕਰ ਦਿੱਤਾ ਹੈ। ਸਰਕਾਰ ਦੇ ਹੱਥ ਕੁੱਝ ਨਹੀਂ ਰਿਹਾ। ਗੈਂਗਸਟਰ ਆਪਣੀ ਚਲਾ ਰਹੇ ਹਨ। ਉਨ੍ਹਾਂ ਕਿਹਾ ਕਿ ਹੁਣ ਪੰਜਾਬ ਵਿੱਚ ਕਿਸੇ ਦਾ ਵੀ ਭਵਿੱਖ ਸੁਰੱਖਿਅਤ ਦਿਖਾਈ ਨਹੀਂ ਦੇ ਰਿਹਾ। ਬਲਕੌਰ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਜਿਤਾ ਕੇ ਪੰਜ ਸਾਲਾਂ ਲਈ ਕੰਢੇ ਬੀਜ ਲਏ ਹਨ ਪਰ ਹੁਣ ਲੋਕ ਆਉਣ ਵਾਲੀਆਂ ਵੋਟਾਂ ਵਿੱਚ ਚੰਗੇ ਲੀਡਰ ਦੀ ਚੋਣ ਕਰਨ।

With Thanks Reference to: https://www.punjabijagran.com/punjab/chandigarh-gangsters-are-calling-themselves-son-in-law-of-the-government-sidhu-moosewala-father-balkaur-singh-said-jails-have-been-made-heaven-9308877.html

Spread the love