ਇੰਝ ਨਿੱਬੜੇਗਾ ਪਰਾਲੀ ਦਾ ਯੱਬ, ਕਿਸਾਨ ਵੀ ਹੋਣਗੇ ਬਾਗੋ ਬਾਗ਼

PARALI-DA-PANGA-2023

ਖੇਤੀ ਮਾਹਰਾਂ ਮੁਤਾਬਿਕ ਜੇਕਰ ਧਰਤੀ ਹੇਠਲਾ ਪਾਣੀ ਬਚਾਉਣਾ ਹੈ, ਪਰਾਲੀ ਦੇ ਮਸਲੇ ਦਾ ਪੱਕਾ ਹੱਲ ਕਰਨਾ ਹੈ ਤੇ ਕਿਸਾਨ ਨੂੰ ਆਰਥਿਕ ਰੂਪ ‘ਚ ਮਜ਼ਬੂਤ ਕਰਨਾ ਹੈ ਤਾਂ ਫ਼ਸਲੀ ਚੱਕਰ ਦਾ ਬਾਦਲ ਲਿਆਉਣਾ ਲਾਜ਼ਮੀ ਹੈ, ਬੇਸ਼ੱਕ ਇਸ ਗੱਲ ਦੇ ਨਾਲ ਕਿਸਾਨ ਪੂਰੀ ਤਰ੍ਹਾਂ ਸਹਿਮਤ ਹੈ, ਪਰ ਕਣਕ ਅਤੇ ਝੋਨੇ ਦੀ ਫ਼ਸਲ ‘ਤੇ ਤੈਅ MSP ਮੁਤਾਬਕ ਸਰਕਾਰੀ ਖ਼ਰੀਦ ਪ੍ਰਣਾਲੀ ਦੇ ਚੱਲਦੇ ਕਿਸਾਨ ਨੂੰ ਲਗਦਾ ਹੈ ਕਿ ਉਸਦੀ ਫ਼ਸਲ ਹਰ ਹਾਲ ਇੱਕ ਤੈਅ ਕੀਮਤ ਤੋਂ ਹੇਠਾਂ ਨਹੀਂ ਖਰੀਦੀ ਜਾਏਗੀ, ਜਦਕਿ ਦਾਲਾਂ, ਸਰੋਂ, ਮੱਕੀ ਜਾਂ ਹੋਰ ਫ਼ਸਲ ਤੇ MSP ਐਲਾਨ ਕੀਤੇ ਜਾਣ ਦੇ ਬਾਵਜੂਦ ਵੀ ਸਰਕਾਰੀ ਖ਼ਰੀਦ ਨਾ ਹੋਣ ਦੇ ਚਲਦੀਆਂ ਕਿਸਾਨ ਦੀ ਫਸਲ ਵਪਾਰੀ ਮਨ ਮਰਜੀ ਦੇ ਭਾਅ ਖ਼ਰੀਦ ਕਰਦਾ ਹੈ, ਮਜਬੂਰ ਕਿਸਾਨ ਵੀ ਵਪਾਰੀ ਦੀ ਮਰਜੀ ਮੁਤਾਬਕ ਫ਼ਸਲ ਵੇਚਣ ਲਈ ਮਜਬੂਰ ਹੁੰਦਾ ਹੈ।

ਲਗਾਤਾਰ ਵਧ ਰਹੇ ਪ੍ਰਦੂਸ਼ਣ ਤੇ ਪਰਾਲੀ ਦੇ ਮੁੱਦੇ ਨੂੰ ਲੈਕੇ ਸੁਪਰੀਮ ਕੋਰਟ ਵਿੱਚ ਹੋਈ ਸੁਣਵਾਈ ਦੌਰਾਨ ਸਾਹਮਣੇ ਆਏ ਕੁੱਝ ਤੱਥਾਂ ਨੇ ਸਿਆਸਤ ਛੇੜ ਦਿੱਤੀ ਹੈ, ਕਿਸਾਨਾਂ ਦਾ ਦਾਅਵਾ ਹੈ ਕਿ ਖ਼ੁਦ ਉਹਨਾਂ ਦਾ ਪਰਿਵਾਰ ਇਸ ਧੂਏਂ ਦਾ ਸ਼ਿਕਾਰ ਹੁੰਦਾ ਹੈ, ਪਰ ਆਖ਼ਰ ਕਰਨ ਵੀ ਤਾਂ ਕੀ, ਮਜ਼ਬੂਰਨ ਇਸ ਰਾਸਤੇ ‘ਤੇ ਚੱਲਣਾ ਪੈਂਦਾ ਹੈ।

ਕਿਸਾਨਾਂ ਦਾ ਦਾਅਵਾ ਹੈ ਕਿ ਝੋਨੇ ਦੀ ਪਰਾਲੀ ਨਾਲ ਨਜਿੱਠਣ, ਧਰਤੀ ਹੇਠਲੇ ਪਾਣੀ ਨੂੰ ਬਚਾਉਣ ਅਤੇ ਦਿਨ ਬ ਦਿਨ ਕਮਜ਼ੋਰ ਹੋ ਰਹੀ ਕਿਸਾਨੀ ਨੂੰ ਸੰਭਾਲਣ ਲਈ ਕਣਕ ਝੋਨੇ ਦੇ ਫ਼ਸਲੀ ਚੱਕਰ ‘ਚੋਂ ਬਾਹਰ ਆ ਫ਼ਸਲੀ ਵਿਭਿੰਨਤਾ ਦੇ ਰਾਸਤੇ ਚੱਲਣਾ ਹੋਏਗਾ। ਸਰਕਾਰ ਵੀ ਲੰਬੇ ਸਮੇਂ ਤੋਂ ਕਿਸਾਨ ਨੂੰ ਫ਼ਸਲੀ ਵਿਭਿੰਨਤਾ ਦੇ ਲਾਭ ਦੱਸਦਿਆਂ ਬਦਲ ਵਾਲੀਆਂ ਫਸਲਾਂ ਵੱਲ ਮੁੜਨ ਲਈ ਪ੍ਰੇਰਿਤ ਕਰਨ ਦਾ ਦਾਅਵਾ ਕਰ ਰਹੀ ਹੈ, ਹੁਣ ਕਿਸਾਨ ਵੀ ਵਿਭਿੰਨਤਾ ਦਾ ਹਾਮੀ ਹੈ, ਤੇ ਸਰਕਾਰ ਵੀ ਵਿਭਿੰਨਤਾ ਦੀ ਹਾਮੀ ਹੈ, ਤਾਂ ਫ਼ਿਰ ਆਖ਼ਿਰ ਅੜਿੱਕਾ ਕੀ ਹੈ ..?

ਖੇਤੀ ਮਾਹਰਾਂ ਮੁਤਾਬਿਕ ਜੇਕਰ ਧਰਤੀ ਹੇਠਲਾ ਪਾਣੀ ਬਚਾਉਣਾ ਹੈ, ਪਰਾਲੀ ਦੇ ਮਸਲੇ ਦਾ ਪੱਕਾ ਹੱਲ ਕਰਨਾ ਹੈ ਤੇ ਕਿਸਾਨ ਨੂੰ ਆਰਥਿਕ ਰੂਪ ‘ਚ ਮਜ਼ਬੂਤ ਕਰਨਾ ਹੈ ਤਾਂ ਫ਼ਸਲੀ ਚੱਕਰ ਦਾ ਬਾਦਲ ਲਿਆਉਣਾ ਲਾਜ਼ਮੀ ਹੈ, ਬੇਸ਼ੱਕ ਇਸ ਗੱਲ ਦੇ ਨਾਲ ਕਿਸਾਨ ਪੂਰੀ ਤਰ੍ਹਾਂ ਸਹਿਮਤ ਹੈ, ਪਰ ਕਣਕ ਅਤੇ ਝੋਨੇ ਦੀ ਫ਼ਸਲ ‘ਤੇ ਤੈਅ MSP ਮੁਤਾਬਕ ਸਰਕਾਰੀ ਖ਼ਰੀਦ ਪ੍ਰਣਾਲੀ ਦੇ ਚੱਲਦੇ ਕਿਸਾਨ ਨੂੰ ਲਗਦਾ ਹੈ ਕਿ ਉਸਦੀ ਫ਼ਸਲ ਹਰ ਹਾਲ ਇੱਕ ਤੈਅ ਕੀਮਤ ਤੋਂ ਹੇਠਾਂ ਨਹੀਂ ਖਰੀਦੀ ਜਾਏਗੀ, ਜਦਕਿ ਦਾਲਾਂ, ਸਰੋਂ, ਮੱਕੀ ਜਾਂ ਹੋਰ ਫ਼ਸਲ ਤੇ MSP ਐਲਾਨ ਕੀਤੇ ਜਾਣ ਦੇ ਬਾਵਜੂਦ ਵੀ ਸਰਕਾਰੀ ਖ਼ਰੀਦ ਨਾ ਹੋਣ ਦੇ ਚਲਦੀਆਂ ਕਿਸਾਨ ਦੀ ਫਸਲ ਵਪਾਰੀ ਮਨ ਮਰਜੀ ਦੇ ਭਾਅ ਖ਼ਰੀਦ ਕਰਦਾ ਹੈ, ਮਜਬੂਰ ਕਿਸਾਨ ਵੀ ਵਪਾਰੀ ਦੀ ਮਰਜੀ ਮੁਤਾਬਕ ਫ਼ਸਲ ਵੇਚਣ ਲਈ ਮਜਬੂਰ ਹੁੰਦਾ ਹੈ।

ਇਸ ਉਲਝੇ ਸਿਸਟਮ ਦੇ ਚਲਦਿਆਂ ਕਿਸਾਨ ਦੀ ਫ਼ਸਲ ਬੇਹੱਦ ਘੱਟ ਕੀਮਤ ‘ਤੇ ਵਿਕਦੀ ਹੈ, ਜਦਕਿ ਓਹੀ ਫ਼ਸਲ ਜਦ ਬਾਜ਼ਾਰ ‘ਚ ਆਮ ਲੋਕਾਂ ਦੇ ਖਰੀਦ ਤੱਕ ਪਹੁੰਚਦੀ ਹੈ ਤਾਂ ਕਈ ਗੁਣਾ ਵੱਧ ਕੀਮਤ ਹੋ ਚੁੱਕੀ ਹੁੰਦੀ ਹੈ, ਭਾਵ ਕਿ ਵੱਡੇ ਵਪਾਰੀ ਵਿੱਚ ਬੈਠੇ ਮੋਟਾ ਮੁਨਾਫ਼ਾ ਕਮਾ ਰਹੇ ਹੁੰਦੇ ਹਨ, ਜਦਕਿ ਕਈ ਮਹੀਨੇ ਦੀ ਮਿਹਨਤ ਮਗਰੋਂ ਫ਼ਸਲ ਤਿਆਰ ਕਰਨ ਵਾਲੇ ਕਿਸਾਨ ਦਾ ਖਰਚ ਤੱਕ ਮੁਸ਼ਕਿਲ ਨਾਲ ਨਿਕਲਦਾ ਹੈ।

ਕਿਸਾਨ ਸਰਕਾਰ ਨੂੰ ਇਸੇ ਸਿਸਟਮ ਵਿੱਚ ਸੁਧਾਰ ਕਰ ਵਿਚਲੇ ਵਪਾਰੀ ਰਾਹੀਂ ਕਿਸਾਨ ਅਤੇ ਆਮ ਲੋਕਾਂ ਦੀ ਹੋ ਰਹੀ ਲੁੱਟ ‘ਤੇ ਲਗਾਮ ਲਗਾਉਣ ਲਈ ਲਗਾਤਾਰ ਅਪੀਲ ਕਰ ਰਹੇ ਹਨ, ਇਹ ਲਾਗੂ ਤਾਂ ਹੀ ਹੋ ਸਕੇਗਾ ਜਦ MSP ਮੁਤਾਬਕ ਹਰ ਫ਼ਸਲ ਦੀ ਖ਼ਰੀਦ ਸਰਕਾਰੀ ਸਿਸਟਮ ਤਹਿਤ ਕੀਤੀ ਜਾਵੇਗੀ।

With Thanks Reference to: https://punjab.news18.com/news/punjab/this-is-how-the-stubble-will-be-crushed-the-farmers-will-also-have-gardens-skm-482419.html

Spread the love