ਰਾਜਪਾਲ ਵੱਲੋਂ ਵਿੱਤੀ ਬਿੱਲ ਰੋਕਣ ਦੇ ਫ਼ੈਸਲੇ ਨੂੰ ਸੁਪਰੀਮ ਕੋਰਟ ‘ਚ ਚੈਲੰਜ ਕਰਾਂਗੇ, ਨਵੰਬਰ ‘ਚ ਬੁਲਾਵਾਂਗੇ ਪੂਰਾ ਸੈਸ਼ਨ- CM ਮਾਨ

ਨਵੰਬਰ

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅਦਾਲਤ ਤੋਂ ਮਨਜ਼ੂਰੀ ਮਿਲਣ ਤੋਂ ਬਾਅਦ ਨਵੰਬਰ ਦੇ ਪਹਿਲੇ ਹਫ਼ਤੇ ਸੈਸ਼ਨ ਦੁਬਾਰਾ ਬੁਲਾਇਆ ਜਾਵੇਗਾ ਅਤੇ ਫਿਰ ਸਾਰੇ ਬਿੱਲ ਪੇਸ਼ ਕੀਤੇ ਜਾਣਗੇ। ਇਸ ਦੇ ਨਾਲ ਹੀ ਪੰਜਾਬ ਵਿਧਾਨ ਸਭਾ ਦਾ ਦੋ ਦਿਨਾਂ ਵਿਸ਼ੇਸ਼ ਸੈਸ਼ਨ ਅੱਜ ਪਹਿਲੇ ਦਿਨ ਹੀ ਦੁਪਹਿਰੋਂ ਬਾਅਦ ਕਾਰਵਾਈ ਮਗਰੋਂ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ।

ਸ਼ੁੱਕਰਵਾਰ ਨੂੰ ਪੰਜਾਬ ਵਿਧਾਨ ਸਭਾ ‘ਚ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਕਿ ਗਵਰਨਰ ਵੱਲੋਂ ਵਿੱਤੀ ਬਿੱਲਾਂ ਨੂੰ ਰੋਕਣ ਦੇ ਫ਼ੈਸਲੇ ਨੂੰ ਸੁਪਰੀਮ ਕੋਰਟ ‘ਚ ਕਰਾਂਗੇ ਚੈਲੰਜ ਕਰਾਂਗੇ ਅਤੇ 30 ਅਕਤੂਬਰ ਨੂੰ ਕੋਰਟ ਜਾਵਾਗੇ। ਇਸ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ, ਪੰਜਾਬ ਸਰਕਾਰ 30 ਅਕਤੂਬਰ ਨੂੰ ਰਾਜਪਾਲ ਬਨਵਾਰੀਲਾਲ ਪੁਰੋਹਿਤ ਖ਼ਿਲਾਫ਼ ਸੁਪਰੀਮ ਕੋਰਟ ਵਿੱਚ ਜਾਵੇਗੀ।

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅਦਾਲਤ ਤੋਂ ਮਨਜ਼ੂਰੀ ਮਿਲਣ ਤੋਂ ਬਾਅਦ ਨਵੰਬਰ ਦੇ ਪਹਿਲੇ ਹਫ਼ਤੇ ਸੈਸ਼ਨ ਦੁਬਾਰਾ ਬੁਲਾਇਆ ਜਾਵੇਗਾ ਅਤੇ ਫਿਰ ਸਾਰੇ ਬਿੱਲ ਪੇਸ਼ ਕੀਤੇ ਜਾਣਗੇ। ਇਸ ਦੇ ਨਾਲ ਹੀ ਪੰਜਾਬ ਵਿਧਾਨ ਸਭਾ ਦਾ ਦੋ ਦਿਨਾਂ ਵਿਸ਼ੇਸ਼ ਸੈਸ਼ਨ ਅੱਜ ਪਹਿਲੇ ਦਿਨ ਹੀ ਦੁਪਹਿਰੋਂ ਬਾਅਦ ਕਾਰਵਾਈ ਮਗਰੋਂ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ।

ਇਸ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵਿਚਾਲੇ ਤਿੱਖੀ ਬਹਿਸ ਹੋਈ। ਜਿਵੇਂ ਹੀ ਸੀਐਮ ਮਾਨ ਸੰਬੋਧਨ ਕਰ ਰਹੇ ਸਨ ਤਾਂ, ਪ੍ਰਤਾਪ ਸਿੰਘ ਬਾਜਵਾ ਵੀ ਸੀਐਮ ਦੇ ਭਾਸ਼ਣ ‘ਚ ਬੋਲਣ ਲੱਗ ਪਏ। ਇਸੇ ਦੌਰਾਨ ਹੀ ਮੁੱਖ ਮੰਤਰੀ ਭਗਵੰਤ ਮਾਨ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵਿਚਾਲੇ ਤੂੰ ਤੂੰ ਮੈਂ ਮੈਂ ਹੋ ਗਈ। ਬਾਜਵਾ ਨੇ ਜਿਥੇ ਮੁੱਖ ਮੰਤਰੀ ਨੂੰ ਤੂੰ ਕਹਿ ਕੇ ਸੰਬੋਧਨ ਕੀਤਾ, ਉਥੇ ਹੀ ਬਾਜਵਾ ਬਾਰੇ ਸਪੀਕਰ ਸਾਹਮਣੇ ਬੋਲਦਿਆਂ ਮਾਨ ਨੇ ਕਿਹਾ ਕਿ, ਬਾਜਵਾ ਮੈਨੂੰ ਤੂੰ ਕਹਿ ਕੇ ਬੋਲ ਰਹੇ ਹਨ। ਮੁੱਖ ਮੰਤਰੀ ਨੇ ਕਿਹਾ ਕਿ, ਬਾਜਵਾ ਦਾ ਹੰਕਾਰ ਬੋਲ ਰਿਹਾ। ਇਸੇ ਦੌਰਾਨ ਹੀ ਸੀਐਮ ਨੇ ਚੈਲੰਜ ਕੀਤਾ ਕਿ, 1 ਨਵੰਬਰ ਨੂੰ ਓਪਨ ਡਿਬੇਟ ਤੇ ਆਓਗੇ?

With Thanks Reference to: https://punjab.news18.com/news/punjab/we-will-challenge-the-governor-decision-to-stop-the-financial-bill-in-the-supreme-court-we-will-call-a-full-session-in-november-cm-mann-473101.html

Spread the love