Sculpture Artist in Pathankot- ਛੋਟੀ ਉਮਰ ਦੀ Artist ਦੇ ਵਿਦੇਸ਼ਾ ਤੱਕ ਹਨ ਚਰਚੇ

art

Sculpture Artist: Renu Bala Punjab ਦੀ ਸਭ ਤੋਂ ਛੋਟੀ ਉਮਰ ਦੀ ਔਰਤ ਮੂਰਤੀਕਾਰ ਕਲਾਕਾਰ ਹੈ, ਰੇਣੂ ਦੇ ਹੱਥਾਂ ਨਾਲ ਬਣਾਈਆਂ ਗਈਆਂ ਮੂਰਤੀਆਂ ਵਿੱਚੋਂ ਸਭ ਤੋਂ ਘੱਟ ਕੀਮਤ ਦੀ ਮੂਰਤੀ 70 ਹਜ਼ਾਰ ਰੁਪਏ ਅਤੇ ਸਭ ਤੋਂ ਵੱਧ 70 ਤੋਂ 75 ਲੱਖ ਰੁਪਏ ਦੀ ਮੂਰਤੀ ਹੈ।

ਪਠਾਨਕੋੋੋਟ (Sculpture Artist):ਸਰਹੱਦੀ ਜ਼ਿਲ੍ਹੇ ਪਠਾਨਕੋਟ (Pathankot) ਦੀ ਨੌਜਵਾਨ ਮੂਰਤੀਕਾਰ ਰੇਣੂ ਬਾਲਾ ਦਾ ਨਾਂ ਅੱਜਕੱਲ੍ਹ ਸਿਤਾਰੇ ਵਾਂਗ ਚਮਕ ਰਿਹਾ ਹੈ। 34 ਸਾਲ ਦੀ ਰੇਣੂ ਦੀ ਇਹ ਕਲਾ ਭਾਰਤ ‘ਚ ਹੀ ਨਹੀਂ ਵਿਦੇਸ਼ਾਂ (Abroad) ਵਿੱਚ ਵੀ ਆਪਣੀ ਚਮਕ ਫੈਲਾ ਰਹੀ ਹੈ। ਰੇਣੂ ਦੁਆਰਾ ਬਣਾਈਆਂ ਮੂਰਤੀਆਂ ਨੂੰ 10 ਤੋਂ ਵੱਧ ਦੇਸ਼ਾਂ ਵਿੱਚ ਸਰਾਹਿਆ ਗਿਆ ਹੈ। ਪਠਾਨਕੋਟ ਦੀ ਰੇਣੂ ਬਾਲਾ ਦੇਸ਼ ਭਰ ਵਿੱਚ ਮੂਰਤੀ ਨਿਰਮਾਤਾਵਾਂ ਵਿੱਚ ਇੱਕ ਮਸ਼ਹੂਰ ਨਾਮ ਹੈ।ਪਿਛਲੇ ਕਈ ਸਾਲਾਂ ਤੋਂ ਰੇਣੂ ਵੱਲੋਂ ਬਣਾਈਆਂ ਮੂਰਤੀਆਂ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਦੀ ਸੁੰਦਰਤਾ ਵਿੱਚ ਵਾਧਾ ਕਰ ਰਹੀਆਂ ਹਨ। ਵੱਡੇ-ਵੱਡੇ ਦਫ਼ਤਰਾਂ ਅਤੇ ਹੋਟਲਾਂ ਵਿੱਚ ਰੇਣੂ ਵੱਲੋਂ ਬਣਾਈਆਂ ਮੂਰਤੀਆਂ ਉਨ੍ਹਾਂ ਦੇ ਦਫ਼ਤਰ ਦੀ ਖ਼ੂਬਸੂਰਤੀ ਵਿੱਚ ਹੋਰ ਵੀ ਵਾਧਾ ਕਰਦੀਆਂ ਹਨ। ਜੰਮੂ-ਕਸ਼ਮੀਰ ਸਰਕਾਰ (Jammu & kashmir Government) ਵੱਲੋਂ ਉਸ ਨੂੰ ਤਿੰਨ ਵਾਰ ਸਰਵੋਤਮ ਮੂਰਤੀਕਾਰ (Best Sculpture Artist) ਵਜੋਂ ਸਨਮਾਨਿਤ ਵੀ ਕੀਤਾ ਜਾ ਚੁੱਕਾ ਹੈ।

ਪਠਾਨਕੋਟ ਦੀ ਰਹਿਣ ਵਾਲੀ ਰੇਣੂ ਨੇ ਪਿਛਲੇ ਕਈ ਸਾਲਾਂ ਤੋਂ ਪੱਥਰ, ਧਾਤ ਅਤੇ ਲੱਕੜ ਨਾਲ ਕਈ ਮੂਰਤੀਆਂ ਬਣਾਈਆਂ ਹਨ। ਰੇਣੂ ਨੇ ਕਿਹਾ ਕਿ ਲੋਕਾਂ ਵਿੱਚ ਇਹ ਧਾਰਨਾ ਹੈ ਕਿ ਚਿੱਤਰਕਾਰੀ ਅਤੇ ਮੂਰਤੀ ਕਲਾ ਦੋਵੇਂ ਇੱਕ ਤਰ੍ਹਾਂ ਦਾ ਕੰਮ ਹਨ, ਪਰ ਇਨ੍ਹਾਂ ਦੋਵਾਂ ਕੰਮਾਂ ਵਿੱਚ ਇੱਕ ਵੱਡਾ ਅੰਤਰ ਹੈ। ਉਨ੍ਹਾਂ ਕਿਹਾ ਕਿ ਅੱਜ ਵੀ ਲੋਕ ਇਸ ਕਲਾ ਨੂੰ ਸਿਰਫ਼ ਸੋਗ ਦੇ ਰੂਪ ਵਿੱਚ ਹੀ ਦੇਖਦੇ ਹਨ ਜਦਕਿ ਉਹ ਇਸ ਕੰਮ ਵਿੱਚ ਆਪਣਾ ਕੈਰੀਅਰ ਵੀ ਬਣਾ ਸਕਦੇ ਹਨ। ਰੇਣੂ ਨੇ ਕਿਹਾ ਕਿ ਉਨ੍ਹਾਂ ਦੇ ਹੱਥਾਂ ਨਾਲ ਬਣਾਈਆਂ ਮੂਰਤੀਆਂ ਕਈ ਫਿਲਮੀ ਹਸਤੀਆਂ ਅਤੇ ਕਈ ਰਾਜ ਘਰਾਂ ਦੀ ਸੁੰਦਰਤਾ ਵਧਾ ਰਹੀਆਂ ਹਨ।

ਰੇਣੂ ਨੇ 2023 ਵਿੱਚ ਆਰਐਸਡੀ ਕੰਨਿਆ ਮਹਾਵਿਦਿਆਲਾ ਤੋਂ ਆਰਟ ਐਂਡ ਕਰਾਫਟ ਵਿੱਚ ਡਿਪਲੋਮਾ ਪੂਰਾ ਕੀਤਾ, ਉਸ ਤੋਂ ਬਾਅਦ 2010 ਵਿੱਚ ਜੰਮੂ ਯੂਨੀਵਰਸਿਟੀ ਤੋਂ ਬੈਚਲਰ ਆਫ਼ ਫਾਈਨ ਆਰਟ, 2013 ਵਿੱਚ ਰਾਜਸਥਾਨ ਯੂਨੀਵਰਸਿਟੀ ਤੋਂ ਮਾਸਟਰ ਆਫ਼ ਫਾਈਨ ਆਰਟ ਦੌਰਾਨ ਉਹ ਸੋਨ ਤਮਗਾ ਜੇਤੂ ਰਹੀ।

ਹੁਣ ਤੱਕ ਰੇਣੂ ਨੂੰ ਕਈ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ। ਇਨ੍ਹਾਂ ਵਿੱਚ 2006 ਵਿੱਚ ਕਲਚਰ ਅਕੈਡਮੀ ਜੰਮੂ-ਕਸ਼ਮੀਰ ਤੋਂ ਸਰਵੋਤਮ ਪੇਂਟਰ ਵਜੋਂ ਪਹਿਲਾ ਇਨਾਮ, 2009 ਵਿੱਚ ਜੰਮੂ ਯੂਨੀਵਰਸਿਟੀ ਤੋਂ ਕਲੇਅ ਮਾਡਲਿੰਗ ਵਿੱਚ ਪਹਿਲਾ ਸਥਾਨ, 2008 ਵਿੱਚ ਵੁੱਡ ਕੱਟ ਪ੍ਰਿੰਟ ਵਿੱਚ ਸਟੇਟ ਮੈਰਿਡ ਐਵਾਰਡ,2012 ਵਿੱਚ ਜੈਪੁਰ ਵਿੱਚ ਲਲਿਤ ਕਲਾ ਅਕੈਡਮੀ ਵੱਲੋਂ ਸਰਵੋਤਮ ਮੂਰਤੀ ਕਲਾਕਾਰ ਦੇ ਐਵਾਰਡ, 2017 ਵਿੱਚ ਦਿੱਲੀ ਵਿਖੇ ਹੋਏ ਯੁਵਕ ਮਹਿਲਾ ਕਲਾਕਾਰ ਵਜੋਂ ਸਨਮਾਨਿਤ, ਦਿੱਲੀ ਵਿਖੇ ਹੋਏ ਰਾਸ਼ਟਰੀ ਕੈਂਪ ਵਿੱਚ ਸਰਵੋਤਮ ਮੂਰਤੀਕਾਰ ਵਜੋਂ ਦੂਜਾ ਪੁਰਸਕਾਰ, ਇਸ ਦੇ ਨਾਲ ਹੀ ਇਸ ਨੂੰ ਹੋਰ ਵੀ ਕਈ ਐਵਾਰਡਾਂ ਨਾਲ ਸਨਮਾਨਿਤ ਕੀਤਾ ਗਿਆ ਹੈ।

ਰੇਣੁ ਪੰਜਾਬ (Punjab) ਦੀ ਸਭ ਤੋਂ ਛੋਟੀ ਉਮਰ ਦੀ ਔਰਤ ਮੂਰਤੀਕਾਰ ਕਲਾਕਾਰ ਹੈ, ਰੇਣੁ ਵਲੋਂ ਬਣਾਏਗੀ।ਹੁਣ ਤੱਕ ਰੇਣੂ ਦੁਆਰਾ ਬਣਾਈ ਗਈ ਸਭ ਤੋਂ ਵੱਡੀ ਮੂਰਤੀ 60 ਫੁੱਟ ਦੀ ਹੈ ਅਤੇ ਰੇਣੂ ਦੇ ਹੱਥਾਂ ਨਾਲ ਬਣਾਈਆਂ ਗਈਆਂ ਮੂਰਤੀਆਂ ਵਿੱਚੋਂ ਸਭ ਤੋਂ ਘੱਟ ਕੀਮਤ ਦੀ ਮੂਰਤੀ 70 ਹਜ਼ਾਰ ਰੁਪਏ ਅਤੇ ਸਭ ਤੋਂ ਵੱਧ 70 ਤੋਂ 75 ਲੱਖ ਰੁਪਏ ਦੀ ਮੂਰਤੀ ਹੈ। ਪਠਾਨਕੋਟ ਦੀ ਕਲਾਕਾਰ ਰੇਣੂ ਨੇ 20,000 ਸਾਲ ਪੁਰਾਣੇ ਮੈਮਥ ਦੇ ਦੋ ਦੰਦਾਂ ਨੂੰ ਨਵਾਂ ਰੂਪ ਦੇ ਕੇ ਪਠਾਨਕੋਟ ਅਤੇ ਪੰਜਾਬ ਦਾ ਨਾਂ ਰੌਸ਼ਨ ਕਰ ਚੁੱਕੀ ਹੈ।

With Thanks Reference to: https://punjab.news18.com/news/pathankot/renu-bala-making-beautiful-sculptures-with-her-art-pathankot-artist-mordern-art-inspiration-ak-local18-450098.html

Spread the love