ਤੜਕਸਾਰ ਪੁਲੀਸ ਥਾਣਾ ਸਰਹਾਲੀ ’ਤੇ ਰਾਕਟ ਲਾਂਚਰ ਨਾਲ ਹਮਲਾ
ਪੱਟੀ ਨੇੜਲੇ ਪੁਲੀਸ ਥਾਣਾ ਸਰਹਾਲੀ ਅੰਦਰ ਅੱਜ ਤੜਕਸਾਰ ਅਣਪਛਾਤਿਆਂ ਵੱਲੋਂ ਰਾਕਟ ਲਾਂਚਰ ਨਾਲ ਹਮਲਾ ਕੀਤਾ ਗਿਆ। ਹਮਲੇ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਰਾਕਟ ਲਾਂਚਰ ਪੁਲੀਸ ਥਾਣੇ ਦੇ ਸਾਂਝ ਕੇਂਦਰ ਦੀ ਇਮਾਰਤ ਵਿਚ ਲੱਗਾ। ਜਿਸ ਨਾਲ ਪੁਲੀਸ ਸਾਂਝ ਕੇਂਦਰ ਦੇ ਸ਼ੀਸ਼ੇ ਟੁੱਟ ਗਏ। ਜਿਲ੍ਹਾ ਤਰਨਤਾਰਨ ਦੇ ਪੁਲੀਸ ਅਧਿਕਾਰੀ ਪੁਲੀਸ ਥਾਣਾ ਸਰਹਾਲੀ ਅੰਦਰ ਪਹੁੰਚ ਚੁੱਕੇ ਹਨ ਅਤੇ ਘਟਨਾ ਦੀ ਜਾਂਚ ਆਰੰਭ ਕਰ ਦਿੱਤੀ ਗਈ ਹੈ। ਪੁਲੀਸ ਵੱਲੋਂ ਥਾਣੇ ਦੇ ਗੇਟ ਨੂੰ ਬੰਦ ਕਰ ਦਿੱਤਾ ਗਿਆ ਹੈ ਤਾਂ ਜੋ ਕੋਈ ਬਾਹਰੀ ਵਿਅਕਤੀ ਪੁਲੀਸ ਥਾਣੇ ਅੰਦਰ ਦਾਖਲ ਨਾ ਹੋ ਸਕੇ। ਫਿਲਹਾਲ ਇਸ ਮਾਮਲੇ ਤੇ ਕੋਈ ਵੀ ਪੁਲੀਸ ਅਧਿਕਾਰੀ ਗੱਲਬਾਤ ਕਰਨ ਲਈ ਸਾਹਮਣੇ ਨਹੀਂ ਆ ਰਿਹਾ।
ਜ਼ਿਕਰਯੋਗ ਹੈ ਕਿ ਤਰਨਤਾਰਨ ਦੇ ਸਰਹਾਲੀ ਥਾਣੇ ਦੇ ਸਾਂਝ ਕੇਂਦਰ ‘ਤੇ ਰਾਕੇਟ ਲਾਂਚਰ ਹਮਲੇ (Rocket Launcher Attack) ਨੇ ਪੁਲਿਸ ਮਹਿਕਮੇ ‘ਚ ਹੜਕੰਪ ਮਚਾ ਦਿੱਤਾ ਹੈ। ਜਿਸ ਦੀ ਹਿੰਮਤ ਇੰਨੀ ਵੱਧ ਗਈ ਕਿ ਉਸ ਨੇ ਰਾਕੇਟ ਲਾਂਚਰ ਨਾਲ ਹਮਲਾ ਕੀਤਾ, ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਦੁਪਹਿਰ 1 ਵਜੇ ਦੇ ਕਰੀਬ ਸਰਹਾਲੀ ਥਾਣੇ ਦੇ ਨਾਲ ਲੱਗਦੇ ਸਾਂਝ ਕੇਂਦਰ ‘ਤੇ ਆਰ.ਪੀ.ਜੀ. ਧਮਾਕੇ ਦੀ ਆਵਾਜ਼ (Rocket Launcher Attack) ਸੁਣ ਕੇ ਜਦੋਂ ਸਰਹਾਲੀ ਥਾਣੇ ਦੀ ਪੁਲੀਸ ਬਾਹਰ ਆਈ ਤਾਂ ਹਮਲਾਵਰ ਫ਼ਰਾਰ ਹੋ ਚੁੱਕੇ ਸਨ। ਥਾਣੇ ਵਿੱਚ ਨਾਈਟ ਕਲਰਕ, ਡਿਊਟੀ ਅਫ਼ਸਰ ਅਤੇ ਦੋ ਕਾਂਸਟੇਬਲਾਂ ਤੋਂ ਇਲਾਵਾ ਕੋਈ ਨਹੀਂ ਸੀ।
ਫੋਰੈਂਸਿਕ ਟੀਮਾਂ ਜਾਂਚ ਲਈ ਪਹੁੰਚ ਗਈਆਂ ਹਨ। ਦੱਸ ਦੇਈਏ ਕਿ ਸੁੱਟੇ ਗਏ ਆਰਪੀਜੀ ਦਾ ਧਮਾਕਾ ਨਹੀਂ ਹੋਇਆ। ਜਦੋਂ ਆਰਪੀਜੀ ਅੰਦਰ ਡਿੱਗ ਗਿਆ ਤਾਂ ਸਾਂਝ ਕੇਂਦਰ ਦੇ ਸ਼ੀਸ਼ੇ ਚਕਨਾਚੂਰ ਹੋ ਗਏ। ਪੁਲਿਸ ਨੇ ਆਰਪੀਜੀ ਨੂੰ ਸੁਰੱਖਿਅਤ ਹਿਰਾਸਤ ਵਿੱਚ ਰੱਖਿਆ ਹੈ। ਦੱਸਣਯੋਗ ਹੈ ਕਿ ਥੋੜੇ ਦਿਨ ਪਹਿਲਾਂ ਖੁਫੀਆਂ ਏਜੰਸੀਆਂ ਵੱਲੋਂ ਇਨਪੁਟਸ ਆਏ ਸਨ ਕਿ ਕਿ ਅੱਤਵਾਦੀਆਂ ਵੱਲੋਂ ਪੰਜਾਬ ਦੀਆਂ ਸਰਕਾਰੀ ਇਮਾਰਤਾਂ ਅਤੇ ਪੁਲਿਸ ਥਾਣਿਆਂ ਨੂੰ ਨਿਸ਼ਾਨਾ ਬਣਾਇਆ ਜਾ ਸਕਦਾ ਹੈ। ਇਸ ਤੋਂ ਬਾਅਦ ਪੰਜਾਬ ਦੇ ਪੁਲਿਸ ਥਾਣਿਆਂ ਸਣੇ ਸਰਕਾਰੀ ਇਮਾਰਤਾਂ ਦੀ ਸੁਰੱਖਿਆ ਵਧਾ ਦਿੱਤੀ ਗਈ ਸੀ। ਇਸ ਦੌਰਾਨ ਖੁਫੀਆ ਏਜੰਸੀਆਂ ਵੱਲੋਂ ਮੁੜ ਪੰਜਾਬ ਪੁਲਿਸ ਨੂੰ ਚੌਕਸ ਰਹਿਣ ਦੀ ਹਦਾਇਤ ਦਿੱਤੀ ਗਈ ਸੀ। ਕਿਹਾ ਜਾ ਰਿਹਾ ਸੀ ਕਿ ਕਈ ਦੇਸ਼ ਵਿਰੋਧੀ ਅਨਸਰ ਥਾਣੇ ਜਾਂ ਹੋਰ ਸਰਕਾਰੀ ਇਮਾਰਤਾਂ ‘ਤੇ ਹਮਲਾ ਕਰ ਸਕਦੇ ਹਨ।
With Thanks Reference to: https://www.punjabitribuneonline.com/news/punjab/early-morning-attack-on-police-station-sarhali-with-rocket-launcher-197792 zeenews (https://zeenews.india.com/hindi/zeephh/punjab/rpg-attack-on-sarhali-police-station-of-tarn-taran-rbphh/1479206)